ਕੁਝ ਕੁ ਕਹਾਣੀਆਂ, ਬਾਤਾਂ ਅਜਿਹੀਆਂ ਹੁੰਦੀਆ ਹਨ ਕਿ ਜਿਹਨਾਂ ਨੂੰ ਸੁਣ ਸਾਡਾ ਤਰਕਸ਼ੀਲ ਮਨ ਇਹ ਕਹਿ ਉੱਠਦੈ ਕਿ ਨਹੀਂ ਇਸ ਤਰ੍ਹਾ ਤਾਂ ਹੋ ਹੀ ਨਹੀਂ ਸਕਦਾ। ਕੋਈ ਅਜਿਹਾ ਕਿਵੇਂ ਹੋ ਸਕਦੈ! ਜਾਂ ਕੋਈ ਏਨਾ ਕੁਝ ਕਿਵੇਂ ਸਹਾਰ ਸਕਦੈ! ਕਿਸੇ ਵਿੱਚ ਏਨਾ ਸਬਰ ਕਿਵੇਂ ਹੋ ਸਕਦੈ! ਪਰ ਸਾਡੇ ਮੰਨਣ ਜਾਂ ਨਾਂ ਮੰਨਣ, ਸਮਝਣ ਜਾਂ ਨਾ ਸਮਝਣ ਨਾਲ ਇਹਨਾਂ ਗੱਲਾਂ ਦੀ ਸੱਚਾਈ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਕਹਾਣੀਆਂ ਦੇ ਪਾਤਰਾਂ ਨੇ ਸੋਨੇ ਵਾਂਗ ਭੱਠੀ ਦਾ ਸੇਕ ਜਰ ਕੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ ਹੁੰਦੈ ਕਿ ਉਹਨਾਂ ਦੀ ਭਾਵਨਾ ਵਿੱਚ ਕੋਈ ਖੋਟ ਨਹੀਂ।
ਦਲ ਖ਼ਾਲਸਾ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਦਾਗੀ ਪੁਲਿਸ ਅਫਸਰ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਪੇਸ਼ ਕਰਕੇ ਵਿਧਾਇਕਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਸਰਕਾਰੀ ਤਸ਼ੱਦਦ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸ਼ਿਕਾਰ ਹੋਏ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਹਮਾਇਤ ਪ੍ਰਾਪਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੋਮਵਾਰ ਨੂੰ ਬਿਆਨ ਦਿੱਤਾ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨੂੰ ਸਿੱਖ ਕਦੇ ਵੀ ਮਾਫ ਨਹੀਂ ਕਰਨਗੇ ਕਿਉਂਕਿ ਕੇ.ਪੀ.ਐਸ. ਗਿੱਲ 'ਅੱਤਵਾਦ ਦਾ ਸਿਰਜਣਹਾਰ' ਸੀ ਨਾ ਕਿ ਸ਼ਾਂਤੀ ਦਾ ਨੁਮਾਇੰਦਾ।