ਇਹ ਟਿੱਪਣੀ ਕੈਨੇਡਾ ਦੇ ਇਕ ਵਿਦਵਾਨ ਵੱਲੋਂ ਆਪਣੀ ਪੁਸਤਕ -’ਬਲੈਮਿਸ਼ਡ ਹਿਸਟਰੀ ਚੈਪਟਰਜ਼` ਵਿਚ ਕੀਤੀ ਗਈ ਹੈ। ਇਸ ਕਿਤਾਬ ਦੇ ਇਕ ਚੈਪਟਰ ‘ਲਾਈਫ ਐਂਡ ਡੈਥ ਆਫ ਲਾਲਾ ਲਾਜਪਤ ਰਾਏ` ਵਿਚ ਲੇਖਕ ਨੇ 19 ਔਰਤਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਲਾਲਾ ਲਾਜਪਤਰਾਏ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲੇਖਕ ਨੇ ਕੁਝ ਸਮਕਾਲੀਹਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ। ਕੈਨੇਡਾ ਵਾਲੇ ਇਤਿਹਾਸਕਾਰ ਬਿਮਲਜੀਤ ਸਿੰਘ ਗਰੇਵਾਲ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਇਸ ਦਾ ਕੋਈ ਡਾਕਟਰੀ ਸਬੂਤ ਨਹੀਂ ਹੈ ਕਿ ਲਾਲਾ ਜੀ ਮੌਤ ਲਾਠੀਚਾਰਜ ਨਾਲ ਹੋਈ ਹੈ। ਉਨ੍ਹਾਂ ਨੇ 1928 ਦੇ ਅਖ਼ਬਾਰਾਂ ਜਿਨ੍ਹਾਂ ਵਿਚ ਨਿਊਯਾਰਕ ਟਾਈਮਜ਼, ਦ ਟਾਈਮਜ਼, ਵਾਸ਼ਿੰਗਟਨ ਪੋਸਟ, ਸਟਰੇਟ ਟਾਈਮਜ਼ ਸਿੰਗਾਪੁਰ ਸ਼ਾਮਲ ਹਨ ਦਾ ਹਵਾਲਾ ਦਿਤਾ ਹੈ ਕਿ ਇਨ੍ਹਾਂ ਨੇ ਉਸ ਸਮੇਂ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਸਨ।
ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ।