ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ, ਅੱਜ ਵੀ ਕੋਈ ਕਾਨੂੰਨੀ ਰਾਹਤ ਹਾਸਲ ਨਹੀ ਕਰ ਸਕੇ? ਲੇਕਿਨ ਜਿਸ ਢੰਗ ਨਾਲ ਸੁਮੇਧ ਸੈਣੀ ਆਪਣੇ ਖਿਲਾਫ ਐਫ.ਆਈ.ਆਰ.ਦਰਜ ਹੁੰਦਿਆਂ ਹੀ ਰਾਤ ਦੇ ਹਨੇਰੇ ਵਿੱਚ ਸੁਰੱਖਿਅਤ ਥਾਂ ਲਈ ਭੱਜ ਨਿਕਲੇ ਇਸਨੇ ਸਵਾਲ ਖੜਾ ਕੀਤਾ ਹੈ ਕਿ ਕੀ ਕਰੋਨਾ ਦੇ ਬਚਾਅ ਲਈ ਦੇਸ਼ ਭਰ ਵਿੱਚ ਲਾਗੂ ਕਰਫਿਊ ਸਿਰਫ ਆਮ ਲੋਕਾਂ ਲਈ ਹੀ ਹੈ?
ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਗਟਾਏ ਇਹ ਜਜਬਾਤ ਬੀਤੇ ਕਲ੍ਹ ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਖਲਅੰਦਾਜੀ ਤੇ ਆਦੇਸ਼ ਦੀ ਕੀਤੀ ਮੰਗ ਬਾਅਦ ਸਾਹਮਣੇ ਆਏ ਹਨ।
ਭਾਈ ਘਨ੍ਹੱਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਸਕੂਲਾਂ, ਕਾਲਜਾਂ ਦੇ ਸਟਾਫ ਤੇ ਵਿਿਦਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਸਮਾਪਤੀ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਪੁਜਣ ਤੇ ਸਮਾਗਮ ਦੇ ਕੋ-ਆਰਡੀਨੇਟਰ ਪ੍ਰਿੰਸੀਪਲ ਬਲਜਿੰਦਰ ਸਿੰਘ ਰੋਸ ਵਜੋਂ ਸਮਾਗਮ ਹਾਲ ਚੋਂ ਬਾਹਰ ਚਲੇ ਗਏ।
ਬਾਦਲ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਪਰਕਾਸ਼ ਸਿੰਘ ਬਾਦਲ ਨੂੰ “ਬਾਦਸ਼ਾਹ ਦਰਵੇਸ਼”ਦੇ ਲਕਬ ਨਾਲ ਸੰਬੋਧਨ ਕਰਨ ਦੀ ਬੱਜ਼ਰ ਭੁੱਲ ਪ੍ਰਤੀ ਬਾਦਲ ਦਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ ਤੇ ਇਸਦੇ ਜਥੇਦਾਰਾਂ ਵਲੋਂ ਧਾਰੀ ਚੱੁਪ ਕੀ ਸੰਕੇਤ ਕਰਦੀ ਹੈ? ਕੀ ਇਹ ਮਾਮਲਾ ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਕਵਾਇਦ ਵਿੱਚ ਸ਼ਾਮਿਲ ਹੈ?
ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਬਿਨ ਮੰਗੀ ਮੁਆਫੀ ਬਾਰੇ ਕੀਤੇ ਇੰਕਸ਼ਾਫ ਅਤੇ ਕਮੇਟੀ ਮੁਲਾਜਮਾਂ ਉਪਰ ਕੀਤੇ ਤਨਜ ‘ਆਖਿਰ ਸ਼੍ਰੋਮਣੀ ਕਮੇਟੀ ਮੁਲਾਜਮਾਂ ਦੀ ਕੀ ਮਜਬੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਵੀ ਅਵਾਜ ਨਹੀ ਉਠਾ ਸਕਦੇ?’ਨੂੰ ਲੈਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਖੁਦ ਘਿਰਦੇ ਨਜਰ ਆ ਰਹੇ ਹਨ।ਜਿਕਰ ਕਰਨਾ ਬਣਦਾ ਹੈ ਕਿ ਅਵਤਾਰ ਸਿੰਘ ਮੱਕੜ ਨੇ ਕੁਝ ਦਿਨ ਪਹਿਲਾਂ ਇਹ ਇੰਕਸ਼ਾਫ ਕੀਤਾ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਗਈ ਮੁਆਫੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਜਾਂਚ ਦੇ ਨਾਮ ਤੇ ਬੇਦੋਸ਼ੇ ਸਿੱਖਾਂ ਤੇ ਅਤਿਆਚਾਰ ਹੀ ਕੀਤੇ। ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਬਣਾ ਦਿੱਤਾ ਪਰ ਉਸਦੀ ਰਿਪੋਰਟ ਜਨਤਕ ਨਹੀ ਕੀਤੀ।
