ਰਾਹੁਲ ਗਾਂਧੀ ਵਲੋਂ ਸਿੱਖ ਨਸਲਕੁਸ਼ੀ 'ਚ ਸ਼ਾਮਲ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੱਖ ਮੰਤਰੀ ਚੁਣੇ ਜਾਣ ਉੱਤੇ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਵਲੋਂ ਰੋਸ ਜਤਾਇਆ ਜਾ ਰਿਹਾ ਹੈ ੳਥੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਮਰੁਤਬਾ ਕਮਲਨਾਥ ਦੇ ਹੱਕ ਵਿਚ ਖੁਲ੍ਹ ਕੇ ਨਿੱਤਰ ਪਏ ਹਨ।
ਦਿੱਲੀ: ਬੀਤੇ ਦਿਨੀਂ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ...
ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੇ ਗਏ ਨਵੇਂ ਸਬੂਤਾਂ ਨੂੰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕਰ ਦਿੱਤੇ ਹਨ।
ਪ੍ਰਦਰਸ਼ਨਕਾਰੀ ਜੋਰ ਸ਼ੋਰ ਨਾਲ ਨਾਹਰੇਬਾਜ਼ੀ ਕਰਦੇ ਹੋਏ ਦਿੱਲੀ ਪੁਲਿਸ ’ਤੇ ਟਾਈਟਲਰ ਨੂੰ ਬਚਾਉਣ ਦੇ ਆਰੋਪ ਲਗਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥ ਵਿੱਚ 100 ਸਿੱਖਾਂ ਨੂੰ ਮਾਰਨ ਦਾ ਕਬੂਲਨਾਮਾ-ਫਿਰ ਵੀ ਦਿੱਲੀ ਪੁਲਿਸ ਲਾਚਾਰ, ਟਾਈਟਲਰ ਨੂੰ ਗ੍ਰਿਫ਼ਤਾਰ ਕਰੋ, ਸੱਜਣ-ਟਾਈਟਲਰ ਨੂੰ ਫਾਂਸੀ ਦਿਓ ਅਤੇ 1984 ਸਿੱਖਾਂ ਦਾ ਕਤਲੇਆਮ ਸੀ, ਸਾਨੂੰ ਇਨਸਾਫ਼ ਦਿਓ ਵਰਗੇ ਨਾਹਰੇ ਲਿੱਖੀਆਂ ਤਖਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ।
ਦਿੱਲੀ ਅੰਦਰ ਨਵੰਬਰ 1984 ਸਮੇਂ ਰਾਜੀਵ ਗਾਂਧੀ ਨਾਲ ਗੱਡੀ ਵਿਚ ਬੈਠ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਬਿਆਨ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੇ ਸਾਹਮਣੇ ਆਏ ਵੀਡਿਓ ਵਿਚ ਉਸ ਵੱਲੋਂ 100 ਸਿੱਖਾਂ ਨੂੰ ਕਤਲ ਕਰਵਾਉਣ ਦੇ ਇਕਬਾਲ ਦੇ ਆਧਾਰ ‘ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੇ 5 ਵੀਡੀਓ ਕਲਿੱਪ ਕਾਸ਼ਟੀਟਿਊਸ਼ਨਲ ਕਲਬ ’ਚ ਮੀਡੀਆ ਸਾਹਮਣੇ ਜਾਰੀ ਕੀਤੇ।
1984 ਸਿੱਖ ਕਤਲੇਆਮ ਬਾਰੇ ਇਕ ਨਿਜੀ ਟੀਵੀ ਚੈਨਲ ’ਤੇ ਚਰਚਾ ਦੌਰਾਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਵਕੀਲ ਐਚ.ਐਸ. ਫੂਲਕਾ ਨੂੰ ਦਿੱਤੀ ਧਮਕੀ ਦੇ ਮਾਮਲੇ ਵਿੱਚ ਕੱਲ੍ਹ (16 ਦਸੰਬਰ, 2017) ਪਟਿਆਲਾ ਹਾਊਸ ਅਦਾਲਤ ਵਿੱਚ ਗਵਾਹੀਆਂ ਸ਼ੁਰੂ ਹੋਈਆਂ। ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ (ਏਸੀਐਮਐਮ) ਸਮਰ ਵਿਸ਼ਾਲ ਦੀ ਅਦਾਲਤ ਵਿੱਚ ਕੱਲ੍ਹ ਵਕੀਲ ਫੂਲਕਾ ਨੇ ਗਵਾਹੀ ਦਿੱਤੀ, ਜੋ 6 ਜਨਵਰੀ 2018 ਨੂੰ ਅਗਲੀ ਸੁਣਵਾਈ ਦੌਰਾਨ ਵੀ ਜਾਰੀ ਰਹੇਗੀ।
ਐਡਵੋਕੇਟ ਐਚ.ਐਸ. ਫੂਲਕਾ 30 ਅਕਤੂਬਰ, 2017 ਨੂੰ ਅਸਲਾ ਡੀਲਰ ਅਭੀਸ਼ੇਕ ਵਰਮਾ ਵਲੋਂ 1984 ਸਿੱਖ ਕਤਲੇਆਮ ਦੇ ਸਬੰਧ 'ਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਬਾਰੇ ਦਿੱਤੀ ਜਾਣ ਵਾਲੀ ਗਵਾਹੀ ਅਤੇ ਝੂਠ ਫੜਨ ਵਾਲੇ ਟੈਸਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ:
1984 ਸਿੱਖ ਨਸਲਕੁਸ਼ੀ ਮਾਮਲੇ ਦੇ ਗਵਾਹ ਅਤੇ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਨੇ ਉਸ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਪੁਸ਼ਤਪਨਾਹੀ ਦੇਣ ਦਾ ਗੰਭੀਰ ਦੋਸ਼ ਲਾਏ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕੜਕੜਡੂਮਾ ਕੋਰਟ ਵੱਲੋਂ ਹਥਿਆਰ ਡੀਲਰ ਤੇ ਟਾਈਟਲਰ ਦੇ ਪੁਰਾਣੇ ਕਰੀਬੀ ਅਭਿਸ਼ੇਕ ਵਰਮਾ ਦਾ ਪਾੱਲੀਗ੍ਰਾਫ ਟੈਸਟ ਕਰਵਾਉਣ ਦਾ ਸੀ.ਬੀ.ਆਈ. ਨੂੰ ਆਦੇਸ਼ ਦਿੱਤਾ ਗਿਆ ਸੀ।
Next Page »