ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।
ਭਾਰਤੀ ਏਜੰਟਾਂ ਦੁਆਰਾ ਕੈਨੇਡਾ ਵਿੱਚ ਇੱਕ ਪ੍ਰਮੁੱਖ ਖਾਲਿਸਤਾਨੀ ਆਗੂ ਦੀ ਹੱਤਿਆ ਦੇ ਆਲੇ ਦੁਆਲੇ ਤੇਜ਼ੀ ਨਾਲ ਵਧ ਰਹੇ ਕੂਟਨੀਤਕ ਘਟਨਾਵਾਂ ਦੇ ਪ੍ਰਤੀਕਰਮ ਵਿੱਚ, ਵਰਲਡ ਸਿੱਖ ਪਾਰਲੀਮੈਂਟ ਨੇ ਇਸ ਨੂੰ ਇੱਕ ਵਾਟਰਸ਼ੈੱਡ ਪਲ ਕਿਹਾ ਹੈ ਜਿਸਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਦੀ ਲੋੜ ਹੈ।
ਕਰੀਬ ਵੀਹ ਸਾਲ ਬਾਅਦ ਅਮਰੀਕੀ ਫੌਜ ਅਫਗਾਨਿਸਤਾਨ ਛੱਡ ਕੇ ਜਾ ਰਹੀ ਹੈ ਜਾਂ ਕਹਿ ਲਓ ਕਿ ਉਹਨਾਂ ਨੂੰ ਅਫਗਾਨਿਸਤਾਨ ਛੱਡਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਤਾਲਿਬਾਨ ਅੱਜ ਪਹਿਲਾਂ ਨਾਲੋਂ ਮਜਬੂਤ ਸਥਿਤੀ ਵਿੱਚ ਹਨ। ਇਸ ਘਟਨਾਕ੍ਰਮ ਉੱਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਹਨ ਕਿਉਂਕਿ ਇਸ ਦੇ ਸੰਸਾਰ ਅਤੇ ਦੱਖਣੀ ਏਸ਼ੀਆ ਉੱਤੇ ਅਸਰ ਪੈਣੇ ਲਾਜਮੀ ਹਨ।
ਰਾਸ਼ਟਰਪਤੀ ਜੋਅ ਬਾਇਡੇਨ ਨੇ ਉਨਾਂ ਰਾਜਾਂ ਦੀ ਅਲੋਚਨਾ ਕੀਤੀ ਹੈ ਜੋ ਮਾਸਕ ਨਾ ਪਹਿਣਨ ਦੇ ਐਲਾਨ ਕਰ ਰਹੇ ਹਨ। ਉਨਾਂ ਕਿਹਾ ਹੈ ਕਿ ਇਸ ਵੇਲੇ ਮਾਸਕ ਨਾ ਪਹਿਣਨਾ ਇਕ ਵੱਡੀ ਗਲਤੀ ਹੋਵੇਗੀ ਜਿਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਟੈਕਸਾਸ ਤੇ ਮਿਸੀਸਿਪੀ ਦੇ ਗਵਰਨਰਾਂ ਨੇ ਕਿਹਾ ਹੈ ਕਿ ਉਹ ਮਾਸਕ ਲਾਜਮੀ ਪਹਿਣਨ ਦੀ ਪਾਬੰਦੀ ਹਟਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਇਹ ਗਲਤੀ ਸਾਡੇ ਉਪਰ ਭਾਰੀ ਪੈ ਸਕਦੀ ਹੈ।