ਭਾਰਤ ਦੀ ‘ਨੈਸ਼ਨਲ ਇਨਵੈਸਟੀਗੇਟਿਵ ਏਜੰਸੀ’ ਇਹ ਨਹੀਂ ਚਾਹੁੰਦੀ ਕਿ ਇਸ ਏਜੰਸੀ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਖਿਲਾਫ ਚੱਲ ਰਹੇ ਮੁਕਦਮਿਆਂ ਦੀ ਸੁਣਵਾਈ ਪੰਜਾਬ ਵਿਚਲੀ ਐਨ.ਆਈ.ਏ. ਦੀ ਖਾਸ ਅਦਾਲਤ ਵੱਲੋਂ ਕੀਤੀ ਜਾਵੇ।
ਐਨ. ਆਈ. ਏ. ਅਦਲਾਤ ਦੀ ਕਾਰਵਾਈ ਤੇ ਜਗਤਾਰ ਸਿੰਘ ਜੱਗੀ ਤੇ ਹੋਰਨਾਂ ਵਿਰੁਧ ਨਵੇਂ ਚਲਾਣਾਂ ਬਾਰੇ ਇਹ ਗੱਲਬਾਤ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ 22 ਮਈ, 2018 ਨੂੰ ਕੀਤੀ ਗਈ ਸੀ। ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲਬਾਤ ਇੱਥੇ ਸਾਂਝੀ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਕੀਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਤੇ ਹੋਰਨਾਂ ਖਿਲਾਫ ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਚਾਰ ਹੋਰ ਮਾਮਲਿਆਂ ਵਿੱਚ ਚਲਾਣ ਅਦਾਲਤ ਵਿੱਚ ਪੇਸ਼ ਕਰ ਦਿੱਤੇ ਹਨ ਜਿਨ੍ਹਾਂ ਦੀਆਂ ਨਕਲਾਂ ਅੱਜ ਬਚਾਅ ਪੱਖ ਦੇ ਵਕੀਲਾਂ ਨੂੰ ਦੇ ਦਿੱਤੀਆਂ ਗਈਆਂ।
ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਨੂੰ ਹਿੰਦੂਤਵੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਆਗੂ ਰਵਿੰਦਰ ਗੋਸਾਈ ਨੂੰ ਮਾਰਨ ਨਾਲ ਸੰਬੰਧਤ ਮਾਮਲੇ ਵਿੱਚ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁਧ ਸਬੂਤ ਨਾ ਮਿਲਣ ਕਾਰਨ ਮੁਕਦਮਾ ਖਾਰਜ ਕਰਨ ਲਈ ਕਿਹਾ ਹੈ।
ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਟੀਮ ਵਲੋਂ ਡੇਰਾ ਪ੍ਰੇਮੀ ਪਿਉ-ਪੁੱਤਰ ਕਤਲ ਕੇਸ 'ਚ ਵਿਸ਼ੇਸ਼ ਐਨ.ਆਈ.ਏ. ਅਦਾਲਤ ਮੋਹਾਲੀ ਵਿਖੇ ਅੱਜ (21 ਦਸੰਬਰ, 2017) ਪੇਸ਼ ਕੀਤਾ ਗਿਆ। ਜਿਥੇ ਐਨ.ਆਈ.ਏ. ਅਦਾਲਤ 'ਚ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ 20 ਜਨਵਰੀ, 2018 ਤਕ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ।
9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਐਤਵਾਰ (3 ਦਸੰਬਰ, 2017) ਨੂੰ ਡਿਊਟੀ ਮੈਜਿਟ੍ਰੇਟ ਲੁਧਿਆਣਾ ਦੀ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਉਸ ਦੇ ਪੁਲਿਸ ਰਿਮਾਂਡ 'ਚ ਇਕ ਦਿਨ ਦਾ ਵਾਧਾ ਕਰ ਦਿੱਤਾ।
ਜ਼ਿਲ੍ਹਾ ਪੁਲਿਸ ਨੇ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (2 ਦਸੰਬਰ, 2017) ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਦੀ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਨੇ 5 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਪਹਿਲਾਂ ਦੱਸੀਆਂ ਗੱਲਾਂ ਦੇ ਆਧਾਰ 'ਤੇ ਹੀ ਦੁਬਾਰਾ ਰਿਮਾਂਡ ਦੀ ਮੰਗ ਕਰ ਰਹੀ ਹੈ।
9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਸ਼ੁੱਕਰਵਾਰ (1 ਦਸੰਬਰ, 2017) ਨੂੰ ਲੁਧਿਆਣਾ ਦੀ ਇਕ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ ਅਮਿਤ ਸ਼ਰਮਾ ਦੇ ਕਤਲ ਦੇ ਮਾਮਲੇ ’ਚ ਅਦਾਲਤ ਤੋਂ ਜਿੰਮੀ ਦਾ ਰਿਮਾਂਡ ਮੰਗਿਆ, ਪਰ ਅਦਾਲਤ ਨੇ ਜਿੰਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।
ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਪੁਲਿਸ ਰਿਮਾਂਡ 'ਚ ਅੱਜ (30 ਨਵੰਬਰ, 2017) ਲੁਧਿਆਣਾ ਦੇ ਇਕ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਨੇ ਦੋ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ ਪਾਸਟਰ ਸੁਲਤਾਨ ਮਸੀਹ ਦੇ ਕਤਲ ਦੇ ਮੁਕੱਦਮਾ ਨੰ: 218/17 (ਥਾਣਾ ਸਲੇਮ ਟਾਬਰੀ) 'ਚ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਸੁਮਿਤ ਸਭਰਵਾਲ ਦੀ ਅਦਾਲਤ 'ਚ ਪੇਸ਼ ਕੀਤਾ ਸੀ।
ਗ੍ਰਿਫਤਾਰ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਅੱਜ (28 ਨਵੰਬਰ, 2017) ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਇਕ ਵਾਰ ਫੇਰ ਐਫ.ਆਈ.ਆਰ. ਨੰ: 218/17 (ਥਾਣਾ ਸਲੇਮ ਟਾਬਰੀ) 'ਚ ਜਦਕਿ ਜਿੰਮੀ ਸਿੰਘ ਨੂੰ ਵੀ ਦੁਬਾਰ ਉਸੇ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) 'ਚ ਪੇਸ਼ ਕੀਤਾ ਗਿਆ।
Next Page »