ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੂੰ ਦਲ ਖਾਲਸਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਪਰਮਜੀਤ ਸਿੰਘ ਮੰਡ ਨੂੰ ਯੂਥ ਵਿੰਗ ਦਾ ਐਕਟਿੰਗ ਪ੍ਰਧਾਨ ਥਾਪਿਆ ਗਿਆ ਹੈ।
ਦਲ ਖਾਲਸਾ ਵਲੋਂ ਜ਼ੁਲਮ, ਧੱਕੇਸ਼ਾਹੀ ਅਤੇ ਗੁਲਾਮੀ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਭਾਰਤ ਦੇ 70ਵੇਂ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 14 ਅਗਸਤ ਨੂੰ ਜਲੰਧਰ ਵਿਚ ਕਾਨਫਰੰਸ ਅਤੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਫੌਜ ਵਲੋਂ ਜੂਨ '84 ਵਿਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੀ 33ਵੀਂ ਵਰ੍ਹੇਗੰਢ 'ਤੇ ਰੋਸ ਵਜੋਂ ਅਤੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਹਿੱਤ ਦਲ ਖਾਲਸਾ ਵਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਸ਼ਹਿਰ ਲਗਭਗ ਮੁਕੰਮਲ ਬੰਦ ਰਿਹਾ।
ਦਲ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਜੂਨ 1984 ਨੂੰ ਦਰਬਾਰ ਸਾਹਿਬ ਅੰਦਰ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਦੀ ਯਾਦ ਵਿੱਚ ਆਪਣੇ ਨੇੜਲੇ ਇਤਿਹਾਸਕ ਗੁਰਦੁਆਰੇ ਵਿੱਚ 6 ਜੂਨ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਹਿੱਸਾ ਲੈਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਲ ਖਾਲਸਾ ਆਗੂ ਵਿਚਾਲੇ 6 ਜੂਨ ਦੇ ਪ੍ਰੋਗਰਾਮ ਸਬੰਧੀ ਮੀਟਿੰਗ ਹੋਈ ਜਿਸ ਵਿੱਚ ਘੱਲੂਘਾਰੇ ਦੇ ਸਮਾਗਮਾਂ ਨੂੰ ਪੁਰ-ਅਮਨ ਢੰਗ ਨਾਲ ਅਤੇ ਜ਼ਾਬਤੇ ਵਿੱਚ ਰਹਿੰਦਿਆਂ ਮਨਾਉਣ ਬਾਰੇ ਵਿਚਾਰਾਂ ਹੋਈਆਂ।
ਦਲ ਖਾਲਸਾ ਨੇ ਸਮੂਹ ਸ਼ਹਿਰਾਂ, ਕਸਬਿਆਂ, ਪਿੰਡਾਂ ਦੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 6 ਜੂਨ ਨੂੰ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਨਮਿਤ ਅਰਦਾਸ ਸਮਾਗਮ ਕਰਵਾਉਣ ਅਤੇ ਉਪਰੰਤ ਨਿੰਦਾ ਮਤਾ ਪਾਸ ਕਰਨ।
ਦਲ ਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਤਿੱਖੀ ਨਿੰਦਾ ਕੀਤੀ ਹੈ ਜਿਸ ਵਿਚ ਉਨ੍ਹਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕੀਤਾ ਹੈ ਕਿ ਉਹ 'ਖਾਲਿਸਤਾਨ ਦੇ ਸਮਰਥਕ' ਹਨ।
4 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਸ਼ਹੀਦ ਹੋਣ ਵਾਲੇ ਚਾਰ ਸਿੱਖ ਨੌਜਵਾਨਾਂ ਜਿਨ੍ਹਾਂ ਵਿੱਚ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਸ਼ਹੀਦ ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਸ਼ਹੀਦ ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਯਾਦ 'ਚ ਕੱਲ੍ਹ 28 ਮਾਰਚ ਨੂੰ ਗੁਰਦੁਆਰਾ ਬੋਹੜਾਂ-ਵਾਲਾ ਪਿੰਡ ਲਿੱਤਰਾਂ (ਨਕੋਦਰ) ਨੇੜੇ ਜਲੰਧਰ ਵਿਖੇ ਉਨ੍ਹਾਂ ਦੀ 31ਵੀਂ ਯਾਦ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤੇ ਗਏ।
ਪੰਜਾਬ ਦੇ ਮੌਜੂਦਾ ਹਾਕਮਾਂ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ, ਦਲ ਖ਼ਾਲਸਾ ਨੇ ਕਿਹਾ ਕਿ ਅਕਾਲੀ ਰਾਜਨੀਤੀ ਦਾ ਬਾਦਲੀਕਰਨ ਹੋਣ ਨਾਲ ਸਿੱਖ ਧਾਰਮਿਕ ਸੰਸਥਾਵਾਂ ਦ ਘਾਣ ਹੋਇਆ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਮੌਕੇ ਪੰਥਕ ਮੁੱਦਿਆਂ ਦੇ ਹੱਕ ਵਿੱਚ ਡਟਵਾਂ ਸਟੈਂਡ ਲੈਣ ਵਾਲੇ ਅਤੇ ਪੰਥ ਤੋਂ ਭਗੌੜੇ ਹੋ ਚੁਕਿਆਂ ਵਿਚਾਲੇ ਨਿਤਾਰਾ ਕਰਨ ਦਾ ਦਿੱਲੀ ਦੇ ਸਿੱਖਾਂ ਕੋਲ ਸੁਨਿਹਰੀ ਮੌਕਾ ਹੈ।
ਸਿੱਖ ਸੰਗਤ ਨੂੰ ਬਾਰ-ਬਾਰ ਗੁੰਮਰਾਹ ਕਰਨ ਅਤੇ ਧੋਖਾ ਦੇਣ ਲਈ ਦਲ ਖ਼ਾਲਸਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਅਜਿਹੇ ਸਿਧਾਂਤਾਂ ਤੋਂ ਥਿੜਕੇ ਵਿਅਕਤੀਆਂ ਤੋਂ ਮੁਕਤ ਕਰਾਉਣ ਦਾ ਸਮਾਂ ਆ ਗਿਆ ਹੈ।
« Previous Page — Next Page »