ਹਿੰਦੂਤਵੀਆਂ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਗਿਰਜ਼ਾਘਰਾਂ ‘ਤੇ ਕੀਤੇ ਹਮਲੇ

ਦਿੱਲੀ ਅਤੇ ਹਰਿਆਣਾ ਵਿੱਚ ਚਰਚਾਂ ‘ਤੇ ਹਮਲੇ ਹੋਣ ਤੋਂ ਬਾਅਦ ਭਾਰਤ ਦੇ ਦੋ ਹੋਰ ਸੂਬਿਆਂ ‘ਚ ਗਿਰਜਾ ਘਰਾਂ ‘ਤੇ ਹਮਲੇ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ ਅਤੇ ਗਿਰਜਾ ਘਰਾਂ ‘ਤੇ ਹਮਲਿਆਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।
ਹਰ ਕਿਸੇ ਨੂੰ ਬਿਨਾਂ ਕਿਸੇ ਭੈਅ ਆਪਣੇ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਦਾ ਹੱਕ ਹੈ’’: ਉਬਾਮਾ

ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਅੱਜ ਆਪਣੇ ਦੌਰੇ ਨੂੰ ਸਮੇਟਦਿਆਂ ਉਨ੍ਹਾਂ ਆਖਿਆ, ‘‘ਹਰ ਕਿਸੇ ਨੂੰ ਬਿਨਾਂ ਕਿਸ ਭੈਅ, ਸਜ਼ਾ ਜਾਂ ਵਿਤਕਰੇ ਤੋਂ ਆਪਣੇ ਧਰਮ ਦੀ ਪੂਜਾ ਅਰਚਨਾ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਦਾ ਹੱਕ ਹੈ।’’
ਗੁਜਰਾਤ ਵਿੱਚ ਭਾਜਪਾ ਦੇ ਬੰਦਿਆਂ ਨੇ ਕੀਤਾ ਸਿੱਖ ਕਿਸਾਨਾਂ ‘ਤੇ ਹਮਲਾ, ਗੱਡੀਆਂ ਭੰਨੀਆਂ

ਜਦੋਂ ਤੋਂ ਕੇਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਭਾਰਤ ਵਿੱਚ ਰਹਿੰਦੀਆਂ ਘੱਟ ਗਿਣਤੀਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ।ਘੱਟ ਗਿਣਤੀ ਨਾਲ ਸਬੰਧਿਤ ਚਾਹੇ ਮੁਸਲਮਾਨ ਹੋਣ, ਚਾਹੇ ਇਸਾਈ ਜਾਂ ਫਿਰ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ, ਇਨ੍ਹਾਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਇਹ ਲੋਕ ਮੌਤ ਅਤੇ ਭੈਅ ਦੇ ਸਾਏ ਹੇਠ ਜੀਅ ਰਹੇ ਹਨ।
ਸੰਜੇ ਦੱਤ ਦੀ ਸਜ਼ਾ ਮੁਆਫੀ ਪ੍ਰਕਿਰਿਆ: ਬਹੁ-ਗਿਣਤੀ ਬਨਾਮ ਘੱਟ-ਗਿਣਤੀ

ਭਾਰਤੀ ਨਿਆਇਕ ਅਤੇ ਪ੍ਰਸ਼ਾਸ਼ਨਿਕ ਢਾਂਚਾ ਦੀ ਭਾਰਤੀ ਕਾਨੂੰਨ ‘ਤੇ ਅਮਲ ਕਰਨ ਦੀ ਤਰਕਸੰਗਤਾ, ਨਿਰਪੱਖਤਾ ਅਤੇ ਕਿਸੇ ਨਿਆ ਸਬੰਧੀ ਪ੍ਰਤੀਬੱਧਤਾ ਉਸ ਸਮੇਂ ਵੇਖਣ ਨੂੰ ਮਿਲੀ ਜਦ ਮੁੰਬਈ ਬੰਬ ਧਮਾਕੇ ਨਾਲ ਜੁੜੇ ਅਸਲੇ ਦੇ ਕੇਸ ਅਤੇ ਬੰਬ ਧਮਾਕੇ ਦੇ ਦੋਸ਼ੀਆਂ ਨਾਲ ਸਬੰਧਾਂ ਦੇ ਦੋਸ਼ੀ ਪੁਣੇ ਦੀ ਯਰਵਦਾ ਜੇਲ ‘ਚ ਸਜ਼ਾ ਕੱਟ ਰਹੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਸਜ਼ਾ ਹੁਣ ਮਾਫ ਕਰਨ ਦੀ ਕਵਾਇਦ ਸ਼ੁਰੂ ਹੋ ਗਈ।
ਹਿੰਦੂ ਜੱਥੇਬੰਦੀਆਂ ਵੱਲੋਂ ਧਰਮ ਪਰਿਵਰਤਨ ਸਮਾਗਮ ਕਰਵਾਉਣ ਦੇ ਐਲਾਨ ਤੋਂ ਭੈਭੀਤ ਇਸਾਈ ਭਾਈਚਾਰੇ ਨੇ ਕੀਤੀ ਗਿਰਜਿਆਂ ਦੀ ਸੁਰੱਖਿਆ ਦੀ ਮੰਗ

ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਰ.ਐਸ.ਐਸ. ਅਤੇ ਬਜਰੰਗ ਦਲ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਸੀ। ਇਥੇ 57 ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਦਾ ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਇਆ ਗਿਆ ਸੀ।
ਕੇਦਰੀ ਮੰਤਰੀ ਸਾਧਵੀ ਨਿਰੰਜਨ ਜਯੋਤੀ ਵੱਲੋਂ ਵਿਵਾਦਤ ਬਿਆਨ ਦੇਣ ‘ਤੇ ਦੋਹਾਂ ਸਦਨਾਂ ‘ਚ ਹੰਗਾਮਾ, ਬਾਦਲ ਦਲ ਨੇ ਮੋਨ ਧਾਰਿਆ
ਜਦੋਂ ਤੋਂ ਭਾਰਤ ਦੀ ਕੇਦਰੀ ਸੱਤਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਹੱਥ ਆਈ ਹੈ ਉਸ ਸਮੇਂ ਤੌਂ ਲੈਕੇ ਭਾਜਪਾ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਦੇ ਸਿਖਰਲੇ ਲੀਡਰਾਂ ਵੱਲੋ ਗਾਹੇ-ਬਗਾਹੇ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਸਬੰਧੀ ਵਿਵਾਦਤ ਬਿਆਨ ਦੇ ਮਾਹੋਲ ਵਿੱਚ ਕੜਵਾਹਟ ਖਿਲਾਰਨ ਤੋਂ ਸੰਕੋਚ ਨਹੀਂ ਕੀਤਾ ਜਾਂਦਾ।
ਘੱਟ ਗਿਣਤੀਆਂ ਵਿਰੁੱਧ ਨਫਰਤੀ ਪ੍ਰਚਾਰ ਦਾ ਮਾਮਲਾ -ਬਹੁ-ਗਿਣਤੀ ਫਿਰਕੇ ਦੀ ਸਹਿਣਸ਼ੀਲਤਾ ਆਪਣਾ ਮੁਹਾਂਦਰਾ ਬਦਲ ਰਹੀ ਹੈ: ਫਾਲੀ ਐਸ ਨਰੀਮਨ

ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਖਿਲਾਫ ਆਰ. ਐੱਸ. ਐੱਸ, ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਭਗਵਾਂ ਕੱਟੜਵਾਦੀ ਸੰਸਥਾਵਾਂ ਵੱਲੋਂ ਫੈਲਾਈ ਜਾ ਰਹੀ ਨਫਰਤ ਨੂੰ ਰੋਕਣ ਲਈ ਭਾਜਪਾ ਸਰਕਾਰ ਕੁਝ ਨਹੀਂ ਕਰ ਰਹੀ, ਇਸ ਲਈ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਰੁੱਧ ਫੈਲਾਈ ਜਾ ਰਹੀ ਨਫਰਤ ਨੂੰ ਰੋਕਣ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਕਦਮ ਚੁੱਕਣੇ ਚਾਹੀਦੇ ਹਨ।
ਭਾਗਵਤ ਨੇ ਫਿਰ ਘੱਟ ਗਿਣਤੀਆਂ ਦਾ ਕੀਤਾ ਅਪਮਾਣ, ਕਿਹਾ: ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ

ਕੱਟੜ ਹਿੰਦੂਤਵੀ ਸੰਗਠਨ ਆਰ. ਐੱਸ. ਐੱਸ ਆਏ ਦਿਨ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੇਸ ਪਹੁੰਚਾਉਦਾ ਰਹਿੰਦਾ ਹੈ। ਅਜੇ ਥੋੜੇ ਦਿਨ ਪਹਿਲਾਂ ਹੀ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਆਰ. ਐੱਸ. ਐੱਸ ਮੁੱਖੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਭਾਰਤ ਵਿੱਚਲੀਆਂ ਘੱਟ ਗਿਣਤੀ ਕੌਮਾਂ ਦੇ ਵਜੂਦ ਨੂੰ ਨਕਾਰਦੇ ਹੋਏ ਵਿਵਾਦਤ ਬਿਆਨ ਦਿੱਤਾ ਹੈ ਕਿ ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ।
