Tag Archive "panjaab-lawyers"

ਬਿਬੇਕਗੜ੍ਹ ਪ੍ਰਕਾਸ਼ਨ, ਸਿੱਖ ਸ਼ਹਾਦਤ ਸਮੇਤ ਸਿੱਖ ਤੇ ਪੰਜਾਬੀ ਅਦਾਰਿਆਂ ਦੇ ਸਫੇ ਇੰਡੀਆ ਵਿਚ ਰੋਕੇ

ਬੀਤੇ ਸਮੇਂ ਤੋਂ ਇਹ ਗੱਲ ਵੇਖੀ ਹੈ ਕਿ ਸੁਹਿਰਦਤਾ ਨਾਲ ਸਿੱਖਾਂ ਵਿਚ ਏਕਤਾ ਇਤਫਾਕ ਤੇ ਭਵਿੱਖ ਦੀ ਵਿਓਂਤਬੰਦੀ ਬਾਰੇ ਗੱਲ ਕਰਨ ਵਾਲਿਆਂ ਦੇ ਸਫੇ ਦਿੱਲੀ ਦਰਬਾਰ ਵੱਲੋਂ ਰੋਕੇ ਜਾ ਰਹੇ ਹਨ ਜਦਕਿ ਸਿੱਖਾਂ ਵਿਚ ਵਿਵਾਦ ਭੜਕਾਉਣ ਵਾਲੇ ਤੇ ਆਪਸ ਵਿਚ ਖਿੱਚੋਤਾਣ ਵਧਾਉਣ ਵਾਲੇ ਬਿਰਤਾਂਤ ਘੜਨ ਵਾਲਿਆਂ ਦੇ ਸਫੇ ਚੱਲਦੇ ਰਹਿੰਦੇ ਹਨ।

ਭਾਈ ਹਵਾਰਾ ਵਿਰੁਧ ਸੋਹਾਣਾ ਠਾਣੇ ਵਿਚ ਦਰਜ਼ ਕੇਸ ਅਦਾਲਤ ਨੇ ਖਾਰਜ ਕੀਤਾ

ਦਿੱਲੀ ਦੀ ਮੰਡੋਲੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਘੀ 4 ਜਨਵਰੀ ਨੂੰ ਮੁਹਾਲੀ ਦੀ ਇਕ ਅਦਾਲਤ ਵਲੋਂ ਸਾਲ 1998 ਦਰਜ ਹੋਏ ਇਕ ਮਾਮਲੇ ਵਿਚ ਦੋਸ਼ ਮੁਕਤ ਕਰਾਰ ਦਿੰਦਿਆਂ ਉਹਨਾ ਵਿਰੁਧ ਦਰਜ਼ ਕੇਸ ਖਾਰਜ (ਡਿਸਚਾਰਜ) ਕਰ ਦਿੱਤਾ ਹੈ। 

ਭਾਈ ਗੁਰਮੀਤ ਸਿੰਘ ਦੇ ਕੇਸ ਵਿੱਚ ਬੇਲੋੜੀ ਦੇਰੀ ਤੇ ਜਥੇਬੰਦੀਆ ਨੇ ਕੀਤੇ ਸਵਾਲ। ਰਿਪੋਰਟ ਨਾ ਭੇਜਣ ਤੇ ਰੁਕੀ ਰਿਹਾਈ

6 ਅਕਤੂਬਰ 2022 ਨੂੰ, ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ‛ਪੰਜਆਬ ਲਾਇਰਜ਼’ ਵਲੋਂ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਭਾਈ ਗੁਰਮੀਤ ਸਿੰਘ ਦੀ ਰਿਹਾਈ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਬਾਰੇ ਸਵਾਲ ਕੀਤੇ ਗਏ ਅਤੇ ‛ਸਵਾਲਨਾਮਾ’ ਸੌਂਪਿਆ ਗਿਆ। ਭਾਈ ਗੁਰਮੀਤ ਸਿੰਘ ਦੀ ਪਟਿਆਲਾ ਵਿੱਚ ਰਿਹਾਇਸ਼ ਹੈ, ਜਿਸ ਵਜ੍ਹਾ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਿਹਾਈ ਸਬੰਧੀ ਰਿਪੋਰਟ ਭੇਜਣੀ ਸੀ ਕਿਉਂਕਿ ਭਾਈ ਗੁਰਮੀਤ ਸਿੰਘ ਦੇ ਕੇਸ ਨੂੰ ਪੰਜਾਬ/ਹਰਿਆਣਾ ਹਾਈ ਕੋਰਟ ਵਲੋਂ ਰਿਹਾਈ ਲਈ ਵਿਚਾਰਿਆ ਜਾ ਰਿਹਾ ਹੈ।