ਲੁਧਿਆਣਾ ਪੁਲਿਸ ਨੇ ਕੱਲ੍ਹ (6 ਨਵੰਬਰ, 2017) ਨਾਭਾ ਜੇਲ੍ਹ 'ਚ ਬੰਦ ਹਰਬਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਰਤਾਪ ਨਗਰ (ਅੰਮ੍ਰਿਤਸਰ) ਨੂੰ ਸਥਾਨਕ ਅਦਾਲਤ 'ਚ ਐਫ.ਆਈ.ਆਰ. 271/17 (ਥਾਣਾ ਡਿਵੀਜਨ ਨੰ: 7) ਤਹਿਤ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਲੁਧਿਆਣਾ ਤੋਂ ਦਿੱਲੀ ਅਤੇ ਦਿੱਲੀ ਤੋਂ ਲੁਧਿਆਣਾ ਲਈ ਅੱਜ (2 ਸਤੰਬਰ) ਤੋਂ ਉਡਾਣ ਸ਼ੁਰੂ ਹੋ ਜਾਵੇਗੀ। ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 70 ਸੀਟਾਂ ਵਾਲਾ ਜਹਾਜ਼ ਸ਼ਾਮ 5 ਵਜੇ ਲੋਕਾਂ ਨੂੰ ਦਿੱਲੀ ਲਈ ਲੈ ਕੇ ਉੱਡੇਗਾ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਦਿਨੋਂ-ਦਿਨ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਦੇਖਦਿਆਂ ਅੰਮ੍ਰਿਤਸਰ ਸਮੇਤ ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਂਦੇ ਸਮੇਂ 'ਚ ਪੀਣ ਲਈ ਦਰਿਆਵਾਂ ਦਾ ਪਾਣੀ ਸਾਫ਼ ਕਰਕੇ ਸਪਲਾਈ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ, ਉੱਥੇ ਲੋਕਾਂ ਨੂੰ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਤੋਂ ਵੀ ਮੁਕਤੀ ਮਿਲੇਗੀ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਉਪਰੰਤ ਅੰਮ੍ਰਿਤਸਰ ਵਿਖੇ ਆਪਣੀ ਪਲੇਠੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।
ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਮਸੀਹ ਭਾਈਚਾਰੇ ਨੇ ਅੱਜ ਦੁਪਹਿਰੇ ਕੌਮੀ ਮਾਰਗ ਨੰਬਰ ਇਕ ਉਤੇ ਜਲੰਧਰ ਬਾਈਪਾਸ ਉਪਰ ਜਾਮ ਲਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਚੌੜਾ ਬਾਜਾਰ ਵਿਚ ਹਿੰਦੂਤਵੀ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦਾ ਦੁਕਾਨਦਾਰਾਂ ਨਾਲ ਟਕਰਾਅ ਹੋ ਗਆਿ, ਇਸ ਟਕਰਾਅ ਕਾਰਨ ਉੱਥੇ ਸਥਤਿੀ ਤਣਾਅਪੂਰਨ ਬਣ ਗਈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਸਿੰਘ ਸਹਿਣਾ ਅਤੇ ਮਨਜਿੰਦਰ ਸਿੰਘ ਹੁਸੈਨਪੁਰ ਨੂੰ ਸ਼ਨੀਵਾਰ 22 ਅਪ੍ਰੈਲ, 2017 ਨੂੰ ਸਵੇਰੇ 5 ਵਜੇ ਰਾਜ ਸਿੰਘ ਸਹਿਣਾ ਦੇ ਘਰੋਂ ਲੁਧਿਆਣਾ ਪੁਲਿਸ ਨੇ ਚੁੱਕ ਲਿਆ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਯੂਨਿਟ ਵਲੋਂ ਪੰਜਾਬੀ ਦੇ ਸਬੰਧ 'ਚ ਭਾਸ਼ਾ ਦੀ ਮਹੱਤਤਾ ਵਿਸ਼ੇ 'ਤੇ ਵਖਿਆਨ ਦਾ ਪ੍ਰਬੰਧ ਕੀਤਾ ਗਿਆ ਹੈ।
ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਕਾਰਨ ਪ੍ਰਭਾਵਿਤ ਸਨਅਤਕਾਰਾਂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵਿਸ਼ਵਕਰਮਾ ਚੌਕ ਵਿੱਚ ਇੰਡਸਟਰੀ ਤੇ ਟਰੇਡ ਫੋਰਮ ਦੇ ਬੈਨਰ ਹੇਠ ਧਰਨਾ ਦਿੱਤਾ। ਇਹ ਧਰਨਾ ਕੁਝ ਸਮੇਂ ਬਾਅਦ ਰਾਜਸੀ ਸਟੇਜ ਵਿੱਚ ਬਦਲ ਗਿਆ। ਧਰਨੇ ਵਿੱਚ ਕਾਂਗਰਸੀ ਆਗੂ ਸੁਨੀਲ ਜਾਖੜ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ‘ਆਪ’ ਦੇ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਭਾਜਪਾ ਆਗੂ ਪ੍ਰੋ. ਰਜਿੰਦਰ ਭੰਡਾਰੀ ਵੀ ਪੁੱਜ ਗਏ।
ਬੈਂਸ ਭਰਾਵਾਂ ਦੀ ਆਮ ਆਦਮੀ ਪਾਰਟੀ ਵਿਚ ਆਮਦ ਨਾਲ 'ਆਪ' ਦੀ ਲੁਧਿਆਣਾ ਇਕਾਈ ਦੋ ਹਿੱਸਿਆਂ 'ਚ ਵੰਡੀ ਗਈ ਹੈ। ਪਾਰਟੀ ਦੇ ਸਰਾਭਾ ਨਗਰ ਵਿਚਲੇ ਦਫਤਰ 'ਤੇ ਕਬਜ਼ੇ ਲਈ ਦੋ ਧੜਿਆਂ 'ਚ ਟਕਰਾਅ ਸਾਹਮਣੇ ਆਇਆ ਹੈ।
ਸਮਾਰਟ ਸਿਟੀ ਦੀ ਲਿਸਟ ਵਿੱਚ ਆਉਣ ਤੋਂ ਬਾਅਦ ਸ਼ਹਿਰ ਵਿੱਚ "ਸੇਫ਼ ਸਿਟੀ ਪ੍ਰਾਜੈਕਟ" ਦੇ ਤਹਿਤ 159 ਥਾਵਾਂ ’ਤੇ 1442 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਹੈ ਜੋ ਕਿ ਹੁਣ 2 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਇਸ ਦਿਨ ਤੋਂ ਸ਼ਹਿਰ ਦੇ 58 ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਹੋ ਜਾਏਗਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਨੇ ਕੈਮਰੇ ਲਾਉਣ ਵਾਲੇ ਫਾਊਡੇਸ਼ਨ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਇੰਨ੍ਹਾਂ ਨੂੰ ਆਪਸ ’ਚ ਜੋੜਨ ਲਈ ਅੰਡਰਗਰਾਊਂਡ ਕੇਬਲ ਵਿਛਾਉਣ ਦਾ ਕੰਮ ਸ਼ੁਰੂ ਹੋਣਾ ਹੈ। ਇਸ ਦੇ ਲਈ ਨਿਗਮ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਕੈਮਰਿਆਂ ਦਾ ਸਾਰਾ ਕੰਟਰੋਲ ਪੁਲਿਸ ਲਾਈਨ ਵਿੱਚ ਤਿਆਰ ਹੋ ਰਹੇ ਕੰਟਰੋਲ ਰੂਮ 'ਚ ਹੋਵੇਗਾ। ਪ੍ਰਸ਼ਾਸਨ ਦਾ ਟੀਚਾ 2 ਅਕਤੂਬਰ ਤੱਕ 58 ਥਾਵਾਂ ’ਤੇ ਕੈਮਰੇ ਲਗਾਉਣ ਦਾ ਹੈ, ਉਸ ਤੋਂ ਬਾਅਦ ਬਾਕੀ ਬਚੇ 101 ਪੁਆਇੰਟਾਂ ’ਤੇ ਨਵੰਬਰ ਦੇ ਅਖੀਰ ਤੱਕ ਕੈਮਰੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਖਾਇਆ ਜਾ ਸਕੇ ਕਿ ਸਰਕਾਰ ਨੇ ਰਾਹਗੀਰਾਂ ਦੀ ਸੁਰੱਖਿਆ ਲਈ ਬਣਾਇਆ ਪ੍ਰੋਜੈਕਟ ਪੂਰਾ ਕੀਤਾ ਹੈ।
« Previous Page — Next Page »