ਸਿੱਖ ਕਤਲੇਆਮ ਦੇ 32 ਸਾਲਾਂ ਬਾਅਦ ਦਿੱਲੀ ਅਦਾਲਤ ਨੇ ਟਾਈਟਲਰ ਨੂੰ ਲਾਈ ਡਿਟੈਕਟਰ ਟੈਸਟ ਦੇਣ ਬਾਰੇ ਪੁੱਛਿਆ

ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ’ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦੇ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਸ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚੋਂ ਕਲੀਨ ਚਿੱਟ ਦਿੱਤੀ ਹੋਈ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ; ਸਿਕਲੀਗਰ ਸਿੱਖਾਂ ਖਿਲਾਫ ਹੋ ਰਹੇ ਅਤਿਆਚਾਰਾਂ ਦੀ ਜਾਂਚ ਹੋਵੇ

ਇਸ ਮਹੀਨੇ ਦੇ ਸ਼ੁਰੂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸਿਕਲੀਗਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸੋਮਵਾਰ ਨੂੰ ਮੰਗ ਕੀਤੀ ਕਿ ਸਿਕਲੀਗਰ ਸਿੱਖਾਂ ਪ੍ਰਤੀ ਵਿਤਕਰੇਪੂਰਨ ਵਿਹਾਰ ਅਤੇ ਉਨ੍ਹਾਂ ਨਾਲ ਹੋ ਰਹੇ ਮਾੜੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਅਲਵਰ (ਰਾਜਸਥਾਨ) ‘ਚ ਗਊ ਰਖਸ਼ਕਾਂ ਵਲੋਂ 5 ਜਣਿਆਂ ਦੀ ਕੁੱਟਮਾਰ, ਇਕ ਦੀ ਮੌਤ: ਮੀਡੀਆ ਰਿਪੋਰਟ

ਰਾਜਸਥਾਨ ਦੇ ਅਲਵਰ ‘ਚ ਗਊ ਰਖਸ਼ਕਾਂ ਨੇ ਕੁੱਝ ਦਿਨ ਪਹਿਲਾ ਹਰਿਆਣਾ ਨਾਲ ਸਬੰਧਤ 15 ਲੋਕਾਂ ‘ਤੇ ਹਮਲਾ ਕਰ ਦਿੱਤਾ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਇਨ੍ਹਾਂ ਲੋਕਾਂ ਵਲੋਂ ਗਊਆਂ ਨੂੰ 6 ਗੱਡੀਆਂ ਵਿਚ ਲਿਜਾਅ ਰਹੇ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਪੀਹਲੂ ਖਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਜੈਪੁਰ ‘ਚ ਅੰਮ੍ਰਿਤਧਾਰੀ ਨੌਜਵਾਨ ਨੂੰ ਆਈ.ਆਈ.ਟੀ. ਪ੍ਰੀਖਿਆ ’ਚ ਬੈਠਣੋਂ ਰੋਕਿਆ ਗਿਆ

ਜੈਪੁਰ ਦੇ ਮਹਾਂਵੀਰ ਪਬਲਿਕ ਸਕੂਲ ਵਿੱਚ ਆਈਆਈਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ।
ਪੰਜਾਬ ਅਤੇ ਸਿੰਧ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ‘ਚ ਪੰਜਾਬੀ ਦਾ ਗਲਾ ਘੁੱਟ ਕੇ ਹਿੰਦੀ ਲਾਗੂ ਕੀਤੀ ਜਾਏਗੀ

ਆਏ ਦਿਨ ਇਹੋ ਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਸ਼ਹਿਰਾਂ ਦੇ ਅੰਗਰੇਜ਼ੀ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਅਧਿਕਾਪਕ ਬੱਚਿਆਂ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਦੇ ਹਨ। ਇਸੇ ਕੜੀ ਵਿਚ ਹੁਣ ਪੰਜਾਬ ਐਂਡ ਸਿੰਧ ਬੈਂਕ ਦੀ ਇਕ ਖ਼ਬਰ ਆਈ ਹੈ। ਬੈਂਕ ਦੇ ਸਾਰੇ ਕੰਮਕਾਜ ਨੂੰ ਹਿੰਦੀ ਵਿਚ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧ ‘ਚ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਦੇ ਰਾਜ ਭਾਸ਼ਾ ਵਿਭਾਗ ਵਲੋਂ ਮੀਟਿੰਗ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਹੁਣ ਪੰਜਾਬ ਅਤੇ ਸਿੰਧ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਪੰਜਾਬੀ ਵਿਚ ਨਹੀਂ ਸਗੋਂ ਹਿੰਦੀ ਵਿਚ ਕੰਮ ਕਰਨਗੀਆਂ।
1984 ਸਿੱਖ ਕਤਲੇਆਮ: ਵਿਸ਼ੇਸ਼ ਜਾਂਚ ਟੀਮ ਵਲੋਂ ਰਿਪੋਰਟ ਸੁਪਰੀਮ ਕੋਰਟ ‘ਚ ਦਾਖਲ

