ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਵਿੱਚ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਵੀਜ਼ਾ ਹੋਣ ਦੇ ਬਾਵਜੂਦ ਉਥੇ ਨਹੀਂ ਜਾ ਸਕਿਆ। ਇਸ ਜਥੇ ਵਿੱਚ 80 ਸਿੱਖ ਸ਼ਰਧਾਲੂ ਸ਼ਾਮਲ ਸਨ। ਉਨ੍ਹਾਂ ਕੋਲ ਵਿਸ਼ੇਸ਼ ਰੇਲ ਗੱਡੀ ਰਾਹੀਂ ਜਾਣ ਦੀ ਪ੍ਰਵਾਨਗੀ ਤਾਂ ਸੀ ਪਰ ਉਹ ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਸਨ। 68 ਸ਼ਰਧਾਲੂਆਂ ਨੂੰ ਭਾਈ ਮਰਦਾਨਾ ਯਾਦਗਾਰੀ ਕਮੇਟੀ ਅਤੇ 12 ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵਲੋਂ ਵੀਜ਼ਾ ਦਿਵਾਇਆ ਗਿਆ ਸੀ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਜਦਕਿ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ 2010 ਨੂੰ ਬਦਲੇ ਹੋਏ ਕੈਲੰਡਰ ਮੁਤਾਬਕ ਇਸ ਵਾਰ 29 ਮਈ ਨੂੰ ਸ਼ਹੀਦੀ ਦਿਹਾੜਾ ਮਨਾਏਗੀ। ਇਸੇ ਕਸ਼ਮਕਸ਼ 'ਚ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਜੱਥਾ ਨਾ ਭੇਜਣ ਦਾ ਫੈਸਲਾ ਕੀਤਾ ਹੈ।
ਆਜ਼ਾਦੀ ਪਸੰਦ ਜਥੇਬੰਦੀ ਦਲ ਖ਼ਾਲਸਾ ਨੇ ਸਿੱਖ ਕੈਲੰਡਰ ਅਨੁਸਾਰ ਸਾਲ ਦੇ ਪਹਿਲੇ ਦਿਨ ਸੰਮਤ 549 ਦਾ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ, ਜਿਸਨੂੰ ਸ਼੍ਰੋਮਣੀ ਕਮੇਟੀ ਨੇ ਖਾਲਸਾ ਪੰਥ ਦੀ ਭਾਵਨਾਵਾਂ ਅਨੁਸਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਾਲ ਅਪ੍ਰੈਲ 2003 ਵਿੱਚ ਲਾਗੂ ਕੀਤਾ ਸੀ ਪਰ 2010 ਵਿਚ ਬਾਦਲ ਪਰਿਵਾਰ ਅਤੇ ਸੰਤ ਸਮਾਜ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਨੇ ਜਿਸਨੂੰ ਮੁੜ ਬਿਕਰਮੀ ਵਿੱਚ ਬਦਲ ਦਿੱਤਾ।
ਖ਼ਾਲਸਾਈ ਸੋਚ-ਸਿਧਾਂਤ-ਸਰੂਪ ਤੇ ਮਰਯਾਦਾ ਨੂੰ ਸੰਭਾਲਣ ਵਾਲਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਸੌੜੀ ਸਿਆਸਤ ਦੀ ਜਕੜ ਵਿਚ ਹੈ। ਕੌਮ ਦੇ ਰਾਜਸੀ ਭਵਿੱਖ ਵਿਚ ਕੌਮੀ ਵਿਰਾਸਤ ਸਿਫਰ ਹੋ ਰਹੀ ਹੈ, ਕਿਉਂਕਿ ਸਿੱਖ ਰਾਜਸੀ ਸੋਚ ਤੇ ਸ਼ਕਤੀ ਦੀ ਸਹੀ ਸਥਾਪਨਾ ਨਹੀਂ ਹੋ ਸਕੀ। ਸਿੱਟੇ ਵਜੋਂ ਭਾਰਤ ਅਤੇ ਸੰਸਾਰ ਦੇ ਸਿਆਸੀ ਖੇਤਰ ਵਿਚ ਸਾਡੀ ਕੌਮੀ ਹਸਤੀ ਮਨਫੀ ਹੋ ਰਹੀ ਹੈ। ਕੀ ਹੁਣ ਡੇਰਾਵਾਦ ਅਤੇ ਰੂਹਾਨੀਅਤ ਵਾਂਝੀ ਸਿਆਸਤ ਪੰਥ ਨੂੰ ਨਿਗਲ ਜਾਣਗੇ? ਕੀ ਪੰਥ ਕਿਸੇ ਦੇ ਰਹਿਮੋ ਕਰਮ ’ਤੇ ਸਮਾਂ ਬਿਤਾਏੇਗਾ? ਅਜਿਹੇ ਸਵਾਲਾਂ ਦੇ ਢੇਰ ਲੱਗ ਰਹੇ ਹਨ।
ਸਿੱਖ ਯੂਥ ਆਫ ਪੰਜਾਬ ਨੇ ਦ੍ਰਿੜ ਕਰਵਾਇਆ ਕਿ ਨੌਂਵੇਂ ਪਤਾਸ਼ਾਹ ਗੁਰੂ ਤੇਗ ਬਹਾਦਰ ਜੀ ਧਰਮ ਦੀ ਚਾਦਰ ਸਨ ਨਾ ਕਿ ‘ਹਿੰਦ ਦੀ ਚਾਦਰ’, ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ। ਇਸ ਤੱਥ ਨੂੰ ਮੁੜ ਦੁਹਰਾਉਂਦਿਆਂ ਨੌਜਵਾਨ ਜਥੇਬੰਦੀ ‘ਸਿੱਖ ਯੂਥ ਆਫ ਪੰਜਾਬ’ ਨੇ ਕਿਹਾ ਕਿ ਗੁਰੂ ਸਾਹਿਬ ਨੇ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਲਈ ਨਹੀਂ ਸਗੋਂ ਮਜ਼ਲੂਮ ਦੇ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।
ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਇਥੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਰਧਾ ਸਤਿਕਾਰ ਸਾਹਿਤ ਮਨਾਇਆ ਗਿਆ। ਇਸ ਸੰਬੰਧ ਵਿੱਚ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਉਪਰਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਰੂਪ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਸ਼ੁਰੂ ਹੋਇਆ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਨਗਰ ਕੀਰਤਨ ਵਿੱਚ ਕੀਰਤਨੀ ਜਥੇ, ਗੱਤਕਾ ਪਾਰਟੀਆਂ ਅਤੇ ਸਕੂਲੀ ਬੱਚਿਆਂ ਨੇ ਬੈਂਡ ਸਮੇਤ ਹਿੱਸਾ ਲਿਆ। ਇਹ ਨਗਰ ਕੀਰਤਨ ਰੂਪ ਨਗਰ ਤੋਂ ਭਗਤਾਂ ਵਾਲਾ, ਕਟੜਾ ਕਰਮ ਸਿੰਘ, ਨਮਕ ਮੰਡੀ, ਆਟਾ ਮੰਡੀ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁਜਾ।
« Previous Page