ਭਾਰਤੀ ਹਵਾਈ ਫੌਜ ਦੇ ਇਕ ਮਿਗ–21 ਲੜਾਕੂ ਜਹਾਜ਼ ਦੇ ਰਾਜਸਥਾਨ ਵਿਚ ਪੰਛੀ ਵੱਜਣ ਨਾਲ ਡਿੱਗ ਜਾਣ ਦੀਆਂ ਖਬਰਾਂ ਹਨ। ਜਾਣਕਾਰੀ ਮੁਤਾਬਕ ਇਹ ਜਹਾਜ਼ ਬੀਕਾਨੇਰ ਦੇ ਨਲ ਹਵਾਈ ਅੱਡੇ ਤੋਂ ਉੱਡਿਆ ਹੀ ਕਿ ਇਕ ਪੰਛੀ ਵੱਜ ਜਾਣ ਕਾਰਨ ਇਹ ਜਹਾਜ਼ ਜ਼ਮੀਨ ਉੱਤੇ ਡਿੱਗ ਪਿਆ ਤੇ ਤਬਾਹ ਹੋ ਗਿਆ।
ਚੰਡੀਗੜ੍ਹ: ਮਨੀਪੁਰ ਵਿਚ ਭਾਰਤੀ ਸੁਰੱਖਿਆ ਦਸਤਿਆਂ ਵਲੋਂ ਕੀਤੇ ਗਏ ਝੂਠੇ ਮੁਕਾਬਲਿਆਂ ਦੀ ਭਾਰਤੀ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਜਾਂਚ ਕਰ ਰਹੀ ਭਾਰਤ ਦੀ ਕੇਂਦਰੀ ਜਾਂਚ ਅਜੈਂਸੀ ...
ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੀ ਮੀਟਿੰਗ ਗਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਮਿੰਘਮ ਵਿਖੇ ਹੋਈ। ਜਿਸ ਵਿੱਚ ਅਨਿਲ ਕੌਲ (ਭਾਰਤ ਦਾ ਰੱਖਿਆ ਮਾਹਰ) ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਾਬਲ ਵਕੀਲਾਂ ਦੁਆਰਾ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ ਅਤੇ ਉਪਰੰਤ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਕੇ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਪੁਲਿਸੀਆਂ ਅਤੇ ਜ਼ਿੰਮੇਵਾਰ ਸਿਆਸੀ ਆਗੂਆਂ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਵਾਸਤੇ ਅਨਿਲ ਕੌਲ ਵਲੋਂ ਜਨਤਕ ਤੌਰ 'ਤੇ ਕੀਤੇ ਇਕਬਾਲ ਨੂੰ ਅਧਾਰ ਬਣਾ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਸਖਤ ਮਿਹਨਤ ਨਾਲ ਤਿਆਰ ਕੀਤੇ ਦਸਤਾਵੇਜ਼ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹੋਰ ਸਬੂਤ ਨਾਲ ਲਗਾਏ ਜਾਣਗੇ।