ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੂੰ ਮਿਲਣ ਜਾ ਰਹੇ ਜੇਕੇਐਲਐਫ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਪੁਲੀਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ। ਜੇਕੇਐਲਐਫ ਦੇ ਬੁਲਾਰੇ ਨੇ ਦੱਸਿਆ ਕਿ ਮਲਿਕ ਨੂੰ ਬਟਮਾਲੂ ਬੱਸ ਸਟੈਂਡ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਗਿਲਾਨੀ ਨੂੰ ਹੈਦਰਪੁਰਾ ਰਿਹਾਇਸ਼ ’ਤੇ ਮਿਲਣ ਜਾ ਰਹੇ ਸੀ। ਮਲਿਕ ਨੂੰ ਪਹਿਲਾਂ ਕੋਠੀਬਾਗ਼ ਪੁਲੀਸ ਸਟੇਸ਼ਨ ਲਿਆਂਦਾ ਗਿਆ ਤੇ ਫਿਰ ਕੇਂਦਰੀ ਜੇਲ੍ਹ ਸ੍ਰੀਨਗਰ ਭੇਜ ਦਿੱਤਾ ਗਿਆ।
ਸ਼੍ਰੀਨਗਰ: ਅਫਜਲ ਗੁਰੂ ਦੀ ਬਰਸੀ ਮਨਾਉਣ ਕਾਰਨ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਕਸ਼ਮੀਰ ਘਾਟੀ ਵਿੱਚ ਮੁਕੰਮਲ ਬੰਦ ਨਜਰ ਆਇਆ।