ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ "1984: ਸਿੱਖ ਕਤਲੇਆਮ ਦਾ ਸੱਚ" ਜਾਰੀ ਕਰ ਦਿੱਤੀ ਗਈ ਹੈ।
ਸਾਬਕਾ ਪੱਤਰਕਾਰ, ਸਿੱਖ ਸਿਆਸਤਦਾਨ ਅਤੇ ਪੰਥ ਦਰਦੀ ਸਿਰਦਾਰ ਜਰਨੈਲ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਸਿਰਦਾਰ ਜਰਨੈਲ ਸਿੰਘ ਹੋਰਾਂ ਵੱਲੋਂ ਅਪਰੈਲ 2009 ਵਿੱਚ ਪੀ. ਚਿਤੰਬਰਮ ਦੀ ਪ੍ਰੈਸ ਕਾਨਫਰੰਸ ਦੋਰਾਨ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੀ ਘਟਨਾ ਤੋਂ ਤਕਰੀਬਨ ਹਰ ਕੋਈ ਵਾਕਿਫ ਹੈ
ਸਿੱਖ ਸਫਾਂ ਵਿੱਚ ਇਹ ਖਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਦਿੱਲੀ ਤੋਂ ਸਰਗਰਮ ਸਿੱਖ ਹਸਤੀ, ਸਾਬਕਾ ਪੱਤਰਕਾਰ ਅਤੇ ਸਿਆਸਤਦਾਨ ਸ. ਜਰਨੈਲ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ ਬੀਤੇ ਦਿਨਾਂ ਤੋਂ ਕਰੋਨਾ ਮਹਾਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
25 ਅਕਤੂਬਰ ਦੇ ਵਿਵਾਦਤ ਪ੍ਰੋਗਰਾਮ ਦੌਰਾਨ ਹਿੰਦੂਵਾਦੀ ਜਥੇਬੰਦੀ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵਲੋਂ ਆਪਣੇ ਸੰਬੋਧਨ 'ਚ ਗੁਰੂ ਸਾਹਿਬਾਨ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ।
ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪਾਰਲੀਮੈਂਟ ਨੇ 1984 ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਵਜੋਂ ਮਾਨਤਾ ਦੇਣਾ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਬਰਾਬਰ ਹੈ। ਜਦਕਿ ਦਿੱਲੀ ਵਿਧਾਨ ਸਭਾ ਨੇ 30 ਜੂਨ, 2015 ਨੂੰ ਸਰਬਸੰਮਤੀ ਨਾਲ 1984 ਕਤਲੇਆਮ ਨੂੰ 'ਨਸਲਕੁਸ਼ੀ' ਮੰਨਿਆ ਹੈ।
ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ। ਇਸ ਸੀਟ 'ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਭਾਜਪਾ ਨੇ ਇਹ ਸੀਟ ਆਮ ਆਦਮੀ ਪਾਰਟੀ ਤੋਂ ਖੋਹੀ ਹੈ। ਇਸ ਸੀਟ 'ਤੇ ਭਾਜਪਾ ਅਤੇ ਕਾਂਗਰਸ 'ਚ ਸਿੱਧੀ ਟੱਕਰ ਦੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਦੀ ਸਥਿਤੀ ਕਾਫੀ ਖਰਾਬ ਰਹੀ ਅਤੇ ਉਸਦੀ ਜ਼ਮਾਨਤ ਜ਼ਬਤ ਹੋ ਗਈ।
ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਨੇ ਮੰਗਲਵਾਰ (21 ਮਾਰਚ) ਨੂੰ ਆਪੋ-ਆਪਣੇ ਪਰਚੇ ਦਾਖ਼ਲ ਕਰ ਦਿੱਤੇ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਤੋਂ 2017 ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ।
ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਆਖਰਕਾਰ ਆਮ ਆਦਮੀ ਪਾਰਟੀ (ਆਪ) ਨਾਲ ਗੱਲ ਨਿਬੇੜ ਹੀ ਲਈ।
ਆਮ ਆਦਮੀ ਪਾਰਟੀ (ਆਪ) ਨੇ ਸੁਪਰੀਮ ਕੋਰਟ ਵੱਲੋਂ ਐੱਸਵਾਈਐਲ ਦੇ ਮੁੱਦੇ ’ਤੇ ਪੰਜਾਬ ਵਿਰੁੱਧ ਦਿੱਤੇ ਫ਼ੈਸਲੇ ਦੇ ਪ੍ਰਤੀਕਰਮ ਵਜੋਂ 11 ਨਵੰਬਰ ਤੋਂ ਕਪੂਰੀ (ਪਟਿਆਲਾ) ਵਿੱਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ‘ਆਪ’ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਵਿਰੋਧੀ ਨੀਤੀਆਂ ਕਾਰਨ ਹੀ ਪੰਜਾਬੀਆਂ ਨੂੰ ਇਹ ਦਿਨ ਦੇਖਣੇ ਪਏ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੰਸਦ ਦੀ ਥਾਂ ਪਾਰਟੀ ਤੋਂ ਅਸਤੀਫ਼ਾ ਦੇਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਸਤੀਫ਼ੇ ਦਾ ਡਰਾਮਾ ਕਰਨ ਦੀ ਥਾਂ ਪੰਜਾਬੀਆਂ ਤੋਂ ਮੁਆਫ਼ੀ ਮੰਗਣ।
Next Page »