ਨਿਹੰਗ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਸਮੇਤ ਕੋਈ ਇੱਕ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸੋਂ ਮੰਗ ਕੀਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾਵੇ।ਜਥੇਬੰਦੀਆਂ ਨੇ ਇਹ ਮੰਗ ਅੱਜ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਮ ਲਿਖੇ ਇੱਕ ਮੰਗ ਪੱਤਰ ਵਿੱਚ ਕੀਤੀ ਹੈ।
ਭਾਰਤ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਘੋੜਿਆਂ ਨੂੰ ਲੱਗਣ ਵਾਲੀ ਗਲਾਂਡਰਜ ਨਾਮੀਂ ਬਿਮਾਰੀ ਬਾਰੇ ਹਦਾਇਤਾਂ ਜਾਰੀ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦਰਮਿਆਨ ਕਿਸਾਨ ਹਵੇਲੀ ਵਿੱਚ ਗਲਾਂਡਰਜ ਨਾਮੀਂ ਬਿਮਾਰੀ ਦੇ ਫੈਲਣ ਬਾਰੇ ਇੱਕ ਬੈਠਕ ਕੀਤੀ ਗਈ।
ਨਿਹੰਗਾਂ ਦੇ ਇਕ ਵਹੀਰ ਦੇ ਮੁਖੀ ਬਾਬਾ ਬਹਾਦਰ ਸਿੰਘ ਦਾ ਕਾਹਨੇ ਕੇ ਜ਼ਿਲ੍ਹਾ ਬਰਨਾਲਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਹਨੇ ਕੇ ਵਿਖੇ ਬੁੱਢਾ ਦਲ ਦੇ ਦਰਜਨਾਂ ਨਿਹੰਗ ਘੋੜਿਆਂ ਸਮੇਤ ਆਏ ਹੋਏ ਸਨ। ਸੋਮਵਾਰ ਦੀ ਰਾਤ ਮੁੱਖ ਜਥੇਦਾਰ ਬਹਾਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਿੰਡ ਮੱਲਣ, ਸ੍ਰੀ ਮੁਕਤਸਰ ਸਾਹਿਬ ਵਿੱਚ ਬੁੱਢਾ ਦਲ ਦੇ ਧੜਿਆਂ ਵਿੱਚ ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਹੋਈ ਝੜਪ ਵਿੱਚ ਤਿੰਨ ਬੰਦਿਆਂ ਦੀ ਮੌਤ ਤੋਂ ਬਾਅਦ 96 ਕਰੋੜੀ ਬੁੱਢਾ ਦਲ ਬਲਵੀਰ ਸਿੰਘ ਗਰੁੱਪ ਅਤੇ ਰਕਬਾ ਗਰੁੱਪ ਦੇ ਬਾਬਾ ਪ੍ਰੇਮ ਸਿੰਘ ਆਹਮੋਂ-ਸਾਹਮਣੇ ਆ ਗਏ ਹਨ। ਇਸ ਘਟਨਾ ਤੋਂ ਬਾਅਦ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਪਿੰਡ ਮੱਲਣ ਦੇ ਗੁਰਦੁਆਰਾ ਰਾਮਸਰ ਸਾਹਿਬ ਉਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਕਾਫੀ ਸਮੇਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਮੱਖਣ ਸਿੰਘ ਉਤੇ ਮੰਗਲਵਾਰ ਦੀ ਰਾਤ ਨਾਇਬ ਸਿੰਘ ਪੁੱਤਰ ਨਰ ਸਿੰਘ ਨੇ ਹਮਲਾ ਕਰਕੇ ਉਸ ਨੂੰ ਗੁਰਦੁਆਰੇ ’ਚੋਂ ਕੱਢ ਦਿੱਤਾ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਬੁੱਧਵਾਰ ਸਵੇਰੇ ਮੱਖਣ ਸਿੰਘ ਨੇ ਹਥਿਆਰਾਂ ਨਾਲ ਲੈਸ ਤਕਰੀਬਨ 150 ਵਿਅਕਤੀਆਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ, ਜਿਸ ਵਿੱਚ ਨਾਇਬ ਸਿੰਘ ਵਾਸੀ ਮੱਲਣ, ਉਸ ਦਾ ਪੋਤਾ ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਹਿਣਾਖੇੜਾ ਮਾਰੇ ਗਏ।