ਜਨ ਗਨ ਮਨ ਗਾਉਣ ਲਈ ਅਦਾਲਤ ਨੇ ਦਿੱਤੇ ਹਿੰਦੂਤਵੀ ਰਾਸ਼ਟਰਵਾਦੀ ਹੁਕਮ

ਸਿਨੇਮਾ ਘਰਾਂ ਵਿਚ ਹਰ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਲਈ ਖੜ੍ਹੇ ਹੋ ਕੇ “ਕੌਮੀ ਤਰਾਨੇ” ਦੇ ਗਾਉਣ ਵਿੱਚ ਹਿੱਸਾ ਲੈਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਆਰ.ਆਰ.ਐਸ. ਤੇ ਮੋਦੀ ਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਵਾਲੇ ਸਿਆਸੀ ਏਜੰਡੇ ਉਤੇ ਮੋਹਰ ਲਾਉਣ ਦੀ ਸਪੱਸ਼ਟ ਪ੍ਰਕ੍ਰਿਆ ਹੈ।

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੂੰ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ

ਭਾਰਤ ਸਰਕਾਰ ਨੇ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਕਮਿਸ਼ਨ ਨੇ ਭਾਰਤ ਵਿੱਚ ਵਧ ਰਹੀ ਅਸਹਿਣਸ਼ਲਿਤਾ, ਫਿਰਕੂ ਤਨਾਅ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਹੋਰ ਹਰੀ ਉਲੰਘਣਾਂ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਭਾਰਤ ਆਉਣਾ ਸੀ।

ਭਾਰਤ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੀ ਆਵਾਜ਼ ਉਠਾਉਣ ਲਈ ਸਿੱਖ ਸੰਸਥਾਂ ਨੇ ਅਮਰੀਕੀ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹੋਰ ਹਮਲਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦਾ ਮਾਮਲਾ ਉਠਾਉਣ ਲਈ ਅਮਰੀਕੀ ਸਿੱਖ ਸੰਸਥਾ ਨੇ ਧੰਨਵਾਦ ਕੀਤਾ ਹੈ।

ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਮੋਦੀ ਨੂੰ ਲਿਖੀ ਚਿੱਠੀ

ਅਮਰੀਕਾ ਦੇ ਉੱਘੇ ਸੰਸਦ ਮੈਬਰਾਂ ਨੇ ਭਾਰਤ ਵਿੱਚ ਫਿਰਕੂ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ ਦੇ ਖਿਲਾਫ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।

ਸ਼੍ਰੋਮਣੀ ਕਮੇਟੀ ਨੇ ਆਪਣੀਆਂ ਵਿੱਦਿਅਕ ਸੰਸਥਾਵਾਂ ਲਈ ਘੱਟ ਗਿਣਤੀ ਦਰਜ਼ਾ ਦੀ ਬਹਾਲੀ ਲਈ ਦਿੱਤੀਆਂ ਦਲੀਲਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅੱਕ ਸੰਸਥਾਵਾਂ ਵਿੱਚ ਸਿੱਖਾਂ ਲਈ ਸੀਟਾਂ ਰਾਂਖਵੀਆਂ ਰੱਖਣ ਲਈ ਭਾਰਤੀ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਅੱਗੇ ਦਲੀਲਾਂ ਪੇਸ਼ ਕੀਤੀਆਂ। ਸ਼ੋਮਣੀ ਕਮੇਟੀ ਨੇ ਅਪੀਲ ਕੀਤੀ ਕਿ ਪੰਜਾਬ ’ਚ ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਦਾ ਘੱਟ ਗਿਣਤੀ ਦਰਜਾ ਪੱਕੇ ਤੌਰ ’ਤੇ ਬਹਾਲ ਕੀਤਾ ਜਾਵੇ।

ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ ਫਰੈਂਫਰਟ ਵਿੱਚ ਰੋਸ ਮੁਜ਼ਾਹਰਾ ਅੱਜ

ਅਜ਼ਾਦੀ ਪਸੰਦ ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ 31 ਅਕਤੂਬਰ ਨੂੰ ਭਾਰਤੀ ਕੌਾਸਲਖਾਨੇ ਸਾਹਮਣੇ ਫਰੈਂਕਫਰਟ ‘ਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਸਾਂਝੇ ਤੌਰ ‘ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਸਿੱਖਾਂ ਨੇ ਲਗਾਤਾਰ ਫੇਸਬੁੱਕ, ਗੂਗਲ ਤੇ ਸੈਪ ਸੈਂਟਰ ‘ਤੇ ਮੋਦੀ ਦਾ ਘਿਰਾਓ ਕੀਤਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2002 ਦੇ ਮੁਸਲਮਾਨਾਂ ਦੇ ਕਤਲੇਆਮ ਅਤੇ ਇਸਾਈ, ਮੁਸਲਮਾਨ ਤੇ ਸਿੱਖਾਂ ਦੇ ਮੁਢੱਲੇ ਅੀਧਕਾਰਾਂ ਨੂੰ ਕੁਚਲਣ ਅਤੇ ਘੱਟ ਗਿਣਤੀਆਂ ਦੇ ਚੱਲ ਰਹੇ ਜਬਰੀ ਧਰਮ ਪਰਿਵਰਤਨ ਦੀ ਪ੍ਰਚਲਨ ਖਿਲਾਫ ਦੌਰਾਨ ਫੇਸਬੁਕ, ਗੂਗਲ ਤੇ ਸੈਪ ਸੈਂਟਰ ਦਾ ਘਿਰਾਓ ਲਗਾਤਾਰ ਹੁੰਦਾ ਰਿਹਾ।

