ਸਿੱਖ ਸਿਆਸੀ ਕੈਦੀ ਹਰਮਿੰਦਰ ਸਿੰਘ ਮਿੰਟੂ ਨੂੰ ਸੋਮਵਾਰ ਨੂੰ ਸਿਹਤ ਖਰਾਬ ਹੋਣ ਕਰਕੇ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਛਾਤੀ 'ਚ ਦਰਦ ਅਤੇ ਬਲੱਡ ਪ੍ਰੈਸ਼ਰ ਘਟਣ ਕਰਕੇ ਐਤਵਾਰ ਨੂੰ ਉਨ੍ਹਾਂ ਨੂੰ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਸੀ।
ਅੱਜ 5 ਮਈ 2017 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਤੇਜਿੰਦਰ ਸਿੰਘ ਢੀਂਡਸਾ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਥਾਣਾ ਭੋਗਪੁਰ (ਜ਼ਿਲ੍ਹਾ ਜਲੰਧਰ) ਵਲੋਂ ਐਫ.ਆਈ.ਆਰ. ਨੰਬਰ 102 ਮਿਤੀ 2/8/2014, ਅਧੀਨ ਧਾਰਾ 120-ਬੀ, 121-ਏ, 153-ਏ ਆਈ.ਪੀ.ਸੀ., 25 ਅਸਲਾ ਐਕਟ, 17, 18, 20 ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਕੇਸ ਵਿਚ ਜ਼ਮਾਨਤ ਦਿੱਤੀ।
ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀਰਵਾਰ ਨੂੰ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਨਾਭਾ ਦੇ ਆਰ.ਡੀ.ਐਸ. (ਬਰੂਦ) ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ। ਗੈਸ ਪਲਾਂਟ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ’ਤੇ ਥਾਣਾ ਸਦਰ ਨਾਭਾ ਵਿੱਚ ਇਹ ਕੇਸ 18 ਜਨਵਰੀ 2010 ਨੂੰ ਦਰਜ ਕੀਤਾ ਗਿਆ ਸੀ, ਜਿਸ ਦੌਰਾਨ ਪਲਾਂਟ ਦੇ ਬਾਹਰਲੇ ਪਾਸਿਉਂ ਦੁੱਧ ਵਾਲੀ ਇੱਕ ਕੇਨੀ ਵਿੱਚ ਬੰਬ ਫਿੱਟ ਕਰਕੇ ਰੱਖਿਆ ਹੋਣ ਦੀ ਗੱਲ ਆਖੀ ਗਈ ਸੀ।
ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅੱਜ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਬਾਰੂਦ ਸਮੇਤ ਖੜ੍ਹੀ ਲਾਵਾਰਿਸ ਗੱਡੀ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਭਾਈ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸੁਧਾਰ ਪੁਲਿਸ ਨੇ 24 ਜਨਵਰੀ 2010 ਨੂੰ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਇਕ ਮਾਰੂਤੀ ਕਾਰ ਲਾਵਾਰਸ ਹਾਲਤ ਵਿਚ ਖੜ੍ਹੀ ਬਰਾਮਦ ਕੀਤੀ ਸੀ ਜਿਸ ਸਬੰਧੀ ਸੁਧਾਰ ਥਾਣਾ ਵਿਚ ਮੁਕੱਦਮਾ ਨੰਬਰ 8 ਮਿਤੀ 25 ਜਨਵਰੀ 2010 ਨੂੰ ਧਾਰਾਵਾਂ 4/5 ਧਮਾਕਾਖੇਜ਼ ਸਮੱਗਰੀ ਅਧੀਨ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਬਾਅਦ ਵਿਚ ਇਸ ਮੁਕੱਦਮੇ ਵਿਚ ਬਾਬਾ ਬਖਸ਼ੀਸ਼ ਸਿੰਘ, ਪਰਗਟ ਸਿੰਘ ਭਲਵਾਨ, ਜਸਬੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਨਾਮਜ਼ਦ ਕੀਤਾ ਗਿਆ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸੁਰਿੰਦਰ ਗੁਪਤਾ ਨੇ ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੁਕੱਦਮਾ ਨੰਬਰ 103 ਮਿਤੀ 28 ਸਤੰਬਰ 2009, ਅਧੀਨ ਧਾਰਾ 17, 18, 20 ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 25 ਅਸਲਾ ਐਕਟ, ਥਾਣਾ ਭੋਗਪੁਰ ਦੇ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ।
