10 ਮਹੀਨੇ ਪਹਿਲਾਂ ਭਾਜਪਾ ਦੀ ਵੱਡੀ ਜਿੱਤ ਵਿੱਚ ਯੋਗਦਾਨ ਪਾਉਣ ਵਾਲਾ ਸਵੈਮਾਨੀ ਹਿੰਦੂ ਵੋਟਰ ਹੁਣ ਪਰਵਾਸੀ ਮਜ਼ਦੂਰ ਬਣ ਗਿਆ ਹੈ। ਹਾਕਮ ਉਦਯੋਗਾਂ, ਕਾਰੋਬਾਰਾਂ ਦੀ ਮੁੜ ਸੁਰਜੀਤੀ ਲਈ ਫੰਡ ਜੁਟਾਉਣ ਦੇ ਕਾਰਜਾਂ ਵਿੱਚ ਰੁੱਝੇ ਹੋਏ ਹਨ।ਇਹ ਲੋਕ ਸਰਕਾਰ ਲਈ ਬੇਲੋੜੀ ਅਤੇ ਅਦਿੱਖ ਲੇਬਰ ਸਿੱਧ ਹੋ ਰਹੇ ਹਨ।
ਪਿਛਲੇ ਚਾਰ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਪੰਜਾਬ ਦੇ ਮੰਤਰੀਆਂ ਦੇ ਕਰਕੇ ‘ਅਸਲ ਸ਼ਾਸਨ’ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਣਾ ਪਿਆ ਹੈ। ਇਹ ਵਰਤਾਰਾ ਮੁੱਖ ਮੰਤਰੀ ਦੀ ਜੀਵਨ ਸੈਲੀ ਉਲਟ ਹੈ,ਜੋ ਉਸ ਨੂੰ ਨਰਮ ਵਤੀਰਾ ਧਾਰਨ ਕਰਨਾ ਪਿਆ, ਇਹ ਮੁੱਖ ਮੰਤਰੀ ਲਈ ਨਿਮੋਸ਼ੀ ਦਿਵਾਉਣ ਵਾਲਾ ਵੀ ਹੈ।
ਗਿਆਨੀ ਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਪ੍ਰਣਾਮ ਕਰਦੇ ਹਾਂ। ਉਹਨਾਂ ਨੇ 19 ਵੀਂ ਸਦੀ ਵਿੱਚ ਬ੍ਰਾਹਮਣਵਾਦੀ ਹਮਲੇ ਵਿਰੁੱਧ ਲੜਾਈ ਲੜੀ ਜਿਸਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਸਮਾਜ ਦੀ ਇੱਕ ਸੰਪਰਦਾ ਕਿਹਕੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰਕੇ ਬ੍ਰਾਹਮਣਵਾਦ ਨੇ ਸਿੱਖਾਂ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਜਕੜ ਲਿਆ ਸੀ।
ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਲੰਘੀ 9 ਮਾਰਚ ਨੂੰ ਇੱਕ ਵਿਚਾਰ ਚਰਚਾ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ "ਪੰਜਾਬ ਵਿੱਚ ਸਿਆਸੀ ਤਬਦੀਲੀ ਦਾ ਏਜੰਡਾ" ਸੀ।