ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਣੇ ਅਤਿ ਮੰਦਭਾਗੇ ਹਨ ਅਤੇ ਇਸਤੋਂ ਬਾਅਦ ਅਜਿਹੀ ਘਟਨਾਂ ਲਈ ਗੁਰੁ ਘਰ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਹਿਬਾਨ ਜਿਮੇਵਾਰ ਹੋਣਗੇ।
ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕਰਨ ਦੇ ਦੋਸ਼ੀ ਡੇਰੇ ਨੂੰ ਬੰਦ ਕਰਵਾਉਣ ਦੇ ਦਿੱਤੇ ਐਲਟੀਮੇਟਮ ‘ਤੇ ਅੱਜ ਪ੍ਰਸਾਸ਼ਨ ‘ਤੇ ਸਬਾਅਦ ਬਣਾਉਦਿਆਂ ਪਿੰਡ ਜੋਧਪੁਰ ਵਿੱਚ ਸਥਿਤ ਨੂਰਮਹਿਲੀਆਂ ਦਾ ਡੇਰਾ ਬੰਦ ਕਰਵਾ ਦਿੱਤਾ ਹੈ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀਦੇ ਪ੍ਰਕਾਸ਼ ਪੁਰਬ ਦੇ ਇੱਕੋ ਦਿਨ 28 ਤਰੀਕ ਨੂੰ ਆਉਣ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੂਰਬ 7 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਜਦਕਿ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਦਸਮ ਪਿਤਾ ਦੇ ਗੁਰਪੂਰਬ ਦੀ ਤਰੀਕ 5 ਜਨਵਰੀ ਨਿਸ਼ਚਿਤ ਕੀਤੀ ਗਈ ਸੀ।ਵਾਰ ਵਾਰ ਗੁਰਪੂਰਬ ਦੀਆਂ ਤਾਰੀਕਾਂਬਦਲਣ ਨੲਲ ਕੌਮ ਵਿੱਚ ਉਲਝਣ ਪੈਦਾ ਹੋ ਰਹੀ ਹੈ।
ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਿਛਲੇ ਸਮੇਂ ਕੰਨਟੇਨਰਾਂ ਰਾਂਹੀ ਵਿਦੇਸ਼ ਭੇਜਣ ਪਿੱਛੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਸਮੁੱਚੀ ਸਿੱਖ ਕੌਮ ਪਾਸੋਂ ਪਾਵਨ ਸਰੂਪਾਂ ਨੂੰ ਵਿਦੇਸ਼ ਭੇਜਣ ਸਬੰਧੀ ਰਾਏ ਮੰਗੀ ਸੀ।
ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਹਰਿਆਣਾ ਵਿੱਚ ਬਨਣ ਜਾ ਰਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਉਤੇ ਕੀਤੀ ਜਾ ਰਹੀ ਬਿਆਨਬਾਜੀ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਆਪਣੇ ਅਹੁਦੇ ਦੀ ਸ਼ਾਨ ਅਤੇ ਸਨਮਾਨ ਆਪ ਹੀ ਘਟਾ ਰਹੇ ਹਨ।
ਹਰਿਆਣਾ ਦੀ ਵੱਖਰੀ ਕਮੇਟੀ ਦੇ ਮਸਲੇ ਨੂੰ ਸੁਲਝਾਉਣ ਲਈ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਦਾ ਸਰੂਪ ਬਰਕਰਾਰ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਕੱਲ੍ਹ 2 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾਇਆ ਹੈ ਜੋ ਹਰਿਆਣਾ 'ਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਮੰਗ ਕਰ ਰਹੇ ਹਨ ।
6 ਜੂਨ ਨੂੰ ਵਾਪਰੀ ਮੰਦਭਾਗੀ ਘਟਨਾ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਕੀਤੀ ਗਈ ਕਾਰਵਾਈ ਨਾਲ ਸ਼ਰਧਾਂਜਲੀ ਸਮਾਗਮ ਵਿੱਚ ਇਹ ਸਥਿਤੀ ਪੈਦਾ ਹੋਈ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਕੰਪਲੈਕਸ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਸਮੁੱਚੀ ਘਟਨਾ ਦੀ ਰਿਕਾਰਡਿੰਗ ਇਨ੍ਹਾਂ ਕੈਮਰਿਆਂ ਵਿੱਚ ਕੈਦ ਹੈ, ਜਿਸ ਨੂੰ ਦੇਖ ਕੇ ਪਤਾ ਲਾਇਆ ਜਾਵੇਗਾ ਕਿ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ।
« Previous Page