ਪੰਜਾਬ ਦੇ ਸਾਰੇ ਕੁਦਰਤੀ ਸਰੋਤਾਂ ਦਾ ਵਪਾਰੀਕਰਨ ਕਰਦੇ ਕਰਦੇ ਹੁਣ ਉਹ ਗੁਰਬਾਣੀ ਦਾ ਵਪਾਰੀਕਰਨ ਨਾ ਕਰਨ ਤਾਂ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਨਾਅ ਕਿਤੇ ਕਾਲੇ ਅੱਖਰਾਂ ਵਿਚ ਨਾ ਲਿਖਿਆ ਜਾਵੇ।
ਸ਼ਰੋਮਣੀ ਕਮੇਟੀ ਨੇ ਆਪ ਹੁਦਰੇ ਢੰਗ ਨਾਲ ਗੁਰਬਾਣੀ ਦੇ ਹੱਕ ਕਿਸੇ ਨਿਜੀ ਕੰਪਨੀ ਨੂੰ ਦਿੱਤੇ ਹਨ। ਉਨ੍ਹਾਂ ਫੇਰ ਕਿਹਾ ਕਿ ਸ਼ਰੋਮਣੀ ਕਮੇਟੀ ਕਿਵੇਂ ਸ੍ਰੀ ਦਰਬਾਰ ਸਾਹਿਬ ਤੋਂ ਗਾਈ ਜਾਂਦੀ ਬਾਣੀ ਦੇ ਹੱਕ ਕਿਸੇ ਵਪਾਰਕ ਅਦਾਰੇ ਨੂੰ ਦੇ ਸਕਦੀ ਹੈ?
ਨਿੱਜੀ ਚੈਨਲ ਵੱਲੋਂ ਗੁਰਬਾਣੀ ਦਾ ਉਸ ਦੀ ਬੌਧਿਕ ਸੰਪਤੀ ਹੋਣ ਦਾ ਤੇ ਕਾਪੀਰਾਈਟ ਹੋਣ ਦਾ ਹਵਾਲਾ ਦੇ ਕੇ ਗੁਰਬਾਣੀ ਵਾਲੇ ਕੁਝ ਪੰਨੇ ਬੰਦ ਕਰਵਾ ਦਿੱਤੇ ਗਏ ਹਨ। ਸਬੰਧਤ ਵੈੱਬਸਾਈਟ ਜੋ ਕਿ ਸਿੱਖਾਂ ਦੇ ਮੌਜੂਦਾ ਮਾਮਲਿਆਂ ਬਾਰੇ ਖਬਰਾਂ/ਜਾਣਕਾਰੀ ਸਾਂਝੀ ਕਰਦੀ ਹੈ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸਿਰਸਾ ਜਾਣ ਵਾਲੇ 44 ਸਿੱਖ ਸਿਆਸੀ ਆਗੂਆਂ ਨੂੰ 17 ਅਪਰੈਲ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਅਕਾਲ ਤਖ਼ਤ ਉੱਤੇ ਤਲਬ ਕੀਤਾ ਗਿਆ ਹੈ। ਇਹ ਮਾਮਲਾ ਮੰਗਲਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਸਿੰਘਾਂ ਦੀ ਮੀਟਿੰਗ ਦੌਰਾਨ ਵਿਚਾਰਿਆ ਗਿਆ।
ਕਾਮਾਗਾਟਾਮਾਰੂ ਜਹਾਜ਼ ਦੇ ਸਿੱਖ ਮੁਸਾਫ਼ਰਾਂ ਬਾਰੇ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।