ਹੁਣ ਤੱਕ ਕਾਲਜ ਦੀ ਆਮਦਨੀ ਅਤੇ ਫੰਡ ਦੇਸ਼ ਵਿਦੇਸ਼ ਦੇ ਪੰਜਾਬੀਆਂ ਤੋਂ ਆ ਰਹੀ ਹੈ। ਇਸ ਸੰਕਟ ਵਿੱਚ ਇਹਨਾਂ ਫੰਡਾਂ ਦੀ ਵਰਤੋਂ ਕਰਨ ਦਾ ਹੱਕਦਾਰ ਪੰਜਾਬ ਬਣਦਾ ਹੈ। ਇਨ੍ਹੀਂ ਦਿਨੀਂ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਿ ਕੇਂਦਰ ਪੰਜਾਬ ਨੂੰ ਕੋਰੋਨਵਾਇਰਸ ਨਾਲ ਲੜਨ ਲਈ ਕੇਂਦਰ ਪੈਸਾ ਨਹੀਂ ਦੇ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੀ ਵੱਡੀ ਭੂਮਿਕਾ ਹੈ, ਜਿਸਨੂੰ ਵਰਤਮਾਨ ਪੀੜੀ ਅੰਦਰ ਉਭਾਰਨਾ ਸਮੇਂ ਦੀ ਮੁੱਖ ਲੋੜ ਹੈ।
ਅੰਮ੍ਰਿਤਸਰ ਸਾਹਿਬ: ਬੀਤੇ ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਸਾ ਕਾਲੇਜ ਦੇ ਅਚਨਚੇਤ ਦੌਰੇ ਨਾਲ ਖਾਲਸਾ ਯੂਨੀਵਰਸਿਟੀ ਦੇ ਨਿਰਮਾਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਭੱਖ ਗਿਆ ਹੈ।
ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰਸਤਾਵਿਤ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਅੰਮ੍ਰਿਤਸਰ ਸਾਹਿਬ ਦੇ ਮੌਜੂਦਾ ਇਤਿਹਾਸਕ ਤੇ ਵਿਰਾਸਤੀ ਖਾਲਸਾ ਕਾਲਜ ਕੰਪਲੈਕਸ ਅੰਦਰ ਕਰਨ ਦੀ ਬਜਾਏ ਜਲੰਧਰ ਵਿਖੇ ਕਰਨ। ਜਥੇਬੰਦੀਆਂ ਦਾ ਮੰਨਣਾ ਹੈ ਕਿ ਜੇਕਰ ਪ੍ਰਬੰਧਕ ਅਜਿਹਾ ਕਰਦੇ ਹਨ ਤਾਂ ਪ੍ਰਸਤਾਵਿਤ ਯੂਨੀਵਰਸਿਟੀ ਦਾ ਵਿਰੋਧ ਕਰ ਰਹੇ ਲੋਕਾਂ ਦੇ ਖਦਸ਼ੇ ਆਪ ਹੀ ਨਿਰਵਿਰਤ ਹੋ ਜਾਣਗੇ।
ਅੰਮ੍ਰਿਤਸਰ, (25 ਅਪ੍ਰੈਲ, 2011): ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਵਲੋਂ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਬਣਾਕੇ ਖਾਲਸਾ ਯੂਨੀਵਰਸਿਟੀ ਪ੍ਰਾਈਵੇਟ ਬਣਾਉਣ ਦੀ ਵਿਉਂਤ ਦਾ ਲੋਕਾਂ ਵਲੋਂ ਖੁੱਲ ਕੇ ਵਿਰੋਧ ਕਰਨ ਕਾਰਣ ਉਨ੍ਹਾਂ ਨੂੰ ਕਾਫੀ ਠੇਸ ਪੁੱਜੀ ਹੈ। ਉਨ੍ਹਾਂਤੇ ਪ੍ਰੋਫੈਸਰ ਤੇ ਆਗੂਆਂ ਨੇ ਕਈ ਤਰਾਂ ਦੇ ਦੋਸ਼ ਲਾਏ ਹਨ, ਜਿਸ ਕਰਕੇ ਮਜੀਠੀਆ ਅਸਤੀਫਾ ਦੇਣ ਲਈ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।
ਲੁਧਿਆਣਾ (19 ਅਪ੍ਰੈਲ, 2011): ਅਮਰੀਕਾ ਦੀ ਸੰਸਾਰ ਸਿੱਖ ਕੌਂਸਿਲ ਨਾਮੀ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਜੋਰਦਾਰ ਨਿਖੇਧੀ ਕੀਤੀ ਹੈ, ਜਿਸ ਤਹਿਤ 120 ਸਾਲ ਪੁਰਾਣੇ ਇਤਿਹਾਸਕ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਨਿਜੀ ਯੂਨੀਵਰਸਿਟੀ ਬਨਾਉਣ ਦੀ ਗੱਲ ਚੱਲ ਰਹੀ ਹੈ। ਜਥੇਬੰਦੀ ਦੇ ਨੁਮਾਇੰਦੇ ਤਰੁਨਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਖਾਲਸਾ ਕਾਲਜ ਦੀ ਸੰਸਥਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦਾ ਮਤਾ ਪਾਸ ਕੀਤਾ ਹੈ।