ਅਮਰੀਕਾ ਦੇ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਭਾਰਤ ‘ਚ ਘੱਟ ਗਿਣਤੀ ਦੀ ਆਜ਼ਾਦੀ ‘ਤੇ ਜਨਤਕ ਸੁਣਵਾਈ ਕੀਤੀ ਗਈ

ਭਾਰਤ ਵਿੱਚ ਰਹਿ ਰਹੀਆਂ ਘੱਟ ਗਿਚਤੀਆਂ ਦੇ ਮੁੱਢਲੇ ਅਧਿਕਾਰਾਂ ‘ਤੇ ਅਮਰੀਕੀ ਮਨੁੱਖੀ ਅਧਿਕਾਰ ਕਮਿਸ਼ਨ ਟੌਮ ਲੈਂਟੋਸ ਵੱਲੋਂ ਇੱਕ ਜਨਤਕ ਸੁਣਵਾਈ ਦੌਰਾਨ ਅਮਰੀਕੀ ਕਾਂਗਰਸ ਕਮੇਟੀ ਦੁਆਰਾ ਭਾਰਤ ‘ਚ ਘੱਟ ਗਿਣਤੀਆਂ ਖਿਲਾਫ ਵਧ ਰਹੀਆਂ ਹਿੰਸਕ ਕਾਰਵਾਈਆਂ ਦੀ ਸੁਣਵਾਈ ਕਰਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ।

ਆਰ.ਐੱਸ.ਐੱਸ ਨੇ ਇਸਾਈ ਪ੍ਰਚਾਰਕਾਂ ਨੂੰ ਭਾਰਤ ਛੱਡਣ ਲਈ ਕਿਹਾ

ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਹਿੰਦੂਤਵੀਆਂ ਲਈ ਕਾਨੂੰਨ, ਨੈਤਿਕਤਾ, ਸਮਾਜਿੱਕਤਾ ਦੇ ਕੋਈ ਅਰਥ ਨਹੀਂ, ਸੱਤਾ ਦੇ ਨਸੈ ਵਿੱਚ ਉਹ ਕਿਸੇ ਵੀ ਘੱਟ ਗਿਣਤੀ ਲਈ ਕੁਝ ਵੀ ਕਹਿ ਸਕਦੇ ਹਨ। ਇਸਦੀ ਤਾਜ਼ਾ ਉਦਾਹਰਨ ਆਰ.ਐੱਸ.ਐੱਸ ਵੱਲੋਂ ਤਾਜ਼ਾ ਵੰਡਿਆਂ ਜਾ ਰਿਹਾ ਇੱਕ ਕਿਤਾਬਚਾ ਹੈ ਜਿਸ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਅਪਣੇ ਇਕ ਪ੍ਰੋਗਰਾਮ ‘ਚ ਅੱਜ ਕਿਹਾ ਕਿ ਇਕ ਹਜ਼ਾਰ ਸਾਲਾਂ ਬਾਅਦ ਹਿੰਦੂਆਂ ਦੀ ਚੜ੍ਹਤ ਦਾ ਸਮਾਂ ਆ ਗਿਆ ਹੈ ਅਤੇ ਈਸਾਈ ਮਿਸ਼ਨਰੀ ਕ੍ਰਿਪਾ ਕਰ ਕੇ ਇਸ ਦੇਸ਼ ‘ਚੋਂ ਵਾਪਸ ਚਲੇ ਜਾਣ।

ਵਿਚਾਰ ਆਪੋ ਆਪਣਾ:ਭਾਜਪਾ ਦੇ ਰਾਜ ਵਿਚ ਘੱਟ-ਗਿਣਤੀਆਂ ‘ਤੇ ਵਧ ਰਹੇ ਹਨ ਹਮਲੇ

-ਪ੍ਰਫੁਲ ਬਿਦਵਈ
ਕੀ ਭਾਰਤ ਦੇ ਮੁੱਖਧਾਰਾ ਮੀਡੀਆ ਨੇ ਧਰਮ-ਨਿਰਪੱਖਤਾ ਅਤੇ ਉਦਾਰਵਾਦ ਦੇ ਹੱਕ ਵਿਚ ਸਿਰਫ ਜ਼ਬਾਨੀ ਜਮ੍ਹਾਂ-ਖਰਚ ਕਰਨ ਅਤੇ ਇਨ੍ਹਾਂ ਦੋਵਾਂ ‘ਤੇ ਸੰਘ ਪਰਿਵਾਰ ਵੱਲੋਂ ਰੋਜ਼ਾਨਾ ਹੋ ਰਹੇ ਹਮਲਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਫ਼ੈਸਲਾ ਕਰ ਲਿਆ ਹੈ? ਹਾਲ ਹੀ ਦੇ ਘਟਨਾਕ੍ਰਮਾਂ ਤੋਂ ਤਾਂ ਅਜਿਹਾ ਹੀ ਜਾਪਦਾ ਹੈ।