ਸੁਖਬੀਰ ਸਿੰਘ ਬਾਦਲ ਨੂੰ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਮੁਆਫੀ ਦੇ ਵਿਉਂਤਕਾਰ ਦੱਸਣ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੰਕਸ਼ਾਫ ਕੀਤਾ ਹੈ ਕਿ ਬੇਅਦਬੀ ਤੇ ਡੇਰਾ ਮੁਆਫੀ ਮਾਮਲੇ ਵਿੱਚ ਅਜੇ ਹੋਰ ਬਹੁਤ ਲੋਕ ਸੱਚ ਸਾਹਮਣੇ ਲੈਕੇ ਆਉਣਗੇ ।
ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਾਦਲ ਪਿਉ-ਪੁਤਰ ਦੇ ਆਦੇਸ਼ਾਂ ਤੇ ਬਿਨ ਮੰਗੀ ਮੁਆਫੀ ਦੇਣ ਤੇ ਹੁਣ 28 ਅਗਸਤ ਨੂੰ ਰਲੀਜ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਕਾਰਣ ਨਿਸ਼ਾਨੇ ਤੇ ਆਏ ਗਿਆਨੀ ਗੁਰਬਚਨ ਸਿੰਘ ਪਿਛਲੇ ਇੱਕ ਹਫਤੇ ਤੋਂ ਗੁਪਤ ਵਾਸ ਤੇ ਹਨ।ਇਸ ਅਰਸੇ ਦੌਰਾਨ ਗਿਆਨੀ ਗੁਰਬਚਨ ਸਿੰਘ ਨਾ ਤਾਂ ਅੰਮ੍ਰਿਤਸਰ ਦੇ ਮੀਡੀਆ ਦੇ ਸਾਹਮਣੇ ਹੋਏ ਤੇ ਨਾ ਹੀ ਕਿਤੇ ਹੋਰ।ਇੱਕ ਹਫਤਾ ਪਹਿਲਾਂ ਹੀ ਜਦੋਂ ਪੱਤਰਕਾਰਾਂ ਨੇ ਅਕਾਲ ਤਖਤ ਸਾਹਿਬ ਦੇ ਸਕਤਰੇਤ ਨਾਲ ਰਾਬਤਾ ਬਣਾਉਂਦਿਆ ਗਿਆਨੀ ਗੁਰਬਚਨ ਸਿੰਘ ਬਾਰੇ ਜਾਨਣਾ ਚਾਹਿਆ ਤਾਂ ਗਿਆਨੀ ਜੀ ਬਾਰੇ ਕੋਈ ਵੀ ਤਸਦੀਕ ਸ਼ੁਦਾ ਜਾਣਕਾਰੀ ਨਾ ਮਿਲ ਸਕੀ।ਜਿਆਦਾਤਾਰ ਇਹੀ ਜਵਾਬ ਮਿਲਦਾ ਰਿਹਾ ਕਿ ਜਥੇਦਾਰ ਜੀ ਪਹਿਲਾਂ ਦਿੱਲੀ ਸਨ, ਹੁਣ ਬੰਗਲੌਰ ਹਨ ਤੇ ਫਿਰ ਉਤਰ ਪ੍ਰਦੇਸ਼ ਵਿਖੇ ਕੁਝ ਸੰਗਤੀ ਸਮਾਗਮਾਂ ਵਿੱਚ ਸ਼ਮੂਲੀਅਤ ਉਪਰੰਤ 7 ਸਤੰਬਰ ਨੂੰ ਅੰਮ੍ਰਿਤਸਰ ਪਰਤ ਆਵਣਗੇ ।
ਉਤਰ ਰੇਲਵੇ ਦੇ ਪ੍ਰਬੰਧ ਹੇਠਲ਼ੀ ਸ਼ਤਾਬਦੀ ਐਕਸਪ੍ਰੈਸ ਵਿਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਮਾਮਲਾ ਸਾਹਮਣੇ ਆਉਣ ’ਤੇ ਰੇਲਵੇ ਵਿਭਾਗ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜਥਾ ਸਿਰਲੱਥ ਖਾਲਸਾ ਨਾਮੀ ਸਿੱਖ ਸੰਸਥਾ ਨੇ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਤੇ ਪਾ ਦਿੱਤਾ।
ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਦੌਰਾਨ ਸਿੱਖ ਜੁਆਨੀ ਦਾ ਘਾਣ ਕਰਨ ਵਾਲੇ ਪੰਜਾਬ ਦੇ ਮੱੁਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਸੋਧਾ ਲਾਉਂਦਿਆਂ ਅਦੱੁਤੀ ਸ਼ਹਾਦਤ ਪਾਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 23ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।
Next Page »