ਫਰੀਦਕੋਟ: ਆਏ ਦਿਨ ਇਹੋ ਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਸ਼ਹਿਰਾਂ ਦੇ ਅੰਗਰੇਜ਼ੀ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਅਧਿਕਾਪਕ ਬੱਚਿਆਂ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਦੇ ਹਨ। ਇਸੇ ਕੜੀ ਵਿਚ ਹੁਣ ਪੰਜਾਬ ਐਂਡ ਸਿੰਧ ਬੈਂਕ ਦੀ ਇਕ ਖ਼ਬਰ ਆਈ ਹੈ। ਬੈਂਕ ਦੇ ਸਾਰੇ ਕੰਮਕਾਜ ਨੂੰ ਹਿੰਦੀ ਵਿਚ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧ ‘ਚ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਦੇ ਰਾਜ ਭਾਸ਼ਾ ਵਿਭਾਗ ਵਲੋਂ ਮੀਟਿੰਗ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਹੁਣ ਪੰਜਾਬ ਅਤੇ ਸਿੰਧ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਪੰਜਾਬੀ ਵਿਚ ਨਹੀਂ ਸਗੋਂ ਹਿੰਦੀ ਵਿਚ ਕੰਮ ਕਰਨਗੀਆਂ।

ਪੰਜਾਬ ਐਂਡ ਸਿੰਧ ਬੈਂਕ ਦਾ ਅਧਿਕਾਰੀ ਪਰਮੋਦ ਕੁਮਾਰ ਹਿੰਦੀ ਲਾਗੂ ਹੋਣ ਸਬੰਧੀ ਮੀਡੀਆਂ ਨੂੰ ਦੱਸਦਾ ਹੋਇਆ
ਪੰਜਾਬ ਐਂਡ ਸਿੰਧ ਬੈਂਕ ਦਾ ਅਧਿਕਾਰੀ ਪਰਮੋਦ ਕੁਮਾਰ ਹਿੰਦੀ ਲਾਗੂ ਹੋਣ ਸਬੰਧੀ ਮੀਡੀਆਂ ਨੂੰ ਦੱਸਦਾ ਹੋਇਆ (ਫੋਟੋ: ਗਲੋਬ ਪੰਜਾਬ)

ਪੰਜਾਬ ਬੋਲੀ ਦਾ ਗਲਾ ਘੁੱਟ ਕੇ ਹਿੰਦੀ ਨੂੰ ਲਾਗੂ ਕਰਵਾਉਣ ਵਾਲੇ ਅਧਿਕਾਰੀ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ “ਦੇਸ਼” ਦੇ 70 ਫੀਸਦ ਲੋਕ ਹਿੰਦੀ ਭਾਸ਼ਾ ਨੂੰ ਸਮਝਦੇ ਹਨ ਅਤੇ ਲਿਖਣੀ ਜਾਣਦੇ ਹਨ ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਪਰਮੋਦ ਕੁਮਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਕੇਂਦਰ ਸਰਕਾਰ ਦਾ ਇਹ ਨੀਤੀਗਤ ਫੈਸਲਾ ਹੈ। ਅਧਿਕਾਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹ ਸੰਭਵ ਨਹੀਂ ਕਿ ਸਾਰੀਆਂ ਭਾਸ਼ਾਵਾਂ ਦੇ ਅਨੁਵਾਦਕ ਬੈਂਕ ‘ਚ ਰੱਖੇ ਜਾਣ। ਪਰਮੋਦ ਕੁਮਾਰ ਨੇ ਹਿੰਦੀ ਨੂੰ “ਭਾਰਤੀ ਸੰਘ” ਦੀ ਰਾਜ ਭਾਸ਼ਾ ਦੱਸਿਆ। ਉਨ੍ਹਾਂ ਕਿਹਾ ਕਿ “ਸੰਘ” ਦੇ ਕੰਮਕਾਜ ਹਿੰਦੀ ‘ਚ ਕੀਤੇ ਜਾਣੇ ਚਾਹੀਦੇ ਹਨ। ਇਸ ਲਈ ਸਰਕਾਰ ਨੇ “ਪ੍ਰੋਤਸਾਹਨ ਯੋਜਨਾ” (ਹਿੰਦੀ ਨੂੰ ਹੱਲਾ-ਸ਼ੇਰੀ ਦੇਣ ਦੀ ਯੋਜਨਾ) ਚਲਾਈਆਂ ਹੋਈਆਂ ਹਨ।

(ਸਰੋਤ: ਗਲੋਬ ਪੰਜਾਬ)

ਸਬੰਧਤ ਖ਼ਬਰ:

ਕੈਪਟਨ ਅਮਰਿੰਦਰ ਵਲੋਂ ਅੰਗਰੇਜ਼ੀ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵਲੋਂ ਹਿੰਦੀ ‘ਚ ਸਹੁੰ ਚੁੱਕੀ ਗਈ …

Comments

comments