ਗੁਰਦੁਆਰਾ ਬੋਰਡ, ਤਖਤ ਸੱਚਖੰਡ ਅਬਿਚਲ ਹਜ਼ੂਰ ਸਾਹਿਬ, ਨਾਂਦੇੜ ਦੀ ਮਿਆਦ ਜੂਨ 2022 ਵਿਚ ਮੁੱਕ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਡਾ. ਪਰਵਿੰਦਰ ਸਿੰਘ ਪਸਰੀਚਾ ਨਾਮ ਦੇ ਸਾਬਕਾ ਪੁਲਿਸ (ਆਈ.ਪੀ.ਐਸ) ਅਫਸਰ ਨੂੰ ਬੋਰਡ ਦਾ ਪ੍ਰਸ਼ਾਸਕ ਲਗਾਇਆ ਸੀ। ਡਾ. ਪਸਰੀਚਾ ਦੀ ਨਿਯੁਕਤੀ ਦੀ ਮਿਆਦ 31 ਜੁਲਾਈ 2023 ਨੂੰ ਪੂਰੀ ਹੋ ਗਈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਸਾਲ 2021 'ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ...
ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਾਰਮਿਕ ਭਾਵਨਾ ਨੂੰ ਭਾਰੀ ਠੇਸ ਪੁੱਜੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਚਲੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇਕਾਈ ਨੂੰ ਇੱਕ ਹੋਰ ਝਟਕਾ ਦਿੰਦਿਆ ਪੱਛਮ ਵਿਹਾਰ ਗੁਰੂਦੁਆਰਾ ਸਿੰਘ ਸਭਾ ਦੀ ਚੋਣ ਜਿੱਤਣ ਉਪਰੰਤ ਰਣਜੀਤ ਵਿਹਾਰ ( ਚੰਦਰ ਵਿਹਾਰ) ਗੁਰੂਦੁਆਰਾ ਸਿੰਘ ਸਭਾ ਦੀ ਚੋਣ ਵੀ ਜਿੱਤ ਲਈ ਹੈ, ਜਿਥੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਕੇਵਲ ਸਿੰਘ ਨੇ ਬਾਦਲ ਦਲ ਦੇ ਅਨੂਪ ਸਿੰਘ ਘੁੰਮਣ ਨੂੰ 44 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਸੇਵਾ ਸੰਭਾਲੀ ਹੈ।
ਪਾਕਿਸਤਾਨ ਸਰਕਾਰ ਨੇ ਲਾਹੌਰ ਸਥਿਤ ਦੋ ਹੋਰ ਇਤਿਹਾਸਕ ਗੁਰਦੁਆਰੇ ਸਿੱਖ ਸੰਗਤ ਦੇ ਦਰਸ਼ਨ ਦੀਦਾਰ ਲਈ ਖੋਲ੍ਹਣ ਦਾ ਫੈ਼ਸਲਾ ਕੀਤਾ ਹੈ। ਲਾਹੌਰ ਸਥਿਤ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨਾਲ ਸਬੰਧਤ ਦੋ ਗੁਰਦੁਆਰੇ ਸਿੱਖ ਸੰਗਤ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਗੁਰਦੁਆਰੇ ਲਾਹੌਰ ਦੇ ਬਾਜ਼ਾਰ ਮੰਜਮ ਵਿਖੇ ਹਨ, ਜਿਨ੍ਹਾਂ ਦੀ ਔਕਾਫ ਬੋਰਡ ਵੱਲੋਂ ਮੁਰੰਮਤ ਕਰਾਈ ਗਈ ਹੈ ਅਤੇ ਹੁਣ ਇਨ੍ਹਾਂ ਨੂੰ ਸੰਗਤ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਤੋਂ ਪਰਤਨ ਤੋਂ ਬਾਅਦ ਪੱਤਰਕਾਰਾ ਨਾਨਲ ਗੱਲਬਾਤ ਦੌਰਾਨ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋ 11 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਗਰਦਾਨ ਕੇ ਮਾਰਨ ਵਾਲੇ 47 ਨੂੰ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਦਿੱਤੇ ਜਾਣ ਦਾ ਸੁਆਗਤ ਹੈ।
