ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਵੱਖ-ਵੱਖ ਘਟਨਾਵਾਂ 'ਚ 12 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੀ ਘਟਨਾ ਕੇਰਲਾ 'ਚ ਚੱਲ ਰਹੇ ਫਿਲਮ ਫੈਸਟੀਵਲ ਦੀ ਹੈ। ਦੂਜੀ ਚੇਨੱਈ ਦੇ ਅਸ਼ੋਕ ਨਗਰ ਇਲਾਕੇ 'ਚ ਸਥਿਤ ਕਾਸੀ ਥਿਏਟਰ ਦੀ ਹੈ ਜਿੱਥੇ ਤਕਰੀਬਨ 20 ਬੰਦਿਆਂ ਨੇ 1 ਮਰਦ ਅਤੇ 2 ਔਰਤਾਂ ਨੂੰ 'ਜਨ ਗਨ ਮਨ' ਵੇਲੇ ਖੜ੍ਹੇ ਨਾ ਹੋਣ 'ਤੇ ਕੁੱਟਿਆ।
ਸਿਨੇਮਾ ਘਰਾਂ ਵਿਚ ਹਰ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਲਈ ਖੜ੍ਹੇ ਹੋ ਕੇ "ਕੌਮੀ ਤਰਾਨੇ" ਦੇ ਗਾਉਣ ਵਿੱਚ ਹਿੱਸਾ ਲੈਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਆਰ.ਆਰ.ਐਸ. ਤੇ ਮੋਦੀ ਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਵਾਲੇ ਸਿਆਸੀ ਏਜੰਡੇ ਉਤੇ ਮੋਹਰ ਲਾਉਣ ਦੀ ਸਪੱਸ਼ਟ ਪ੍ਰਕ੍ਰਿਆ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਸੁਪਰੀਮ ਕੋਰਟ ਵਲੋਂ ਆਏ ਉਨ੍ਹਾਂ ਹੁਕਮਾਂ ਦੀ ਵਿਰੋਧਤਾ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਸਿਨੇਮਾ ਘਰਾਂ 'ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦਾ "ਕੌਮੀ ਤਰਾਨਾ" ਚਲਾਉਣਾ ਜ਼ਰੂਰੂ ਹੋਵੇਗਾ ਅਤੇ ਉਸ ਵੇਲੇ ਸਭ ਦਰਸ਼ਕਾਂ ਦਾ ਖੜ੍ਹਨਾ ਵੀ ਜ਼ਰੂਰੀ ਹੋਵੇਗਾ। ਮਾਨ ਨੇ ਕਿਹਾ ਕਿ ਸਿੱਖ ਕੌਮ ਅਜਿਹੇ ਤਾਨਾਸ਼ਾਹੀ ਹੁਕਮ ਨੂੰ ਨਹੀਂ ਮੰਨੇਗੀ।
ਦਲ ਖ਼ਾਲਸਾ ਨੇ ਭਾਰਤੀ ਸੁਪਰੀਮ ਕੋਰਟ ਵਲੋਂ ਸਿਨੇਮਾ ਘਰਾਂ ਵਿਚ ਫਿਲਮ ਚੱਲਣ ਤੋਂ ਪਹਿਲਾਂ ਅਖੌਤੀ "ਰਾਸ਼ਟਰੀ ਗੀਤ" ਚਲਾਉਣ ਅਤੇ ਉਸ ਦੇ ਸਤਿਕਾਰ ਲਈ ਹਾਜ਼ਿਰ ਲੋਕਾਂ ਲਈ ਖੜੇ ਹੋਣ ਨੂੰ ਜ਼ਰੂਰੀ ਕਰਾਰ ਦੇਣ ਦੇ ਫੈਸਲੇ ਨਾਲ ਸਖਤ ਅਸਹਿਮਤੀ ਪ੍ਰਗਟਾਈ ਹੈ।
ਵਿਦੇਸ਼ੀ ਦੌਰੇ ਤੇ ਰੂਸ ਦੀ ਰਾਜਧਾਨੀ ਮੋਸਕੋ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਸਮੇਂ ਭਾਰਤੀ ਰਾਸ਼ਟਰ ਗੀਤ ਦਾ ਅਪਮਾਨ ਹੋ ਗਿਆ ਜਦੋਂ ਹਵਾਈ ਅੱਡੇ ਤੇ ਉਨ੍ਹਾਂ ਦੇ ਸਵਾਗਤ ਲਈ ਭਾਰਤ ਦਾ ਰਾਸ਼ਟਰੀ ਗੀਤ ਵਜਾਇਆ ਗਿਆ।