Tag Archive "intolerance"

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੂੰ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ

ਭਾਰਤ ਸਰਕਾਰ ਨੇ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਕਮਿਸ਼ਨ ਨੇ ਭਾਰਤ ਵਿੱਚ ਵਧ ਰਹੀ ਅਸਹਿਣਸ਼ਲਿਤਾ, ਫਿਰਕੂ ਤਨਾਅ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਹੋਰ ਹਰੀ ਉਲੰਘਣਾਂ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਭਾਰਤ ਆਉਣਾ ਸੀ।

ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ !

ਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ, ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿਚ ਮੱਠਾ ਪੈਣ ਵਾਲਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਬਜਾਇ ਵਿਰੋਧੀਆਂ ਨੂੰ ਇਸ ਤੋਹਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ ‘‘ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਤੇ ਨਾ ਭਵਿੱਖ ਵਿਚ ਕਦੀ ਹੋ ਹੀ ਸਕਦਾ ਹੈ!’’

ਰੋਹਿਤ ਵੇਮੁਲਾ ਖੁਦਕੁਸ਼ੀ ਅਤੇ ਜੇ. ਐਨ. ਯੂ. ਦੇਸ਼ ਧਰੋਹ ਮਾਮਲਾ ਭਾਰਤ ਵਿਚ ਹਿੰਦੂਤਵੀ ਫਾਂਸੀਵਾਦ ਦੇ ਵਰਤਾਰੇ ਦੇ ਉਭਾਰ ਦਾ ਸੰਕੇਤ: ਸ੍ਰ. ਅਜਮੇਰ ਸਿੰਘ (ਵੀਡੀਓੁ)

ਬੀਤੇ ਕੁਝ ਦਿਨਾਂ ਦੌਰਾਨ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਕੀਤੀ ਖੁਦਕੁਸ਼ੀ ਤੇ ਜੇ. ਐਨ. ਯੂ. ਦੇ ਵਿਦਿਆਰਥੀਆਂ ਵਿਰੁਧ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉੱਸਰੇ ਮਹੌਲ ਬਾਰੇ ਅੱਜ ਸਿੱਖ ਚਿੰਤਕ ਸ: ਅਜਮੇਰ ਸਿੰਘ ਨਾਲ ਸਿੱਖ ਸਿਆਸਤ ਦੇ ਸਟੂਡੀਓ ਵਿਖੇ ਗੱਲਬਾਤ ਰਿਕਾਰਡ ਕੀਤੀ ਗਈ ਸੀ। ਸ: ਅਜਮੇਰ ਸਿੰਘ ਨੇ ਇਸ ਮਾਮਲੇ ਬਾਰੇ ਉਨ੍ਹਾਂ ਦੀ ਪੜਚੋਲ ਤੇ ਵਿਚਾਰ ਵਿਸਤਾਰ ਵਿਚ ਸਾਂਝੇ ਕੀਤੇ ਅਤੇ ਇਸ ਨੂੰ ਭਾਰਤ ਵਿਚ ਹਿੰਦੂਤਵੀ ਫਾਂਸੀਵਾਦ ਦੇ ਵਰਤਾਰੇ ਦੇ ਉਭਾਰ ਦਾ ਸੰਕੇਤ ਦੱਸਿਆ ਅਤੇ ਆਪਣੀ ਗੱਲ ਸਿੱਧ ਕਾਫੀ ਦਸਤਾਵੇਜ਼ਾਂ ਦੇ ਹਵਾਲੇ ਦਿੱਤੇ। ਇਹ ਗੱਲਬਾਤ ਸ਼ਨਿੱਚਰਵਾਰ ਨੂੰ ਸ਼ਾਮ 7 ਵਜੇ (ਯੂ. ਕੇ. ਸਮੇਂ ਅਨੁਸਾਰ) ਸੰਗਤ ਟੀ. ਵੀ. ਉੱਤੇ ਦਿਖਾਈ ਗਈ ਅਤੇ ਇਹ ਵੀਡੀਓ ਸਿੱਖ ਸਿਆਸਤ ਦੀ ਵੈਬਸਾਈਟ ਅਤੇ ਯੂ-ਟਿਊਬ ਉੱਤੇ ਜਾਰੀ ਕਰ ਦਿੱਤੀ ਗਈ ਹੈ।