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਵੱਲੋ ਸਤਜ ਜਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਆਪਣੀ ਸੱਤਾ ਦੇ ਦਸਵੇ ਸਾਲ ਸਮੇਂ ਇੱਕ ਜ਼ਜ਼ਬਾਤੀ ਮੁੱਦਾ ਬਣਾ ਕੇ ਉਭਾਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਵੱਲੋ ਨਹਿਰ ਦੇ ਮੁੱਦੇ ਤੇ ਮੱਗਰਮੱਛ ਦੇ ਹੰਝੂ ਵਹਾ ਕੇ ਆਪਣੀ ਲੋਕਾਂ ਵਿੱਚੋ ਡਿੱਗ ਰਹੀ ਸ਼ਾਖ ਨੂੰ ਠੰਮਣਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਇਸ ਨਹਿਰ ਦੀ ਉਸਾਰੀ ਲਈ ਰਾਹ ਪੱਧਰਾ ਬਾਦਲ ਸਰਕਾਰ ਨੇ 1978 ਵਿੱਚ ਖੁਦ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਉਸ ਕੋਲੋ ਤਿੰਨ ਕਰੋੜ ਦੀ ਮੰਗ ਕੀਤੀ ਜਿਸ ਦਾ ਰਿਕਾਰਡ ਅੱਜ ਹੀ ਹਰਿਆਣਾ ਸਰਕਾਰ ਕੋਲ ਉਪਲੱਬਧ ਹੈ।
ਨਵੀ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਪਰਮਜੀਤ ਸਿੰਘ ਸਰਨਾਨੇ ਕੇਂਦਰ ਸਰਕਾਰ ਵੱਲੋ ਗੁਰੂਦੁਆਰਾ ਚੋਣਾਂ ਵਿੱਚ ਸਿੱਖ ਸਹਿਜਧਾਰੀਆ ਦੇ ਵੋਟ ਦੇ ਅਧਿਕਾਰ ਨੂੰ ਰੱਦ ਕਰਨ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਗੁਰੂਦੁਆਰਾ ਚੋਣ ਦੇ ਸ਼ਨਾਖਤੀ ਕਾਰਡ ਬਣਾ ਕੇ ਮਤਦਾਨ ਕਰਵਾਇਆ ਜਾਵੇ ਤਾਂ ਕਿ ਚੋਣਾਂ ਵਿੱਚ ਪੂਰਨ ਰੂਪ ਵਿੱਚ ਪਾਰਦਸ਼ਤਾ ਲਿਆਂਦੀ ਜਾ ਸਕੇ।
ਪੰਜਾਬ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੋਣ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਵੱਲੋ ਪੜੇ ਗਏ ਭਾਸ਼ਨ ਵਿੱਚ ਕਰਤਾਰਪੁਰ ਦੇ ਲਾਂਘੇ ਦੀ ਕੇਂਦਰ ਕੋਲੋ ਮੰਗ ਕਰਨ ਦੀ ਸ਼ਲਾਘਾ ਕਰਦਿਆ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਇਹ ਸਿਰਫ ਭਾਸ਼ਨ ਤੱਕ ਹੀ ਸੀਮਤ ਨਹੀ ਰਹਿਣਾ ਚਾਹੀਦਾ ਸਗੋ ਕੇਂਦਰ ਦੀ ਐਨ.ਡੀ.ਏ ਸਰਕਾਰ ਤੇ ਦਬਾ ਪਾ ਕੇ ਇਹ ਕਾਰਜ ਬਿਨਾਂ ਕਿਸੇ ਦੇਰੀ ਤੋ ਕਰਵਾਇਆ ਜਾਣਾ ਜ਼ਰੂਰੀ ਹੈ।
Next Page »