ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਸਬੰਧੀ ਪੰਜਾਬ ਵਿਧਾਨ ਸਭਾ 'ਚ ਬੀਤੇ ਦਿਨ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਬਹਿਸ ਦੇ ਚਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵਿਰੁਧ 'ਸਦਨ ਦੀ ਮਰਯਾਦਾ ਦੀ ਉਲੰਘਣਾ' ਦੇ ਮਤੇ ਅਤੇ ਕਮੇਟੀ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਪ੍ਰਤੀ ਕੀਤੀਆਂ ਸਖਤ ਟਿਪਣੀਆਂ ਨੇ ਦੇਸ਼ ਵਿਦੇਸ਼ ਵਿੱਚ ਵਿਚਰਨ ਵਾਲੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
ਬਾਦਲਾਂ ਦੇ ਰਾਜ ਭਾਗ ਦੌਰਾਨ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਸਿੱਖਾਂ ਤੇ ਚਲਾਈ ਪੁਲਿਸ ਗੋਲੀ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਝੁਠਲਾਣ ਲਈ ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ਪੀ.ਏ. ਹਿੰਮਤ ਸਿੰਘ ਕੁਝ ਦਿਨ੍ਹਾਂ ਤੋਂ ਅੱਗੇ ਆਏ ਹਨ।ਹਿੰਮਤ ਸਿੰਘ ਕਮਿਸ਼ਨ ਪਾਸ ਦਿੱਤੇ ਲਿਖਤੀ ਬਿਆਨਾਂ ਤੋਂ ਲੈਕੇ ਬਿਆਨਾਂ ਦੀ ਭਾਸ਼ਾ ਤੇ ਕਾਂਗਰਸੀ ਮੰਤਰੀ ਸੁਖਜਿੰਦਰ ਸੰਘ ਸੁਖੀ ਰੰਧਾਵਾ ਦੇ ਦਬਾਅ ਦੇ ਵਾਸਤੇ ਪਾ ਰਹੇ ਹਨ।ਉਹ ਅਖਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ ਵਿੱਚ ਜਰੂਰ ਆਇਆ ਹੈ ਪ੍ਰੰਤੂ ਉਸਦੀ ਆਪਣੀ ਫੇਸ ਬੁੱਕ ਹੀ ਉਸਦੇ ਕੀਤੇ ਜਾ ਰਹੇ ਦਾਅਵਿਆਂ ਦਾ ਮੂੰਹ ਚਿੜ੍ਹਾ ਰਹੀ ਹੈ।
ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪ੍ਰਤੀ ਬਾਦਲ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੇਸ਼ ਕੀਤੀ ਹੈ ਉਸ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ । ਜੇ ਕਾਂਗਰਸ ਨੇ ਨਾ ਕੀਤਾ ਤਾਂ ਅਕਾਲੀ ਸਰਕਾਰ ਬਨਣ ਤੇ ਕੀਤਾ ਜਾਵੇਗਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ 24 ਅਗਸਤ ਨੂੰ ਸੱਦੇ ਗਾਏ ਵਿਧਾਨ ਸਭਾ ਸ਼ੈਸ਼ਨ ਵਿਚ ਪਾਸ ਹੋਣਾ ਹੈ। ਇਸ ਲੇਖੇ ਸਬੰਧੀ ਜਿਨ੍ਹੀ ਜਾਣਕਾਰੀ ਹੁਣ ਤੱਕ ਖ਼ਬਰਾਂ ਰਾਹੀਂ ਜਨਤਕ ਹੋਈ ਹੈ ਉਸ ਵਿਚ ਬਾਦਲਾਂ ਅਤੇ ਡੇਰਾ ਸਿਰਸਾ ਨੂੰ ਮੁਖ ਦੋਸ਼ੀਆਂ ਵਜੋ ਲਿਆ ਜਾ ਰਿਹਾ ਹੈ। ਇਸ ਕਰਕੇ ਬਾਦਲ ਦਲ ਦੀ ਜਾਨ ਕੁੜਿੱਕੀ ਚ ਫਸੀ ਹੋਈ ਹੈ। ਬਾਦਲਾਂ ਨੂੰ ਇਸ ਕੁੜਿੱਕੀ ਚੋ ਕਢਣ ਲਈ ਸ਼੍ਰੋਮਣੀ ਕਮੇਟੀ ਨੇ ਵਿਧਾਨ ਸਭਾ ਸ਼ੈਸ਼ਨ ਦੇ ਬਰਾਬਰ ਪਹਿਲੇ ਦਿਨ (24 ਅਗਸਤ ਨੂੰ) ਹੀ ਕਾਰਜਕਾਰਣੀ ਦੀ ਹੰਗਾਮੀ ਇੱਕਤਰਤਾ ਸੱਦ ਲਈ ਹੈ।ਭਰੋਸੇ ਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ, 72 ਘੰਟੇ ਦੇ ਨੋਟਿਸ ਤੇ ਇਹ ਇਕਤਰਤਾ ਅੰਮ੍ਰਿਤਸਰ ਵਿਖੇ ਬੁਲਾਈ ਹੈ ਤੇ ਅਹਿਮ ਇਕਤਰਤਾ ਦਾ ਏਜੰਡਾ “ਦਰਪੇਸ਼ ਪੰਥਕ ਮੁੱਦਿਆਂ ਤੇ ਦੀਰਘ ਵਿਚਾਰਾਂ”ਦੱਸਿਆ ਗਿਆ ਹੈ ।
ਰਾਜਸਥਾਨ ਸਥਿਤ ਗੁਰਦੁਆਰਾ ਸ਼ਹੀਦ ਨਗਰ ਬੁੱਢਾ ਜੋਹੜ ਦੇ ਪਰਬੰਧ ਨੂੰ ਲੈਕੇ ਸਾਲ 2012 ਵਿੱਚ ਗਠਿਤ ਹੋਏ ਭਾਈ ਬੁਲਾਕਾ ਸਿੰਘ ਸੰਘਰਸ਼ ਮੋੋਰਚਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਵਲੋਂ ਉਪਰੋਕਤ ਗੁ:ਸਾਹਿਬ ਦੀ ਪ੍ਰਬੰਧਕੀ ਕਮੇਟੀ ਬਾਰੇ 23 ਜੁਲਾਈ 2018 ਨੂੰ ਜਾਰੀ ਹੁਕਮ ਰੱਦ ਕੀਤਾ ਜਾਏ ।
ਅੰਮ੍ਰਿਤਸਰ: ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ‘ਤੇ ਬਣਾਈ ਫਿਲਮ ਵਿੱਚ ਗੁਰੂ ਸਾਹਿਬ ਤੇ ਗੁਰੂ ਪ੍ਰੀਵਾਰ ਨੂੰ ਫਿਲਮੀ ਕਲਾਕਾਰਾਂ ਦੇ ਰਾਹੀਂ ਪੇਸ਼ ਕਰਕੇ ਸਿੱਖ ...
ਅੰਮ੍ਰਿਤਸਰ: ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ਇੱਕ ਸਾਲਾ ਕਾਰਜਕਾਲ ਦੌਰਾਨ ,ਨਿਯਮਾਂ ਦੀ ਉਲੰਘਣਾ ਕਰਕੇ ਭਰਤੀ ਕੀਤੇ ਮੁਲਾਜਮਾਂ ਨੂੰ ਅੱਜ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ ਸ਼੍ਰੋਮਣੀ ...
ਸੀਰੀਆ ਸਮੇਤ ਪੂਰੇ ਵਿਸ਼ਵ ਦੀ ਸੁਖ-ਸ਼ਾਂਤੀ ਲਈ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਏ ਇਸ ਅਰਦਾਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਮੌਜੂਦ ਸਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ ਅਤੇ ਇਸ ਤੋਂ ਪਹਿਲਾਂ ਸੰਗਤੀ ਰੂਪ ਵਿਚ ਮੂਲ ਮੰਤਰ, ਗੁਰ ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ।
ਸ਼੍ਰੋਮਣੀ ਕਮੇਟੀ ਦੁਆਰਾ ਬੀਤੇ ਕਲ੍ਹ ਬੜੇ ਹੀ ਚੱੁਪ ਚੱੁਪੀਤੇ ਢੰਗ ਨਾਲ ‘ਨਾਨਕਸ਼ਾਹੀ’ਦੀ ਮੋਹਰ ਹੇਠ ਜਾਰੀ ਕੀਤੇ ਗਏ ਕੈਲੰਡਰ ਨੇ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜੇ ਮਨਾਉਣ ਪ੍ਰਤੀ ਅਪਣਾਈ ਗੁੱਝੀ ਮਾਨਸਿਕਤਾ ਦਾ ਇਜ਼ਹਾਰ ਕਰ ਦਿੱਤਾ ਹੈ ।ਕਿਉਂਕਿ ਸ਼੍ਰੋਮਣੀ ਕਮੇਟੀ ਸਾਲ 2019 ਵਿੱਚ ਆ ਰਹੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਦਾਅਵੇ ਕਰ ਰਹੀ ਹੈ ਇਸ ਕਰਕੇ ਸਾਲ 2018 ਵਿੱਚ ਆ ਰਹੇ ਗੁਰੂ ਨਾਨਕ ਸਾਹਿਬ ਦੇ ਪਰਕਾਸ਼ ਦਿਹਾੜੇ ਦੀ ਤਾਰੀਖ ,ਮੂਲ ਰੂਪ ਨਾਨਕਸ਼ਾਹੀ ਕੈਲੰਡਰ ਦੀ ਅਨੁਸਾਰੀ ਵੀ ਹੈ ਤੇ ਉਸ ਮਿਲਗੋਭਾ ਕੈਲੰਡਰ ਦੀ ਵੀ ਵੱਖ ਵੱਖ ਨਿੱਜੀ ਪ੍ਰਕਾਸ਼ਕਾਂ ਦੁਆਰਾ ਛਾਪੇ ਜਾਂਦੇ ਹਨ।
ਸ੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬ ਘਰ ,ਗੁਰੂ-ਗ੍ਰੰਥ,ਗੁਰੂ ਪੰਥ ਅਤੇ ਗੁਰ ਸਿਧਾਂਤਾਂ ਦੀ ਚੜ੍ਹਦੀ ਕਲਾ ਲਈ ਕੁਰਬਾਨ ਹੋਇਆਂ ਦੀ ਸਦੀਵੀ ਯਾਦ ਸੰਭਾਲਣ ਲਈ ਹੈ ਜਾਂ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਨਿੱਜੀ ਤੇ ਸੌੜੇ ਹਿੱਤਾਂ ਲਈ ਕੌਮੀ ਹਿੱਤ ਕੁਰਬਾਨ ਕਰ ਦਿੱਤੇ।ਇਹ ਸਵਾਲ ਉਸ ਵੇਲੇ ਪੁਛਿਆ ਗਿਆ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੱੁਖੀ ਨੂੰ ਬਿਨ ਮੰਗੀ ਮੁਆਫੀ ਦੇਣ ਦੇ ਫੈਸਲੇ ਵਿੱਚ ਸ਼ਾਮਿਲ ਹੋਣ ਕਾਰਣ ਚਰਚਾ ਵਿੱਚ ਰਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ (ਮਰਹੂਮ) ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾ ਦਿੱਤੀ ।
« Previous Page — Next Page »