ਕਸ਼ਮੀਰ 'ਚ ਅਜ਼ਾਦੀ ਪਸੰਦ ਜਥੇਬੰਦੀਆਂ ਅਤੇ ਆਗੂਆਂ ਨੇ ਘਾਟੀ 'ਚ ਗੁੱਤਾਂ ਕੱਟਣ ਦੀਆਂ ਘਟਨਾਵਾਂ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਲਸ਼ਕਰ-ਏ-ਤਾਇਬਾ ਵਲੋਂ ਜਾਰੀ ਲਗਭਗ 3 ਮਿੰਟ ਦੇ ਵੀਡੀਓ ਸੁਨੇਹੇ 'ਚ, ਇਸ ਦੇ ਪਿੱਛੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਸ਼ਮੀਰ ਵਿਚ ਹੋ ਰਹੇ ਰੋਸ ਪ੍ਰਦਰਸ਼ਨਾਂ ਕਰਕੇ ਭਾਰਤੀ ਚੋਣ ਕਮਿਸ਼ਨ ਨੇ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦਿੱਤੀ। ਪਹਿਲਾਂ ਇਹ ਚੋਣ 12 ਅਪਰੈਲ ਨੂੰ ਹੋਣੀ ਸੀ, ਜੋ ਹੁਣ 25 ਮਈ ਨੂੰ ਕਰਵਾਈ ਜਾਵੇਗੀ। ਇਸੇ ਤਰ੍ਹਾਂ ਸ੍ਰੀਨਗਰ ਹਲਕੇ ਦੀ ਬੀਤੇ ਦਿਨ ਹੋਈ ਜ਼ਿਮਨੀ ਚੋਣ ਵਿੱਚ 6.5 ਫੀਸਦੀ ਵੋਟਾਂ ਹੀ ਪਈਆਂ। ਵੋਟਾਂ ਪੈਣ ਤੋਂ ਬਾਅਦ ਅਜਿਹੇ ਦੋ ਸਰਕਾਰੀ ਸਕੂਲਾਂ ਨੂੰ ਅੱਗ ਲਾ ਦਿੱਤੀ, ਜਿਨ੍ਹਾਂ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਨੇ ਸਨ।
ਕਸ਼ਮੀਰੀਆਂ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੀ ਜੰਮ੍ਹ ਕਸ਼ਮੀਰ ਦੀ ਉਦਾਰਵਾਦੀ ਹੁਰੀਅਤ ਕਾਨਫ਼ਰੰਸ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਸ਼ਮੀਰ ਮੁੱਦੇ ਦਾ ਹਮੇਸ਼ਾ ਲਈ ਹੱਲ ਕਰਨ ਲਈ ਅਤੇ ਸੰਪੂਰਨ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ 'ਚ ਵਧਣਾ ਚਾਹੀਦਾ ਹੈ।