ਬੀਤੇ 4 ਅਕਤੂਬਰ ਨੂੰ ਅਮਰੀਕਾ ਦੇ ਸੂਬੇ ਇੰਡੀਆਨਾਂ ਦੇ ਸ਼ਹਿਰ ਇੰਡੀਅਨਐਪਲਿਸ ਵਿਚ ਗੁਰਮਤਿ ਪ੍ਰਚਾਰ ਸੁਸਾਇਟੀ ਯੂ ਐੱਸ ਏ ਵੱਲੋਂ ਸਿੱਖ ਕੌਮ ਨੂੰ ਦਰਪੇਸ਼ ਵੱਖ-ਵੱਖ ਕੌਮੀ ਮਸਲ਼ਿਆਂ, ਚੁਣੌਤੀਆਂ ਅਤੇ ਕੌਮ ਵਿੱਚ ਵਿਵਾਦ ਦਾ ਕਾਰਣ ਬਣੇ ਮੁੱਦਿਆਂ ਸਬੰਧੀ ਵਿਸ਼ਵ ਸਿੱਖ ਕਨਵੈੱਨਸ਼ਨ ਦਾ ਅਯੋਜਨ ਕੀਤਾ ਗਿਆ।
ਸਿੱਖ ਕੌਮ ਦੇ ਭੱਖਦੇ ਮਸਲਿਆਂ ਜਿਵੇਂ ਨਾਨਕਸ਼ਾਹੀ ਕੈਲੰਡਰ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ 'ਚ ਸਿਆਸੀ ਦਖਲਅੰਦਾਜ਼ੀ ਸਮੇਤ ਹੋਰ ਵੱਖ-ਵੱਖ ਪੰਥਕ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਅਤੇ ਇਨ੍ਹਾਂ ਦੇ ਹੱਲ ਲਈ ਸਿੱਖੀ ਸਿਧਾਤਾਂ ਨੂੰ ਸਮਰਪਿਤ ਜੱਥੇਬੰਦੀਆਂ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਸਿੱਖ ਸੰਮੇਲਨ ਕੀਤਾ ਜਾ ਰਿਹਾ ਹੈ।
ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਸੰਗਤ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸਰਬੱਤ ਖਾਲਸਾ ਸੱਦ ਕੇ ਇਸ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ।
15 ਜੂਨ ਨੂੰ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਸਾਹਿਬ ‘ਤੇ ਹੋਣ ਵਾਲੀ ਮੀਟਿੰਗ ਵਿੱਚ 6 ਜੂਨ ਦੀ ਹਿੰਸਕ ਘਟਨਾ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਵਿੱਚਾਰ-ਵਟਾਂਦਰਾ ਕੀਤਾ ਜਜਾਵੇਗਾ। ਪਰ 6ਜੂਨ ਦੀ ਹਿੰਸਕ ਘਟਨਾ ਸਬੰਧੀ ਫੈਸਲਾ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦਿੱਤਾ ਜਾਵੇਗਾ।
ਅੰਮ੍ਰਿਤਸਰ, ਪੰਜਾਬ (ਮਈ 21, 2014): ਸਿੱਖ ਸਿਆਸਤ ਨਿਊਜ਼ ਨੂੰ ਭੇਜੇ ਇਕ ਲਿਖਤੀ ਬਿਆਨ ਵਿਚ ਸਿੱਖ ਜਥੇਬੰਦੀ ਦਲ ਖਾਲਸਾ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਕਮੇਟੀ ਦਾ ਅਸਫਲ ਪ੍ਰਧਾਨ ਕਰਾਰ ਦੇਂਦਿੰਆ ਕਿਹਾ ਕਿ ਜਥੇ ਮੱਕੜ ਨਾਨਕਸ਼ਾਹੀ ਕੈਲੰਡਰ ਮੁੱਦੇ ਉਤੇ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਾਲੇ ਫੁੱਟ ਪਾਉਣ ਦੀਆਂ ਕੋਸ਼ਿਸ਼ਾ ਕਰ ਰਹੇ ਹਨ।
