ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਤਜਵੀਜੀ ਨਾਗਰਿਕਤਾ ਰਜਿਸਟਰ (ਨਾ.ਰਜਿ.) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਚੱਲ ਰਹੇ ਧਰਨੇ ਦਾ ਪ੍ਰਬੰਧ ਕਰਨ ਵਾਲੀਆਂ ਬੀਬੀਆਂ ਅਤੇ ਭਾਰਤੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਦੋ ਵਿਚੋਲਿਆਂ ਦਰਮਿਆਨ ਅੱਜ ਧਰਨੇ ਵਾਲੀ ਥਾਂ ਖਾਲੀ ਗੱਲ ਖਾਲੀ ਕਰਨ ਲਈ ਗੱਲਬਾਤ ਹੋਈ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਟਿੱਪਣੀ ਕਰਦਿਆਂ ਦਲ ਖਾਲਸਾ ਦੇ ਮੁੱਖ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਹੈ ਕਿ "ਦਿੱਲੀ ਦੇ ਲੋਕਾਂ ਨੇ ਹਿੰਦੂਤਵ ਦੇ ਕੱਟੜ ਚਿਹਰੇ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਜਤਾਇਆ
ਅੱਜ ਦੀ ਖਬਰਸਾਰ | 4 ਫਰਵਰੀ 2020 (ਦਿਨ ਮੰਗਲਵਾਰ) ਖਬਰਾਂ ਭਾਰਤੀ ਉਪਮਹਾਂਦੀਪ ਦੀਆਂ: ਬੀਬੀਆਂ ਨੇ ਮੋਦੀ ਨੂੰ ਖੁੱਲ੍ਹੀ ਚਿਠੀ ਲਿਖੀ: ਨਾਮਵਰ ਸਖਸ਼ੀਅਤਾਂ ਅਤੇ ਬੀਬੀਆਂ ਦੀਆਂ ...
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਜਨਸੰਖਿਆ ਰਜਿਸਟਰ (ਨੈਸ਼ਨਲ ਪਾਪੂਲੇਸ਼ਨ ਰਜਿਸਟਰ) ਮੁਹਿੰਮ ਸ਼ੁਰੂ ਕਰਨ ਲਈ 8500 ਕਰੋੜ ਰੁਪਏ ਰਾਖਵੇਂ ਰੱਖੇ ਹਨ।
ਆਈ ਆਈ ਟੀ ਮਦਰਾਸ ਵਿੱਚ ਕੌਮਾਂਤਰੀ ਵਿਦਿਆਰਥੀ ਸੰਧੀ ਤਹਿਤ ਪੜ੍ਹਾਈ ਕਰਨ ਵਾਲੇ ਇੱਕ ਜਰਮਨ ਵਿਦਿਆਰਥੀ ਨੂੰ ਭਾਰਤ ਦੇ ਪਰਵਾਸੀ ਮਹਿਕਮੇ ਨੇ ਭਾਰਤੀ ਉਪਮਹਾਂਦੀਪ ਦਾ ਖਿੱਤਾ ਛੱਡ ਜਾਣ ਲਈ ਕਿਹਾ ਹੈ।
ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਚਿਰਾਂ ਦੀ ਸੱਧਰ ਪੂਰੀ ਹੋਣ ਹਾ ਰਹੀ ਹੈ। ਭਲਕੇ ਲਹਿੰਦੇ ਅਤੇ ਚ੍ਹੜਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕ੍ਰਮਵਾਰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਵਲੋਂ ਕੀਤੀ ਜਾਵੇਗੀ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ 22 ਬੰਦੀ ਸਿੰਘ ਨੂੰ ਰਿਹਾਅ ਕਰਨ ਲਈ ਕਿਹਾ ਹੈ।
« Previous Page