ਚੀਨ ਦੇ ਇੰਡੀਆ ਵਿੱਚ ਰਾਜਦੂਤ ਲੂਓ ਜ਼ਹਾਓਈ ਨੇ ਪੰਜਾਬ ਦਾ ਦੌਰਾ ਕੀਤਾ ਜਿਸ ਤਹਿਤ ਉਹ ਦਰਬਾਰ ਸਾਹਿਬ ਅਤੇ ਅਟਾਰੀ ਵਾਹਗਾ ਸਰਹੱਦ ਤੇ ਗਿਆ ਜਿੱਥੇ ਉਸ ਨੇ ਕਿਹਾ ਕਿ ਉਹ "ਇੰਡੀਆ-ਪਾਕਿਸਤਾਨ ਵਿਚਾਲੇ ਸ਼ਾਂਤੀ, ਦੋਸਤੀ ਅਤੇ ਦੁਵੱਲੇ ਸਹਿਯੋਗ ਦੀ ਆਸ ਕਰਦਾ ਹੈ"।
ਭਾਰਤ-ਚੀਨ ਦੇ ਆਪਸੀ ਸੰਬੰਧਾਂ ਨੂੰ ਅਤਿ ਨਾਜ਼ੁਕ ਦੱਸਦਿਆਂ ਭਾਰਤ ਸਰਕਾਰ ਨੇ ਆਪਣੇ ਉੱਚ ਅਫਸਰਾਂ ਅਤੇ ਆਗੂਆਂ ਨੂੰ ਤਿੱਬਤ ਦੀ 'ਜਲਾਵਤਨ ਸਰਕਾਰ' ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਤੋਂ ਦੂਰ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀ ਹਨ।
ਭਾਰਤ ਪ੍ਰਤੀ ਸਖਤ ਸੁਨੇਹੇ ਵਿਚ ਚੀਨ ਨੇ ਕਿਹਾ ਕਿ ਪੀਪਲਸ ਲਿਬਰੇਸ਼ਨ ਆਰਮੀ (PLA) ਡੋਕਲਾਮ 'ਚ ਸਬਰ ਨਾਲ ਇੰਤਜ਼ਾਰ ਕਰ ਰਹੀ ਹੈ ਪਰ ਇਹ ਅਣਮਿੱਥੇ ਸਮੇਂ ਲਈ ਨਹੀਂ ਰਹੇਗਾ। ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਜਿੰਗ ਨੇ ਇਹ ਸੰਦੇਸ਼ ਵਿਦੇਸ਼ੀ ਰਾਜਦੂਤਾਂ ਨੂੰ ਦੱਸਿਆ ਹੈ।
ਜਿਨਾਂ ਚਿਰ ਸਰਹੱਦੀ ਵਿਵਾਦ ਖਤਮ ਨਹੀਂ ਹੁੰਦਾ, ਉਨਾਂ ਚਿਰ ਅਜਿਹੀਆਂ ( ਘੁਸਪੈਠ ਵਰਗੀਆਂ) ਘਟਵਨਾਵਾਂ ਹੁੰਦੀਆਂ ਹੀ ਰਹਿਣਗੀਆਂ" ਇਹ ਸਬਦ ਭਾਰਤੀ ਦੌਰੇ 'ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਦੋਂ ਕਹੇ ਸਨ ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਕੋਲ ਭਾਰਤੀ ਕਬਜ਼ੇ ਵਾਲੇ ਸਰਹੱਦੀ ਇਲਾਕਿਆਂ ਵਿੱਚ ਕਥਿਤ ਚੀਨੀ ਘੁਸਪੈਠ ਦਾ ਮੁੱਦਾ ਉਠਾਇਆ ਸੀ।
ਚੀਨੀ ਸੈਨਾ ਦੇ ਸਿਪਾਹੀਆਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੀਟਿੰਗ ਮਗਰੋਂ ਚਮੂਰ ਦਾ ਇਲਾਕਾ ਛੱਡ ਦੇਣ ਦੀਆਂ ਖ਼ਬਰਾਂ ਮਿਲੀਆਂ ਸਨ, ਪਰ ਹੁਣ ਰਿਪੋਰਟਾਂ ਮਿਲੀਆਂ ਹਨ ਕਿ ਚੀਨੀ ਫੌਜੀਆਂ ਨੇ ਫਿਰ ਦੁਬਾਰਾ ਭਾਰਤੀ ਕਬਜ਼ੇ ਵਾਲੇ ਇਲਾਕੇ ਵਿੱਚ ਆ ਵੜੇ ਹਨ ਅਤੇ ਇੱਕ ਪਹਾੜੀ ‘ਤੇ ਉਨ੍ਹਾਂ ਨੇ ਡੇਰਾ ਲਾ ਲਿਆ ਹੈ।
ਭਾਰਤ ਦੀ ਯਾਤਰ ‘ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ ਰਹਿਣਗੀਆਂ ਜਦ ਤੱਕ ਸਰਹੱਦੀ ਖੇਤਰ ਦੀ ਪੂਰੀ ਤਰਾਂ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਆਪਣੀ ਮੁਲਾਕਾਤ 'ਚ ਘੁਸਪੈਠ ਦਾ ਮੁੱਦਾ ਚੁੱਕਿਆ। ਵਿਦੇਸ਼ ਮੰਤਰਾਲਾ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਮੋਦੀ ਅਤੇ ਸ਼ੀ ਦੇ ਵਿਚਕਾਰ ਜਦੋਂ ਬੈਠਕ ਹੋਵੇਗੀ ਤਾਂ ਇਸ ਮੁੱਦੇ ਨੂੰ ਫਿਰ ਚੁੱਕਿਆ ਜਾਵੇਗਾ।
« Previous Page