ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਨ ਲਈ ਕਿਹਾ। 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਗਵਾਹ ਵਰਮਾ ਨੂੰ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਹਨ।
1984 ਦਿੱਲੀ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪੌਲੀਗ੍ਰਾਫ਼ (ਝੂਠ ਫੜਨ ਸਬੰਧੀ) ਟੈਸਟ ਕਰਨ ਲਈ ਸੀਬੀਆਈ ਦੀ ਅਰਜ਼ੀ ਉਤੇ ਇਥੋਂ ਦੀ ਇਕ ਅਦਾਲਤ 21 ਜੁਲਾਈ ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਇਸ ਮਾਮਲੇ ਵਿੱਚ ਹਥਿਆਰਾਂ ਦੇ ਵਪਾਰੀ ਅਭਿਸ਼ੇਕ ਵਰਮਾ ਦੀ ਅਰਜ਼ੀ ਉਤੇ ਸੀਬੀਆਈ ਤੋਂ ਜਵਾਬ ਮੰਗਿਆ ਸੀ। ਵਰਮਾ ਨੇ ਇਸ ਸ਼ਰਤ ’ਤੇ ਟੈਸਟ ਕਰਾਉਣ ਲਈ ਰਜ਼ਾਮੰਦੀ ਦਿੱਤੀ ਹੈ ਕਿ ਮੇਰੇ ਨਾਲ ਜਗਦੀਸ਼ ਟਾਈਟਲਰ ਦਾ ਵੀ ਝੂਠ ਫੜਨ ਵਾਲਾ ਟੈਸਟ ਕੀਤਾ ਜਾਵੇ।
ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਕਤਲੇਆਮ 1984 ਦੇ ਇਕ ਮਾਮਲੇ ਦੇ ਗਵਾਹ ਅਭਿਸ਼ੇਕ ਵਰਮਾ ਨੇ ਸਾਬਕਾ ਕੇਦਰੀ ਮੰਤਰੀ ਅਤੇ ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਜਗਦੀਸ਼ ਟਾਈਟਲਰ ਤੋਂ ਖਤਰਾ ਦੱਸਿਆ ਹੈ। ਹਥਿਆਰ ਵਪਾਰੀ ਅਭਿਸ਼ੇਕ ਵਰਮਾ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹੀ ਦੇਣ ਦੀ ਅਦਾਲਤ ਅੱਗੇ ਇੱਛਾ ਜ਼ਾਹਰ ਕੀਤੀ ਅਤੇ ਝੂਠ ਫੜਨ ਵਾਲਾ ਟੈਸਟ ਕਰਵਾਉਣ ਲਈ ਹੋਰ ਜਾਂਚ ਦੀ ਮੰਗ ਕੀਤੀ ਹੈ।
ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ 1984 ਦੇ ਦੋਸ਼ੀ ਭਾਗਮੱਲ (89) ਦੀ ਜ਼ਮਾਨਤ ਦਾ ਸਮਾਂ ਡਾਕਟਰੀ ਆਧਾਰ ਉੱਪਰ ਵਧਾ ਦਿੱਤਾ ਜਿਸ ਦਾ ਸੀਬੀਆਈ ਨੇ ਸਖ਼ਤ ਵਿਰੋਧ ਕੀਤਾ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜੱਜ ਸੀ. ਹਰੀ ਸੰਕਰ ਦੇ ਬੈਂਚ ਨੇ ਭਾਗਮੱਲ ਦੀ ਜ਼ਮਾਨਤ 13 ਜੁਲਾਈ ਤੱਕ ਵਧਾ ਦਿੱਤੀ ਹੈ ਕਿਉਂਕਿ ਉਸ ਦੀ ਸਜ਼ਾ ਨੂੰ ਅੰਤਰਿਮ ਮੁਅੱਤਲੀ ਦੇਣ ਦੀ ਪਟੀਸ਼ਨ ਅਜੇ ਸੁਣਵਾਈ ਅਧੀਨ ਹੈ ਜਿਸ ਉੱਪਰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਸੀਬੀਆਈ ਨੂੰ ਹੁਕਮ ਦਿੱਤਾ ਕਿ ਉਹ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਪਾਸਪੋਰਟ ਨਵਿਆਉਣ ਲਈ ਅਰਜ਼ੀ ਦੇਣ ਸਮੇਂ ਝੂਠੀ ਸੂਚਨਾ ਦੇਣ ਦੇ ਦੋਸ਼ ਹੇਠ ਕਾਰਵਾਈ ਕਰੇ।
