ਕੱਲ ਭਾਰਤ ਦੀ ਸੰਸਦ ਦੇ ਮੈਂਬਰਾਂ ਦਾ 'ਆਲ ਪਾਰਟੀ ਡੈਲੀਗੇਸ਼ਨ' ਕਸ਼ਮੀਰ ਵਿੱਚ "ਸ਼ਾਂਤੀ ਕਾਇਮ" ਕਰਨ ਦੇ ਮਕਸਦ ਨਾਲ ਵੱਖ-ਵੱਖ ਕਸ਼ਮੀਰੀ ਆਗੂਆਂ ਤੇ ਧਿਰਾਂ ਨਾਲ ਗੱਲਬਾਤ ਕਰਨ ਲਈ ਗਿਆ ਸੀ। ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੇ ਇਸ ਵਫਦ ਦੇ ਕਿਸੇ ਵੀ ਮੈਂਬਰ ਨਾਲ ਗੱਲਬਾਤ ਕਰਨੋ ਇਨਕਾਰ ਕਰ ਦਿੱਤਾ। ਸਾਰੇ ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੇ ਭਾਰਤੀ ਆਗੂਆਂ ਲਈ ਆਪਣੇ ਦਰਵਾਜ਼ੇ ਬੰਦ ਰੱਖੇ। ਇਹ ਵਫਦ ਉਹਨਾਂ ਲੋਕਾਂ ਨੂੰ ਮਿੱਲਦਾ ਰਿਹਾ, ਜੋ ਪਹਿਲਾਂ ਹੀ ਭਾਰਤ ਸਰਕਾਰ ਦੇ ਨਾਲ ਹਨ ਅਤੇ ਚੱਲ ਰਹੇ ਸੰਘਰਸ਼ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੇ।
ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਸ਼ੁੱਕਰਵਾਰ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਈਦਗਾਹ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਮੀਰਵਾਇਜ਼ ਨੂੰ ਸੈਲਾਨੀਆ ਲਈ ਬਣੀ ਥਾਂ ਚਸ਼ਮਾ ਸ਼ਾਹੀ ਵਿਖੇ ਭੇਜ ਦਿੱਤਾ ਗਿਆ, ਜੋ ਕਿ ਹੁਣ ਛੋਟੀ ਜੇਲ੍ਹ ਬਣ ਚੁਕੀ ਹੈ।
ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਇਜ਼ ਉਮਰ ਫਾਰੂਕ ਨੇ ਕਈ ਮਹੱਤਵਪੂਰਣ ਸ਼ਖਸੀਅਤਾਂ ਨੂੰ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਚਿੱਠੀ ਲਿਖੀ ਹੈ ਅਤੇ ਮਦਦ ਦੀ ਅਪੀਲ ਕੀਤੀ ਹੈ।
ਕਸ਼ਮੀਰ ਸਮੇਤ ਹੋਰ ਨਾਜ਼ੁਕ ਮੁੱਦਿਆਂ ‘ਤੇ ਗੱਲ ਕਰਨ ਭਾਰਤ ਅਤੇ ਪਾਕਿਸਤਨ ਦੇ ਸਕੱਤਰ ਪੱਧਰ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਵੀ ਕਸ਼ਮੀਰੀ ਅਜ਼ਾਦੀ ਲਈ ਸ਼ਾਤਮਈ ਢੰਗ ਨਲ ਸੰਘਰਸ਼ ਕਰ ਰਹੇ ਮੀਰਵਾਈਜ ਉਮਰ ਫ਼ਾਰੂਕ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਨਗੇ।