ਦਸੂਹਾ (23 ਅਪ੍ਰੈਲ, 2011): ਸਾਲ 1984' ਦਾ ਨਾਂ ਜਦੋਂ ਵੀ ਕਿਤੇ ਸੁਨਣ ਨੂੰ ਜਾਂ ਪੜ੍ਹਨ ਨੂੰ ਮਿਲਦਾ ਹੈ ਤਾਂ ਇਸ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਹੀ ਹਰ ਉਹ ਵਿਅਕਤੀ ਸੁੰਨ ਜਿਹਾ ਹੋ ਜਾਂਦਾ ਹੈ, ਕਿਉਂਕਿ ਇਸ ਨਾਲ ਜੁੜੀ ਘਟਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ ਉਹ ਮਨਹੂਸ ਸਾਲ ਹੈ, ਜਿਸ ਦੌਰਾਨ ਭਾਰਤ ਵਿਚ ਐਸੀ ਅੱਗ ਲੱਗੀ, ਜਿਸ ਨੇ ਭਾਰਤ ਦੇ ਹਰ ਪ੍ਰਾਂਤ ਨੂੰ ਸੇਕ ਪਹੁੰਚਾਇਆ ਅਤੇ ਪੂਰੀ ਦੁਨੀਆਂ ਵਿਚ ਵਸਦੇ ਸਾਰੇ ਸਿੱਖਾਂ ਦੇ ਹਿਰਦੇ ਵੰਲੂਧਰੇ ਗਏ।