ਫਤਿਹਗੜ ਸਾਹਿਬ, (19 ਮਈ 2014):- ਪਾਕਿਸਤਾਨ ਹਕੂਮਤ ਅਤੇ ਉੱਥੋਂ ਦੇ ਸਿੱਖਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਹੀ ਦਿਸ਼ਾ ਵੱਲ ਲਾਗੂ ਕੀਤਾ ਗਿਆ ਹੈ, ਹਿੰਦੂਤਵ ਜਮਾਤਾਂ ਉਸ ਨੂੰ ਚੁਨੌਤੀ ਸਮਝ ਕੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਬਦਲਣਾ ਚਾਹੁੰਦੀਆਂ ਹਨ।
ਤਲਵੰਡੀ ਸਾਬੋ (19 ਮਈ 2014):- ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੋਧਿਆ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਵੀ ਲਾਗੂ ਕਰਵਾਉਣ ਦੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਯਤਨਾਂ ਬਾਰੇ ਨਰਾਜ਼ਗੀ ਪ੍ਰਗਟ ਕਰਦਿਆਂ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ।
ਅੰਮਿ੍ਤਸਰ, (18 ਮਈ 2014):- ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਵੱਲੋਂ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਵਿੱਚ ਮਨਾਏ ਜਾਦੇ ਗੁਰਪੂਰਬ ਅਤੇ ਪੰਥਕ ਦਿਹਾੜਿਆਂ ਨੂੰ ਸੋਧੇ ਨਾਨਕਸ਼ਾਹੀ ਕਲੈਡਰ ਅਨੁਸਾਰ ਮਨਾਉਣ ਲਈ ਅਤੇ ਸੋਧਿਆ ਕਲ਼ੈਂਡਰ ਲਾਗੂ ਕਰਨ ਤੋਂ ਨਾਕਾਮ ਰਹਿਣ ਪਿਛੋਂ ਇਸ ਮਸਲੇ ਦੇ ਹੱਲ ਲਈ (ਪਾਕਿ. ਗੁਰਦੁਆਰਾ ਕਮੇਟੀ ਨੂੰ ਨਵਾਂ ਨਾਨਕਸ਼ਾਹੀ ਕਲ਼ੰਡਰ ਬਾਰੇ ਮਨਾਉਣ ਲਈ) ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਪਾਕਿਸਤਾਨ ਰਵਾਨਾ ਹੋ ਗਏ।
ਲਵਿੰਗਸਟਨ/ਕੈਲੇਫੋਰਨੀਆ (15 ਮਾਰਚ, 2011): ਨਾਨਕਸ਼ਾਹੀ ਕੈਲੰਡਰ ਅਨੁਸਾਰ ਨਾਨਕਸ਼ਾਹੀ ਨਵਾਂ ਸਾਲ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਮਿਸ਼ਨ ਲਵਿੰਗਸਟਨ ਬੀ. ਸਟਰੀਟ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। 13 ਮਾਰਚ, 2011 ਸ਼ਾਮ ਦੇ 5 ਵਜੇ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ...
ਵੈਨਕੂਵਰ/ਕੈਨੇਡਾ (14 ਮਾਰਚ, 2011): ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ (ਮੂਲ- 2003) ਅਨੁਸਾਰ 543ਵੇਂ ਨਵੇਂ ਵਰ੍ਹੇ ਨੂੰ ਵੱਖ-ਵੱਖ ਗੁਰਦੁਆਰਿਆਂ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ‘ਜੀ ਆਇਆਂ ਨੂੰ’ ਕਿਹਾ ਅਤੇ ਮੁਬਾਰਕਬਾਦ ਦੀ ਸਾਂਝ ਪਾਈ...
« Previous Page — Next Page »