ਦੋਰਾਹਾ ਪੁਲਿਸ ਨੇ 28 ਮਾਰਚ (ਮੰਗਲਵਾਰ) ਨੂੰ ਭਾਈ ਹਰਮਿੰਦਰ ਸਿੰਘ ਮਿੰਟੂ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ 'ਤੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਆਪਣੇ ਇਕ ਕੇਸ ਦੀ ਕਾਰਵਾਈ ਦੇ ਸਬੰਧ 'ਚ ਜਲੰਧਰ ਅਦਾਲਤ 'ਚ ਪੇਸ਼ ਹੋਏ ਸਨ ਪਰ ਬਾਅਦ 'ਚ ਦੋਰਾਹਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੁਡੀਸ਼ਲ ਮੈਜਿਸਟ੍ਰੇਟ ਪਾਇਲ ਦੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।
ਅੱਜ ਪੁਲਿਸ ਰਿਮਾਂਡ ਖਤਮ ਹੋਣ 'ਤੇ ਨਾਭਾ ਜੇਲ੍ਹ ਬ੍ਰੇਕ ਕੇਸ ਵਿਚ ਪੁਲਿਸ ਵੱਲੋਂ ਹਰਮਿੰਦਰ ਮਿੰਟੂ, ਪਲਵਿੰਦਰ ਭਿੰਦਾ, ਗੁਰਪ੍ਰੀਤ, ਬਿੱਕਰ ਸਿੰਘ ਤੇ ਜਗਤਵੀਰ ਨੂੰ ਡਿਊਟੀ ਮੈਜਿਸਟਰੇਟ ਕਮਲ ਵਰਿੰਦਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਸਾਰਿਆਂ ਨੂੰ 9 ਜਨਵਰੀ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਨਾਭਾ ਜੇਲ੍ਹ ਤੋਂ ਫਰਾਰ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਸਮੇਤ ਇਸ ਫਰਾਰੀ ਕਾਂਡ ਦੀ ਆੜ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ 'ਤੇ ਪਲਿਸ ਵਲੋਂ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੁਲਿਸ ਦੇ ਇਸ ਅਣਮਨੁੱਖੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਵਲੋਂ ਜਾਰੀ ਪੈੱਸ ਬਿਆਨ ਵਿੱਚ ਪੁਲਿਸ ਵਲੋਂ ਸਿੱਖਾਂ 'ਤੇ ਪੁੱਛਗਿੱਛ ਦੇ ਬਹਾਨੇ ਤਸ਼ੱਦਦ ਢਾਹੁਣ ਦੀ ਕਾਰਵਾਈ ਦੇ ਮੱਦੇ ਨਜ਼ਰ ਪੰਜਾਬ 'ਤੇ ਹਕੂਮਤ ਕਰ ਰਹੀ ਬਾਦਲ ਸਰਕਾਰ ਦੀ ਤੁਲਨਾ ਕਾਂਗਰਸੀ ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮੀ ਰਾਜ ਨਾਲ ਕੀਤੀ ਗਈ ਹੈ।
ਨਾਭਾ ਜੇਲ੍ਹ ਵਿਚੋਂ 5 ਹੋਰਾਂ ਨਾਲ ਫਰਾਰ ਹੋਣ ਦੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਦਾ ਪੁਲਿਸ ਰਿਮਾਂਡ 26 ਦਸੰਬਰ ਤਕ ਵਧਾ ਦਿੱਤਾ ਗਿਆ ਹੈ।
ਨਾਭਾ ਪੁਲਿਸ ਹਰਮਿੰਦਰ ਸਿੰਘ ਮਿੰਟੂ ਦਾ ਹੋਰ ਦੋ ਦਿਨ ਦਾ ਪੁਲਿਸ ਰਿਮਾਂਡ ਲੈਣ ਵਿਚ ਕਾਮਯਾਬ ਹੋ ਗਈ ਹੈ। ਉਨ੍ਹਾਂ ਨੂੰ ਡਿਊਟੀ ਮੈਜੀਸਟ੍ਰੇਟ ਦੀ ਅਦਾਲਤ ਵਿਚ 5 ਦਿਨ ਦਾ ਰਿਮਾਂਡ ਪੂਰਾ ਹੋਣ 'ਤੇ ਪੇਸ਼ ਕੀਤਾ ਗਿਆ ਸੀ।
« Previous Page — Next Page »