Tag Archive "jagdeesh-singh-jhinda"

ਸਿਰਸਾ ਵਿੱਚ ਬਾਬਾ ਦਾਦੂਵਾਲ ਅਤੇ ਝੀਡਾ ਦੀ ਅਗਵਾਈ ਵਿੱਚ ਸੋਦਾ ਸਾਧ ਦੀ ਫਿਲਮ ਵਿਰੁੱਧ ਕੀਤਾ ਰੋਸ ਮਾਰਚ

ਸੌਦਾ ਸਾਧ ਸਿਰਸਾ ਦੀ ਵਿਵਾਦਤ ਫ਼ਿਲਮ 'ਮੈਸੈਂਜਰ ਆਫ਼ ਗੌਡ' (ਐਮ. ਐਸ. ਜੀ.) ਨੂੰ ਲੈ ਕੇ ਸਿਰਸਾ 'ਚ ਸਥਿਤੀ ਤਣਾਅਪੂਰਨ ਵਾਲੀ ਬਣੀ ਗਈ ਹੈ।ਇਸ ਫਿਲਮ ਦੇ ਰਿਲੀਜ਼ ਹੋਣ ਬਾਰੇ ਭਾਵੇਂ ਹਾਲੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਪਰ ਇਸ ਫਿਲਮ ਅੱਜ ਜਿਥੇ ਸਿੱਖ ਸੰਗਤ ਨੇ ਫਿਲਮ 'ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਤੋਂ ਕੁਝ ਦੂਰ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਉਥੇ ਹੀ ਡੇਰਾ ਪ੍ਰੇਮੀ ਨਾਮ ਚਰਚਾ ਲਈ ਪੁਰਾਣੇ ਹਸਪਤਾਲ ਨੇੜੇ ਇਕੱਠੇ ਹੋਏ।

ਝੀਡਾ ਨੇ ਸ਼੍ਰੋਮਣੀ ਕਮੇਟੀ ‘ਤੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਦਾ ਸੋਨਾਂ ਖੁਰਦ-ਬੁਰਦ ਕਰਨ ਤੇ ਲਾਏ ਦੋਸ਼

ਨਵ-ਗਠਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁਰਦੁਆਰਾ ਨਾਡਾ ਸਾਹਿਬ ਵਿਚਲਾ ਕਰੋੜਾਂ ਰੁਪਏ ਦਾ ਸੋਨਾ ਖੁਰਦ-ਬੁਰਦ ਕਰਨ ਦਾ ਦੋਸ਼ ਲਾਉਦਿਆਂ, ਇਸਦੀ ਜਾਂਚ ਦੀ ਮੰਗ ਕੀਤੀ ਹੈ।