ਬੇਸ਼ੱਕ ਖਾਲਸਾ ਪੰਥ ਨੇ ਮਨੁੱਖ ਦੇ ਅਜਿਹੇ ਕਿਰਦਾਰ ਦੀ ਸਿਰਜਣਾ ਕੀਤੀ ਹੈ ਜੋ ਵਿਲੱਖਣ ਮੁੱਲਾਂ ਦਾ ਧਾਰਨੀ ਹੈ। ਸਿੱਖੀ ਕੇਵਲ ਹਦਾਇਤ ਨੂੰ ਮੰਨ ਲੈਣ ਦਾ ਧਰਮ ਨਹੀਂ ਹੈ ਬਲਕਿ ਸਿੱਖ ਦੀ ਸੁਰਤਿ, ਮਤਿ, ਮਨ ਅਤੇ ਬੁੱਧ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਘੜੇ ਜਾਂਦੇ ਹਨ। ਇਸ ਤਰ੍ਹਾਂ ਸਿੱਖੀ ਦੀ ਟਕਸਾਲ ਵਿੱਚ ਘੜਿਆ ਹੋਇਆ ਮਨੁੱਖ, ਜੀਵਨ ਵਿੱਚ ਵੱਖਰੀ ਤਰ੍ਹਾਂ ਦਾ ਵਿਹਾਰ ਅਮਲ ਵਿੱਚ ਲਿਆਉਂਦਾ ਹੈ।
ਸਾਨੂੰ ਆਪਣੀ ਸੋਚ ਵਿਚ ਅਦਬ ਨੂੰ ਮੂਲ ਥਾਂ ਦੇਣੀ ਚਾਹੀਦੀ ਹੈ । ਅਦਬ ਦੀ ਪਰੰਪਰਾ ਵਿਚ ਢਿੱਲ ਹੀ ਬੇਅਦਬੀ ਲਈ ਥਾਂ ਬਣਦੀ ਹੈ। ਇਹ ਢਿੱਲ ਦੀ ਸ਼ਨਾਖਤ ਕਰਕੇ ਦੂਰ ਕਰੀਏ।” ਕੁਝ ਸੱਜਣਾਂ ਨੂੰ ਲੱਗਿਆ ਕਿ ਇਹ ਸਿੱਖਾਂ ਵਿਚ ਨੁਕਸ ਕੱਢਣ ਵਾਲੀ ਗੱਲ ਹੈ।