ਭਾਰਤੀ ਹਕੂਮਤ ਵੱਲੋਂ ਇਕਪਾਸੜ ਕਾਰਵਾਈ ਕਰਕੇ ਕੌਮਾਂਤਰੀ ਤੌਰ 'ਤੇ ਵਿਵਾਦਤ ਖਿੱਤੇ ਕਸ਼ਮੀਰ ਦੇ ਆਪਣੇ ਕਬਜ਼ੇ ਹੇਠਲੇ ਇਲਾਕੇ ਦਾ ਸਿਆਸੀ ਰੁਤਬਾ ਬਦਲ ਦਿੱਤਾ ਹੈ। ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨਾਲ ਕੀਤੀ ਗਈ ਇਸ ਖਾਸ ਗੱਲਬਾਤ ਵਿਚ ਸਿੱਖ ਸਿਆਸਤ ਵੱਲੋਂ ਇਸ ਕਾਰਵਾਈ ਦੀ ਸਿਧਾਂਤਕ ਜੜ੍ਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ "ਗੈਰ-ਸਿਆਸੀ ਗੱਲਬਾਤ" ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ ਲਾਉਣ ਵਾਲੇ ਪ੍ਰਬੰਧ) ਤੋਂ ਬਚਣ ਵਾਲੇ ਬਿਆਨ ਕਾਰਨ ਉਸਦਾ ਬਹੁਤ ਮੌਜੂ ਉਡਾਇਆ ਗਿਆ ਸੀ। ਪਰ ਹੁਣ ਫੌਜ ਮੁਖੀ ਨੇ ਕਿਹਾ ਕਿ "ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ"।
ਭਾਰਤੀ ਮੀਡੀਆ ਨੇ ਦਿਨ ਰਾਤ ਪੁਲਵਾਮਾ ਤੇ ਬਾਲਾਕੋਟ ਮਾਮਲੇ ਤੇ ਚਰਚਾ ਕਰਕੇ ਕੁੱਲ ਮਾਹੌਲ ਹੀ ਅਜਿਹਾ ਬਣਾ ਦਿੱਤਾ ਸੀ ਕਿ ਲੰਘੇ ਦੋ-ਤਿੰਨ ਹਫਤਿਆਂ ਦੌਰਾਨ ਵਿਰੋਧੀ ਦਲ ਚੋਣਾਂ ਦੀ ਤਿਆਰੀ ਦੀ ਗੱਲ ਕਰਨੋਂ ਕੰਨੀ ਕਤਰਾ ਰਹੇ ਸਨ ਕਿ ਕਿਤੇ ਉਹਨਾਂ ਨੂੰ "ਦੋਸ਼-ਧਰੋਹੀ" ਹੀ ਨਾ ਗਰਦਾਨ ਦਿੱਤਾ ਜਾਵੇ।
ਭਾਰਤੀ ਸੁਪਰੀਮ ਕੋਰਟ ਨੇ ਸਾਲ 2002 ਵਿੱਚ ਗੁਜਰਾਤ ਸੂਬੇ ਵਿੱਚ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮਾਮਲੇ ਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਮੋਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਰਗ ਕਰਨ ਵਿਰੁੱਧ ਜਾਕੀਆ ਜ਼ਾਫਰੀ ਵੱਲੋਂ ਕੀਤੀ ਗਈ ਅਰਜ਼ ਉੱਤੇ ਸੁਣਵਾਈ ਚਾਰ ਹਫਤੇ ਅੱਗੇ ਪਾ ਦਿੱਤੀ ਹੈ।
31 ਮਾਰਚ 2017 ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨਾਂ ਵਿਚ ਬੰਦ ਹੋ ਚੁੱਕੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਜਾਂਦੇ ਰਹੇ ਸਨ। 31 ਮਾਰਚ 2017 ਤੋਂ ਲੈ ਕੇ 31 ਜੁਲਾਈ 2017 ਤੀਕ ਕੁਲ 30 ਲੱਖ 45 ਹਜਾਰ ਰੁਪਏ ਦੇ ਮੁੱਲ ਵਾਲੇ ਪੁਰਾਣੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਗਏ।
ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਦਿਨ ਪੰਜਾਬ ਦੇ ਦੌਰੇ ਉਤੇ ਸੀ। ਮੋਦੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਗੁਰਦਾਸਪੁਰ, ਦੋ ਥਾਈਂ ਭਾਸ਼ਣ ਦਿੱਤੇ।
ਜਿਕਰ ਕਰਨਾ ਜਰੂਰੀ ਹੈ ਕਿ ਕੀ ਇਸਤੋਂ ਪਹਿਲਾਂ ਦੋ ਹਿੰਦ-ਪਾਕਿ ਜੰਗਾਂ ਨਹੀ ਹੋਈਆਂ? ਕੀ ਉਸ ਵਿੱਚ ਭਾਰਤੀ ਫੌਜੀ ਤੇ ਸਰਹੱਦੀ ਇਲਾਕਿਆਂ ਦੇ ਲੋਕ ਨਹੀ ਮਾਰੇ ਗਏ? ਕੀ ਇਹ ਵੀ ਸੱਚ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਕੀ ਉਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀ ਸਨ? ਰਹੀ ਗੱਲ, ਜਿਸ ਅੱਤਵਾਦ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁੱਖ ਮੰਤਰੀ ਵਜੋਂ ਕੀਤੀ ਹੈ ਉਹ ਇੱਕ ਅੰਤਰਰਾਸ਼ਟਰੀ ਮੁੱਦਾ ਹੈ । ਸ਼ਾਇਦ ਉਹ ਇਹ ਜਰੂਰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੂਬੇ ਵਿੱਚ ਫੈਲਾਏ ਸਰਕਾਰੀ ਅੱਤਵਾਦ ਦੀ ਦੋਸ਼ੀ ਜਰੂਰ ਰਹੀ ਹੈ।
ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਦੇ ਫੈਸਲੇ ਤੋਂ ਬਾਅਦ ਬਾਦਲ ਪਰਿਵਾਰ ਵੱਲੋਂ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੇ ਸਿਰ ਬੰਨਣ ਉੱਤੇ ਸਖਤ ਟਿਪਣੀ ਕਰਦਿਆਂ, ਦਲ ਖਾਲਸਾ ਨੇ ਕਿਹਾ ਕਿ ਜੇਕਰ ਸਿਹਰਾ ਬੰਨਣਾ ਹੀ ਹੈ ਤਾਂ ਫਿਰ ਇਹ ਸਿਹਰਾ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਬਾਜਵਾ ਦੇ ਸਿਰ ਬੱਝਦਾ ਹੈ।
ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ ਵਿਚਲੇ ਕੂਟਨੀਤਕ ਰਿਸ਼ਤੇ ਵਿਗੜੇ ਹਨ।
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਣਕ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ ਖਾਦ ਦੀ ਕੀਮਤ 'ਚ ਭਾਰੀ ਵਾਧਾ ਕੀਤੇ ਜਾਣ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਦਮ-ਕਦਮ 'ਤੇ ਮਾਰਨ ਲੱਗੀਆਂ ਹੋਈਆਂ ਹਨ, ਜਦਕਿ ਕਿਰਸਾਨੀ ਪਹਿਲਾਂ ਹੀ ਕਰਜ਼ ਦੇ ਅਸਹਿ ਬੋਝ ਅਤੇ ਗੰਭੀਰ ਆਰਥਿਕ ਸੰਕਟ 'ਚ ਗੁਜ਼ਰ ਰਹੀ ਹੈ।
« Previous Page — Next Page »