ਝੂਠੇ ਪੁਲੀਸ ਮੁਕਾਬਲੇ ਵਿੱਚ ਸਿੱਖ ਨੌਜਵਾਨ ਹਰਜੀਤ ਸਿੰਘ ਨੂੰ ਮਾਰਨ ਲਈ ਜ਼ਿੰਮੇਵਾਰ ਚਾਰ ਪੁਲੀਸ ਦੋਸ਼ੀਆਂ ਨੂੰ ਮੁਆਫੀ ਦੇਣ ਉੱਤੇ ਦਲ ਖਾਲਸਾ ਨੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਕਰੜੇ ਹੱਥੀ ਲੈਦਿਆਂ ਉਹਨਾਂ ਦੇ ਫੈਸਲੇ ਨੂੰ ਕਾਨੂੰਨ ਅਤੇ ਇਨਸਾਫ ਨਾਲ ਕੋਝਾ ਮਜ਼ਾਕ ਦਸਿਆ ਹੈ।
ਹਰਿਆਣੇ ਦੇ ਗੁੜਗਾਓਂ ਜਿਲ੍ਹੇ ਵਿਚ ਹੋਲੀ ਵਾਲੇ ਦਿਨ ਇਕ ਮੁਸਲਮਾਨ ਪਰਵਾਰ ਦੀ ਘਰ ਅੰਦਰ ਵੜ ਕੇ ਕੁੱਟਮਾਰ ਕੀਤੇ ਜਾਣ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਜੰਗਲ ਦੀ ਅੱਗ ਵਾਙ ਫੈਲੇ ਹਨ।
ਰਵੀ ਸੰਕਰ ਦਾ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਆਪਣਾ ਕਾਨੂੰਨੀ ਦਾਅਵਾ ਹਿੰਦੂਆਂ ਦੇ ਹੱਕ ਵਿਚ ਛੱਡ ਦੇਣਾ ਚਾਹੀਦਾ ਹੈ। ਉਸਦੀ ਸਾਰੀ ਪਹੁੰਚ ਵਿਚ ਬਾਬਰੀ ਮਸਜਿਦ ਢਾਹੇ ਜਾਣੇ ਤੇ ਉਸਤੋਂ ਬਾਅਦ ਹੋਈ ਹਿੰਸਾ ਤੇ ਕਤਲੋਗਾਰਤ ਦਾ ਜ਼ਿਕਰ ਤੱਕ ਵੀ ਨਹੀਂ ਹੈ ਤੇ ਪੂਰੀ ਪਹੁੰਚ ਅਜਿਹੀ ਹੈ ਜਿਸ ਨਾਲ ਹਿੰਦੂਤਵੀਆਂ ਨੂੰ ਹੋਰ ਵਧੇਰੇ ਸ਼ਹਿ ਮਿਲੇਗੀ।
ਭਾਰਤੀ ਸੁਪਰੀਮ ਕੋਰਟ ਨੇ ਅੱਜ ਅਯੁਧਿਆ ਦਾ ਬਾਬਰੀ ਮਸਜਿਦ-ਰਾਮ ਮੰਦਰ ਵਿਵਾਦ ਤਿੰਨ ਵਿਚੋਲਿਆਂ ਦੀ ਇਕ ਟੋਲੀ ਦੇ ਹਵਾਲੇ ਕਰ ਦਿੱਤਾ। ਅਦਾਲਤ ਵਲੋਂ ਅੱਜ ਲਏ ਗਏ ਫੈਸਲੇ ਮੁਤਾਬਕ ਸੁਪਰੀਮ ਕੋਰਟ ਦੇ ਹੀ ਸਾਬਕਾ ਜੱਜ ਐਫ.ਐਮ. ਇਬਰਾਹਮ ਖਲੀਫਉੱਲਾ, ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪੰਚੂ ਤੇ ਅਧਾਰਤ ਤਿੰਨ ਜਾਣਿਆਂ ਦੀ ਟੋਲੀ ਇਸ ਵਿਵਾਦ ਨਾਲ ਜੁੜੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਰਾਹ ਲੱਭੇਗੀ।
ਲੰਡਨ: ‘ਵਰਲਡ ਸਿੱਖ ਪਾਰਲੀਮੈਂਟ’ ਨਾਮੀ ਸਿੱਖ ਜਥੇਬੰਦੀ ਵਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ‘ਭਾਰਤ ਸਰਕਾਰ ਦੇ ਕੱਟੜ ਹਿੰਦੂਤਵੀ ਵਤੀਰੇ ਨੇ ਭਾਰਤ ...
ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ ਮੁਹੰਮਦ ਅਫਜ਼ਲ ਨਾਇਕ ਅਤੇ ਅਬਦੁਲ ਸਲੀਮ ਹਨ, ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿਚ ਹਿੰਦੂਤਵੀਆਂ ਦੀ ਭੀੜ ਵਲੋਂ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਗਈ।
3 ਦਸੰਬਰ 2018 ਨੂੰ ਬੁਲੰਦ ਸ਼ਹਿਰ ਵਿੱਚ ਗਾਵਾਂ ਨੂੰ ਮਾਰਨ ਦਾ ਵਿਰੋਧ ਕਰ ਰਹੀ ਭੀੜ ਵੱਲੋਂ ਕਤਲ ਕੀਤੇ ਗਏ ਇੱਕ ਪੁਲਿਸ ਅਫਸਰ ਸਬੋਧ ਕੁਮਾਰ ਸਿੰਘ ਦਾ ਪਰਿਵਾਰ, "ਗਊ ਹੱਤਿਆ" ਦੇ ਸ਼ੱਕੀ ਤਿੰਨ ਮੁਸਲਿਮ ਦੋਸ਼ੀਆਂ ਤੇ ਐਨ.ਐਸ.ਏ. (ਰਾਸ਼ਟਰੀ ਸੁਰੱਖਿਆ ਕਾਨੂੰਨ) ਲਾਉਣ ਬਾਰੇ ਪੜ੍ਹ ਕੇ ਕੀ ਸੋਚਦਾ ਹੋਵੇਗਾ?
ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਪੰਜ ਵਰ੍ਹੇ ਪਹਿਲਾਂ ਸਵੈ ਸੇਵੀ ਸੰਘ ਦੇ ਰਾਜਸੀ ਚਿਹਰੇ ਨੂੰ ਜਿੱਤ ਦੀ ਆਸ ਬੰਨਾਈ ਸੀ ਪਰ ਹੁਣ ਉਹੀ ਆਸ ਉਹੋ ਜਿਹੇ ਨਤੀਜਆਂ ਨਾਲ ਹੀ ਧੁੰਧਲਾ ਗਈ। ਇਹਦਾ ਇਕਦਮ ਜੋ ਅਸਰ ਹੋਇਆ ਉਹਦੇ ਲੱਛਣ ਅੱਠ ਪਹਿਰਾਂ ਵਿਚ ਹੀ ਵਿਖਾਈ ਦੇਣੇ ਸ਼ੁਰੂ ਹੋ ਗਏ।
ਉੱਤਰ ਪ੍ਰਦੇਸ਼ ਸੂਬੇ ਦੇ ਬੁਲੰਦਸ਼ਹਿਰ ਦੇ ਸਿਆਨਾ ਪਿੰਡ ਵਿੱਚ ਸੋਮਵਾਰ (3 ਦਸੰਬਰ) ਨੂੰ ਗਾਵਾਂ ਨੂੰ ਮਾਰਨ ਦੀ ਅਫਵਾਹ ਫੈਲਾ ਕੇ ਕੀਤੀ ਗਈ ਗੜਬੜ ਦੌਰਾਨ ਸੁਬੋਧ ਕੁਮਾਰ ਸਿੰਘ ਨਾਂ ਦੇ ਜਿਸ ਪੁਲਿਸ ਇੰਸਪੈਕਟਰ ਦੀ ਮੌਤ ਹੋਈ ਉਹ ਮੁਹੰਮਦ ਅਖਲਾਕ ਨਾਮੀ ਮੁਸਲਮਾਨ ਦੀ ਹਿੰਦੂਤਵੀਆਂ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਅਹਿਮ ਗਵਾਹ ਸੀ।
ਨਸਲਕੁਸ਼ੀ ਬਾਰੇ ਖੋਜ ਕਰਨ ਵਾਲੇ ਖੋਜੀਆਂ ਤੇ ਅਦਾਰਿਆਂ ਦਾ ਮੰਨਣਾ ਹੈ ਕਿ ਨਸਲਕੁਸ਼ੀ ਦੀ ਖਾਹਿਸ਼ ਦੀਆਂ ਤਰੰਗਾਂ ਕਿਸੇ ਵੀ ਸਮਾਜ ਵਿੱਚ ਕਤਲੇਆਮ ਦੇ ਵਾਪਰਨ ਤੋਂ ਬਹੁਤ ਪਹਿਲਾਂ ਹੀ ਪਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
« Previous Page — Next Page »