ਪਾਕਿਸਤਾਨ ਨੇ ਉਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਤਾ ਅਤੇ ਪਤਨੀ ਨਾਲ ਸੋਮਵਾਰ ਨੂੰ ਆਖਰੀ ਮੁਲਾਕਾਤ ਹੋਵੇਗੀ। ਵਿਦੇਸ਼ ਦਫ਼ਤਰ ਦੇ ਤਰਜਮਾਨ ਡਾਕਟਰ ਮੁਹੰਮਦ ਫ਼ੈਸਲ ਨੇ ਕਿਹਾ ਕਿ ਭਾਰਤੀ ਜਾਸੂਸ ਨੂੰ ਛੇਤੀ ਸੂਲੀ ਨਹੀਂ ਚਾੜ੍ਹਿਆ ਜਾਵੇਗਾ। ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਇਸਲਾਮਿਕ ਰਹੁ-ਰੀਤਾਂ ਅਤੇ ਮਾਨਵੀ ਆਧਾਰ ’ਤੇ ਜਾਧਵ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਾਉਣ ਦੀ ਇਜਾਜ਼ਤ ਦਿੱਤੀ ਹੈ।
ਪਾਕਿਸਤਾਨ ਨੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਕੱਲ੍ਹ (20 ਦਸੰਬਰ) ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਦੱਸਿਆ, "ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਮਾਂਡਰ ਜਾਧਵ ਨਾਲ ਮੁਲਾਕਾਤ ਲਈ ਉਸ ਦੀ ਮਾਂ ਅਤੇ ਪਤਨੀ ਨੂੰ ਅੱਜ (20 ਦਸੰਬਰ) ਇਸਲਾਮਾਬਾਦ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ।"
ਪਾਕਿਸਤਾਨ ਨੇ ਕੌਮਾਂਤਰੀ ਅਦਾਲਤ (ਆਈ.ਸੀ.ਜੇ) 'ਚ ਬੁੱਧਵਾਰ (13 ਦਸੰਬਰ, 2017) ਨੂੰ ਕਿਹਾ ਕਿ ਸਾਬਕਾ ਨੇਵੀ ਅਧਿਕਾਰੀ ਅਤੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਪਾਕਿਸਤਾਨ 'ਚ ਜਾਸੂਸੀ ਕਰਨ ਅਤੇ ਭੰਨ੍ਹਤੋੜ ਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਾਖ਼ਲ ਹੋਇਆ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਈ.ਸੀ.ਜੇ. 'ਚ
ਪਾਕਿਸਤਨ ਵਲੋਂ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਵੀ ਪਤਨੀ ਅਤੇ ਮਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਆਈਆਂ ਖ਼ਬਰਾਂ ਤੋਂ ਬਾਅਦ ਭਾਰਤ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ
ਪਾਕਿਸਤਾਨ ਨੇ ਕੱਲ੍ਹ (10 ਨਵੰਬਰ, 2017) ਕਿਹਾ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਆਪਣੀ ਪਤਨੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਰਤ ਨੇ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਨੂੰ ਤਰਸ ਦੇ ਆਧਾਰ ’ਤੇ ਭਾਰਤੀ ਜਾਸੂਸ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਲਈ ਬੇਨਤੀ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੁਸਤਾਨੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਉਹ ਪਾਕਿਸਤਾਨ ਫੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ।
ਭਾਰਤੀ ਖ਼ਬਰ ਏਜੰਸੀ ਪੀ.ਟੀ.ਆਈ. ਦੀ ਖ਼ਬਰ ਮੁਤਾਬਕ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਖ਼ਿਲਾਫ਼ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਜਾਧਵ ਦੀ ਅਪੀਲ ਉਤੇ ਫੈਸਲਾ ਮੈਰਿਟ ਦੇ ਆਧਾਰ ਉਤੇ ਕਰਨਗੇ। ‘ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਇਕ ਬਿਆਨ ਵਿੱਚ ਕਿਹਾ ਕਿ ਜਾਧਵ (46) ਨੇ ਪਿਛਲੇ ਮਹੀਨੇ ਜਨ
ਪਾਕਿਸਤਾਨੀ ਮੀਡੀਆ ਦੇ ਮੁਤਾਬਕ ਉਥੋਂ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਨੇਵੀ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਮਾਮਲੇ 'ਚ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਹੀ ਸਜ਼ਾ ਦਿੱਤੀ ਜਾਏਗੀ।
ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਕੌਮਾਂਤਰੀ ਅਦਾਲਤ ਨੇ ਰੋਕ ਲਾਈ ਹੈ। ਭਾਰਤ ਨੇ ਵਿਆਨਾ ਕਨਵੈਨਸ਼ਨ ਦੇ ਤਹਿਤ ਕਾਉਂਸਲਰ ਮਦਦ ਨਹੀਂ ਦਿੱਤੇ ਜਾਣ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਨੂੰ ਕੌਮਾਂਤਾਰੀ ਅਦਾਲਤ (ICJ) ਕੋਲ ਚੁੱਕਿਆ ਸੀ।
ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) 'ਚ ਪਾਕਿਸਤਾਨ ਨੇ ਕਿਹਾ ਕਿ ਭਾਰਤੀ ਜਾਸੂਸ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਭਾਰਤ ਵਲੋਂ ਕੋਈ ਜਵਾਬ ਨਹੀਂ ਆਇਆ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਕੌਮਾਂਤਰੀ ਅਦਾਲਤ ਨੂੰ ਰਾਜਨੀਤਕ ਡਰਾਮੇ ਲਈ ਇਸਤੇਮਾਲ ਕੀਤਾ ਹੈ।
Next Page »