ਦਲ ਖ਼ਾਲਸਾ ਵਲੋਂ ਮੌਜੂਦਾ ਕੌਮੀ ਅਤੇ ਅੰਤਰਰਾਸ਼ਟਰੀ ਹਾਲਾਤਾਂ ਅਤੇ ਚੁਣੌਤੀਆਂ ਦਾ ਮੁਲਾਂਕਣ ਕਰਨ, ਉਹਨਾਂ ਨਾਲ ਨਜਿੱਠਣ ਅਤੇ ਸਿੱਖ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਨਵੀਂ ਰਣਨੀਤੀ ਬਣਾਉਣ ਹਿੱਤ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।