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਮੰਗਲਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ‘ਲਾਈ ਡਿਟੈਕਸ਼ਨ ਟੈਸਟ’ ਕਰਵਾਉਣ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਕੇਸ ’ਚ ਉਨ੍ਹਾਂ ਨੂੰ ਸੀਬੀਆਈ ਵੱਲੋਂ ਤਿੰਨ ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ।
ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ’ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦੇ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਸ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚੋਂ ਕਲੀਨ ਚਿੱਟ ਦਿੱਤੀ ਹੋਈ ਹੈ।
ਕਾਂਗਰਸ ਆਗੂ ਜਗਦੀਸ਼ ਟਾਈਟਰ ਨੇ ਵੀਰਵਾਰ (30 ਮਾਰਚ) ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਹ ਲਾਈ ਡਿਟੈਕਟਰ ਟੈਸਟ (ਝੂਠ ਫੜਨ ਵਾਲਾ ਟੈਸਟ) ਕਰਵਾਉਣ ਲਈ ਤਿਆਰ ਨਹੀਂ ਹੈ। ਟਾਈਟਲਰ ਨੇ ਕਿਹਾ ਕਿ ਇਹ ਟੈਸਟ ਕਰੂਰਤਾ ਦੇ ਬਰਾਬਰ ਹੈ।
ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 10 ਫਰਵਰੀ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਕੇਸ ’ਚ ਸੀਬੀਆਈ ਵੱਲੋਂ ਉਸ ਦਾ ਪੌਲੀਗ੍ਰਾਫ (ਝੂਠ ਫੜਨ ਵਾਲੇ) ਟੈਸਟ ਕਰਨ ਲਈ ਦਿੱਤੀ ਅਰਜ਼ੀ ’ਚ ਕੋਈ ਕਾਰਨ ਨਹੀਂ ਦੱਸਿਆ ਹੈ। ਟਾਈਟਲਰ, ਜੋ ਆਪ ਅਦਾਲਤ ’ਚ ਨਹੀਂ ਆਇਆ, ਨੇ ਆਪਣੇ ਵਕੀਲ ਰਾਹੀਂ ਦਿੱਤੀ ਅਰਜ਼ੀ ’ਚ ਕਿਹਾ ਕਿ ਸੀਬੀਆਈ ਦੀ ਅਰਜ਼ੀ ‘ਕਾਨੂੰਨ ਦੀ ਖੁੱਲ੍ਹੀ ਦੁਰਵਰਤੋਂ ਹੈ’ ਅਤੇ ਇਹ ‘ਬਦਨੀਅਤ’ ਨਾਲ ਦਾਖ਼ਲ ਕੀਤੀ ਗਈ ਹੈ।
ਨਵੰਬਰ 1984 'ਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਦੇ ਕੇਸ ਵਿਚ ਸੀ.ਬੀ.ਆਈ. ਨੇ ਅਦਾਲਤ ਵਿਚ ਮੁੱਖ ਭੁਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ 'ਲਾਈ ਡਿਟੇਕਟਰ ਪਰੀਖਣ' ਦੀ ਇਜਾਜ਼ਤ ਮੰਗੀ ਹੈ। ਦਿੱਲੀ ਦੇ ਵਜ਼ੀਰਪੁਰ ਇਲਾਕੇ ਵਿਚ ਟਾਈਟਲਰ 'ਤੇ ਕਤਲੇਆਮ ਦੀ ਅਗਵਾਈ ਕਰਨ ਦਾ ਮਾਮਲਾ ਚਲ ਰਿਹਾ ਸੀ ਜਿਸ ਵਿਚ ਅਦਾਲਤ ਵਲੋਂ ਕਲੀਨ ਚਿੱਟ ਮਿਲ ਚੁਕੀ ਹੈ। ਇਸ ਲਈ ਸੀਬੀਆਈ ਨੇ ਕਲੋਜ਼ਰ ਰਿਪੋਰਟ 'ਚ ਮਾਮਲੇ ਨੂੰ ਖਤਮ ਕਰਨ ਲਈ ਕਿਹਾ ਸੀ।
« Previous Page — Next Page »