1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਦੀ ਸਟੇਟਸ ਰਿਪੋਰਟ (ਹੁਣ ਤਕ ਕੀਤੀ ਜਾਂਚ ਦੀ ਰਿਪੋਰਟ) ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਦਾਇਰ ਕਰ ਦਿੱਤੀ ਹੈ। ਰਿਪੋਰਟ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਪੇਸ਼ ਕੀਤੀ ਗਈ ਜਿਸ ਨੇ ਇਸ ਨੂੰ ਰਿਕਾਰਡ ਵਿਚ ਸ਼ਾਮਿਲ ਕਰ ਲਿਆ ਹੈ।
ਭਾਰਤ ਵਿਚ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਅਤਿਆਚਾਰਾਂ ਦਾ ਸ਼ਿਕਾਰ ਹੋਣਾ ਪੈਂਦਾ: ਅਮਰੀਕੀ ਸੰਸਥਾ

ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ’ਤੇ ਆਧਾਰਤ ਇਕ ਆਜ਼ਾਦ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਵਿਤਕਰੇ ਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਲ ਖਾਲਸਾ ਵਲੋਂ ਸਿੱਖਾਂ ਨੂੰ 26 ਜਨਵਰੀ ਦੇ ਬਾਈਕਾਟ ਕਰਨ ਦਾ ਸੱਦਾ ਅਤੇ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ

ਦਲ ਖਾਲਸਾ ਨੇ ਭਾਰਤੀ “ਗਣਤੰਤਰ ਦਿਵਸ” ਨੂੰ ਸਿੱਖਾਂ ਲਈ ਵਿਸ਼ਵਾਸਘਾਤ ਦਿਹਾੜਾ ਦਸਦਿਆਂ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ, ਬੇਇਨਸਾਫੀਆਂ ਅਤੇ ਵਿਤਕਰਿਆਂ ਵਿਰੁੱਧ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਸੁਪਰੀਮ ਕੋਰਟ ਦੇ ਜੱਜ ਕੋਲੋਂ ਕਹਾਉਣਾ ਕਿ ‘ਸਿੱਖ ਹਿੰਦੂ ਹਨ’ ਫਿਰਕਾਪ੍ਰਸਤੀ: ਪੰਥਕ ਤਾਲਮੇਲ ਸੰਗਠਨ

ਵ੍ਰਿੰਦਾਵਨ ਦੇ ਧਰਮ ਪ੍ਰਚਾਰਕ ਡਾ: ਸਵਾਮੀ ਅਵਸ਼ੇਸ਼ਾਨੰਦ ਵਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ ਦੀ ਇਹ ਕਹਿ ਕੇ ਤਰੀਫ ਕੀਤੀ ਗਈ ਹੈ ਕਿ ਸਿੱਖ ਜੱਜ ਨੇ ਆਪਣੇ ਆਪ ਨੂੰ ਹਿੰਦੂ ਕਿਹਾ ਹੈ। ਜਦ ਕਿ ਇਸ ਘਟਨਾਕ੍ਰਮ ਪਿੱਛੇ ਫਿਰਕਾਪ੍ਰਸਤੀ ਦਾ ਹਥਿਆਰ ਚੱਲਦਾ ਨਜ਼ਰੀਂ ਪੈਂਦਾ ਹੈ ਅਤੇ ਇਹ ਸ਼ਬਦ ਕੋਝੀ ਚਾਲੇ ਉਹਨਾਂ ਦੇ ਮੂੰਹ ਵਿਚ ਪਾਏ ਜਾ ਰਹੇ ਹਨ।
2013 ਦੇ ਹੈਦਰਾਬਾਦ ਬੰਬ ਧਮਾਕੇ: ਯਾਸੀਨ ਭਟਕਲ ਸਣੇ 5 ਨੂੰ ਮੌਤ ਦੀ ਸਜ਼ਾ

ਇੰਡੀਅਨ ਮੁਜਾਹਦੀਨ (IM) ਦੇ ਮੋਢੀ ਮੈਂਬਰਾਂ ਵਿਚੋਂ ਯਾਸੀਨ ਭਟਕਲ ਅਤੇ ਚਾਰ ਹੋਰਾਂ ਨੂੰ ਸਾਲ 2013 ‘ਚ ਹੈਦਰਾਬਾਦ ਦੇ ਦਿਲਸੁਖਨਗਰ ‘ਚ ਹੋਏ ਦੂਹਰੇ ਬੰਬ ਧਮਾਕੇ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
