ਚੰਡੀਗੜ੍ਹ (2 ਮਾਰਚ, 2011): ਹਰਿਆਣਾ ਦੇ ਪਿੰਡ ਹੋਂਦ ਚਿੱਲੜ੍ਹ ਵਿਖੇ ਨਵੰਬਰ 1984 ਵਿੱਚ ਜ਼ਾਲਮ ਸਰਕਾਰ ਦੀ ਸ਼ਹਿ ਤੇ 32 ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਰਾਖ ਨੂੰ ਜਲ ਪ੍ਰਵਾਹ ਕਰਨ, ਬੇਦੋਸ਼ੇ ਸਿੱਖਾਂ ਦੇ ਅੰਨ੍ਹੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ. ਸਿੱਖਸ ਫਾਰ ਜਸਟਿਸ ਅਤੇ ਇਸ ਦਰਦਨਾਕ ਹੱਤਿਆ ਕਾਂਡ ਦੇ ਖੋਜਕਰਤਾ ਇੰਜ. ਮਨਵਿੰਦਰ ਸਿੰਘ ਗਿਆਸ...
ਫ਼ਤਿਹਗੜ੍ਹ ਸਾਹਿਬ (28 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਉਹ ਵੀ ਹੋਂਦ ਚਿੱਲੜ ਦੇ ਸ਼ਹੀਦਾਂ ਦੀ ਯਾਦ ਵਿਚ 6 ਮਾਰਚ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਸਾਮਿਲ ਹੋਣਗੇ।
ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਦੇ ਖ਼ੇਤਾਂ ਵਿਚ ਖੜ੍ਹੀ ਇਕ ਗੁਰਦੁਆਰੇ ਦੀ ਇਮਾਰਤ ਦੀ ਹਾਲਤ ਅਤੇ ਦੋ ਮਕਾਨਾਂ ਦੇ ਅੰਤਾਂ ਨੂੰ ਢੁੱਕੇ ਢਾਂਚੇ ਇਸ ਦੇਸ਼ ਦੇ ਲੋਕਤੰਤਰ ਦੇ ਖੋਖਲੇਪਣ, ਇਸ ਦੇ ਮਨੁੱਖੀ ਅਧਿਕਾਰਾਂ ਸਬੰਧੀ ਦਾਅਵਿਆਂ ਅਤੇ ਇਸ ਦੀ ਇਨਸਾਫ਼ ਵਿਵਸਥਾ ਦੀ ਬੇਇਨਸਾਫ਼ੀ ਦੇ ਗਵਾਹਾਂ ਵਜੋਂ ਉਨ੍ਹਾਂ ਲੋਕਾਂ ਦਾ ਮੂੰਹ ਚਿੜ੍ਹਾ ਰਹੇ ਹਨ ਜਿਹੜੇ ਇਸ ਦੇਸ਼ ਦੇ ਲੋਕਤੰਤਰ, ਇਸ ਦੇਸ਼ ਦੇ ਮਨੁੱਖੀ ਅਧਿਕਾਰਾਂ ਦੇ ਅ¦ਬਰਦਾਰ ਹੋਣ ’ਤੇ ਮਾਣ ਕਰਦੇ ਨੇ ਅਤੇ ਜਿਹੜੇ ਇਸ ਦੀ ਨਿਆਂ ਵਿਵਸਥਾ ਦਾ ਦਮ ਭਰਦੇ ਨੇ।
ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਪਿੰਡ ਹੋਂਦ ਚਿੱਲੜ ਦੇ ਖੌਫ਼ਨਾਕ ਸੱਚ ਨੂੰ ਉਜਾਗਰ ਕਰਨ ਵਾਲੇ ਗੁੜਗਾਉਂ ਦੀ ਇਕ ਕੰਪਨੀ ਵਿਚ ਬਤੌਰ ਮੈਨੇਜਰ ਸੇਵਾ ਨਿਭਾ ਰਹੇ ਇੰਜੀਨੀਅਰ ਮਨਵਿੰਦਰ ਸਿਘ ਗਿਆਸਪੁਰ, ਜੋ ਅੱਜ ਪਿੰਡ ਹੋਂਦ ਚਿੱਲੜ ਵਿਚ ਹਾਜ਼ਰ ਸਨ, ਨੇ ਦੱਸਿਆ ਕਿ ਕਿਉਂਕਿ ਇਸ ਪਿੰਡ ਵਿਚ ਮਾਰੇ ਗਏ ਸਿੰਘਾਂ ਦੀਆਂ ਅੰਤਿਮ ਰਸਮਾਂ ਵੀ ਪੂਰੀਆਂ ਨਹੀਂ ਹੋ ਸਕੀਆਂ ਇਸ ਲਈ ਉਹ ਪਿੰਡ ਦੀ ਮਿੱਟੀ ਲੈ ਕੇ ਇਕ ਮਾਰਚ ਪਿੰਡ ਤੋਂ ਸ਼ੁਰੂ ਕਰਨਗੇ ਜਿਹੜਾ 27 ਫਰਵਰੀ ਨੂੰ ਕੀਰਤਪੁਰ ਸਾਹਿਬ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ...
ਚੰਡੀਗੜ੍ਹ (21 ਫਰਵਰੀ 2011): ਹਰਿਆਣਾ ਦੇ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਵਿਚ ਨਵੰਬਰ 1984 ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਤੋਂ ਬਾਅਦ ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਤੇ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ 2011 ਨੂੰ ਪਿੰਡ ਹੋਂਦ ਚਿਲੜ ਵਿਚ ਵੱਧ ਚੜਕੇ ਪਹੁੰਚਣ।
« Previous Page