ਪੰਜਾਬੀ ਬੋਲੀ ਨੂੰ ਬਣਦਾ ਹੱਕ ਦਵਾਉਣ ਲਈ ਪਾਕਿਸਤਾਨ ਵਿੱਚ ਵੀ ਲੋਕ ਸੰਘਰਸ਼ ਕਰ ਰਹੇ ਹਨ। ਬੀਤੇ ਦਿਨ ਲਹਿੰਦੇ ਪੰਜਾਬ ਵਿੱਚ ਲੋਕਾਂ ਨੇ ਸਰਕਾਰ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖੀ ਦੇ ਖਫਾ ਹੋ ਕੇ ਸਰਕਾਰ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ।
ਮਸ਼ਹੂਰ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਅੱਜ ਅਕਾਲ ਚਲਾਣਾ ਕਰ ਗਏ। ਅਫਜ਼ਲ ਅਹਿਸਨ ਰੰਧਾਵਾ ਦੀ ਫੇਸਬੁੱਕ 'ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਹੰਮਦ ਅਫਜ਼ਲ ਅਹਿਸਨ ਰੰਧਾਵਾ (ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ ਅਤੇ ਲਿਖਾਰੀ, ਕਵੀ) ਅੱਜ ਤਕੜੇ 1:17 'ਤੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਅੱਜ ਦੁਪਹਿਰ 1:30 ਵਜੇ ਫੈਸਲਾਬਾਦ ਦੇ ਗਰੀਨ ਵਿਊ ਕਲੋਨੀ, ਰਾਜੇ ਵਾਲਾ ਦੇ ਕਬਰਿਸਤਾਨ 'ਚ ਪੜ੍ਹੀ ਜਾਏਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ 2017 ਵਿਚ ਨਨਕਾਣਾ ਸਾਹਿਬ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਸਬੰਧੀ ਸੰਗਤਾਂ ਪਾਸੋਂ ਪਾਸਪੋਰਟ ਮੰਗੇ ਗਏ ਹਨ।
ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ 'ਚ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਦੇ ਨੇੜੇ ਹੋਏ ਜ਼ੋਰਦਾਰ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਕੁਝ ਪੁਲਿਸ ਮੁਲਾਜ਼ਮ ਵੀ ਹਨ। ਲਾਹੌਰ ਪੁਲਿਸ ਨੇ ਇਸ ਨੂੰ ਆਤਮਘਾਤੀ ਹਮਲਾ ਦੱਸਦੇ ਹੋਏ ਕਿਹਾ ਕਿ ਇਸ ਧਮਾਕੇ ਦੇ ਨਿਸ਼ਾਨੇ 'ਤੇ ਪੁਲਿਸਵਾਲੇ ਹੀ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜਹਿਜ਼ਬੁਲ ਮੁਜਾਿਹਦੀਨ ਕਮਾਂਡਰ ਬੁਰਹਾਨ ਵਾਨੀ ਨੂੰ ਸ਼ਰਧਾਂਜਲੀ ਭੇਟ ਕਰਿਦਆਂ ਕਿਹਾ,‘‘ਵਾਨੀ ਦੀ ਮੌਤ ਨੇ ਘਾਟੀ ਵਿੱਚ ਆਜ਼ਾਦੀ ਲਈ ਸੰਘਰਸ਼ ’ਚ ਨਵੀਂ ਰੂਹ ਫੂਕੀ ਹੈ।’’
ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਅਤੇ ਕਾਗਜ਼ਾਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ। ਅਟਾਰੀ ਪਹੁੰਚੇ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਵੀ ਸਨ। ਪਾਕਿਸਤਾਨ ਤੋਂ ਲੈਣ ਆਈ ਵਿਸ਼ੇਸ਼ ਰੇਲ ਗੱਡੀ ਵੀ ਇਨ੍ਹਾਂ ਦੇ ਸਾਹਮਣੇ ਸੀ ਪਰ ਯਾਤਰੀਆਂ ਨੂੰ ਰੇਲ ‘ਤੇ ਨਹੀਂ ਚੜ੍ਹਨ ਦਿੱਤਾ ਗਿਆ।
ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਵਿੱਚ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਵੀਜ਼ਾ ਹੋਣ ਦੇ ਬਾਵਜੂਦ ਉਥੇ ਨਹੀਂ ਜਾ ਸਕਿਆ। ਇਸ ਜਥੇ ਵਿੱਚ 80 ਸਿੱਖ ਸ਼ਰਧਾਲੂ ਸ਼ਾਮਲ ਸਨ। ਉਨ੍ਹਾਂ ਕੋਲ ਵਿਸ਼ੇਸ਼ ਰੇਲ ਗੱਡੀ ਰਾਹੀਂ ਜਾਣ ਦੀ ਪ੍ਰਵਾਨਗੀ ਤਾਂ ਸੀ ਪਰ ਉਹ ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਸਨ। 68 ਸ਼ਰਧਾਲੂਆਂ ਨੂੰ ਭਾਈ ਮਰਦਾਨਾ ਯਾਦਗਾਰੀ ਕਮੇਟੀ ਅਤੇ 12 ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵਲੋਂ ਵੀਜ਼ਾ ਦਿਵਾਇਆ ਗਿਆ ਸੀ।
ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ 'ਇਵੈਕਿਉ ਟਰੱਸਟ ਪ੍ਰਾਪਰਟੀ ਬੋਰਡ' (ETPB) ਦੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਪੰਜਾਬ ਤੋਂ ਸਿੱਖ ਸੰਗਤ ਦਾ ਜਥਾ 8 ਜੂਨ ਨੂੰ ਪਾਕਿਸਤਾਨ ਪਹੁੰਚੇਗਾ। ਸਿੱਖ ਜਥਾ ਵਾਹਘਾ ਸਰਹੱਦ ਰਾਹੀਂ ਸਪੈਸ਼ਲ ਰੇਲ ਦੇ ਜ਼ਰੀਏ ਹਸਨ ਅਬਦਾਲ ਪਹੁੰਚੇਗਾ।
ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਭਾਰਤ ਦੇ ਜਾਸੂਸ ਕੁਲਭੂਸਨ ਜਾਧਵ ਨੂੰ ਹੋਏ ਫ਼ਾਂਸੀ ਦੇ ਹੁਕਮਾਂ ਉਤੇ ਅਤੇ ਭਾਰਤ ਦੀ ਹਕੂਮਤ ਤੇ ਹਿੰਦੂ ਆਗੂਆਂ ਵ¤ਲੋਂ ਇਕ ਦਮ ਤਕੜਾ ਵਿਰੋਧ ਕਰਨ ਦੇ ਅਮਲਾਂ ਉਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਘੱਟਗਿਣਤੀ ਕੌਮਾਂ ਦੇ ਨਾਇਕਾਂ ਸ਼ਹੀਦ ਸਤਵੰਤ ਸਿੰਘ, ਕੇਹਰ ਸਿੰਘ, ਭਾਈ ਜਿੰਦਾ, ਭਾਈ ਸੁੱਖਾ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਲੜਨ ਵਾਲੇ ਮਕਬੂਲ ਭੱਟ, ਅਫਜ਼ਲ ਗੁਰੂ ਦੀ ਫਾਂਸੀ 'ਤੇ ਖੁਸ਼ੀ ਮਨਾਉਣ ਵਾਲੇ ਹਿੰਦੂਤਵੀ ਹੁਣ ਆਪਣੇ ਜਾਸੂਸ ਏਜੰਟ ਕੁਲਭੂਸ਼ਣ ਜਾਧਵ ਦੀ ਸਜ਼ਾ 'ਤੇ ਕਿਉਂ ਤੜਪ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਵਿਸਾਖੀ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ।
« Previous Page — Next Page »