ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਨੂੰ ਹਿੰਦੂਤਵੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਆਗੂ ਰਵਿੰਦਰ ਗੋਸਾਈ ਨੂੰ ਮਾਰਨ ਨਾਲ ਸੰਬੰਧਤ ਮਾਮਲੇ ਵਿੱਚ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁਧ ਸਬੂਤ ਨਾ ਮਿਲਣ ਕਾਰਨ ਮੁਕਦਮਾ ਖਾਰਜ ਕਰਨ ਲਈ ਕਿਹਾ ਹੈ।
ਸਿੱਖ ਸਿਆਸੀ ਕੈਦੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ੍ਹ ਵਿੱਚ ਹੋਈ ਮੌਤ ਨੂੰ ਉਨ੍ਹਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ 'ਸਟੇਟ ਦੀ ਸਿੱਧੀ ਸਾਜਿਸ਼' ਕਰਾਰ ਦਿੱਤਾ ਹੈ।
ਦਿੱਲੀ: ਨਵੰਬਰ 2016 ਵਿਚ ਵਿਚ ਹੋਏ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਦਿੱਲੀ ਵਿਚੋਂ ਹੋਈ ਗ੍ਰਿਫਤਾਰੀ ਦੇ ਮਾਮਲੇ ਵਿੱਚ ਦਿੱਲੀ ਅਦਾਲਤ ਵਲੋਂ ਅੱਜ ਹੋਈ ਸੁਣਵਾਈ ...
ਇੱਥੋਂ ਦੇ ਡਵੀਜ਼ਨ 'ਈ' ਠਾਣੇ ਦੀ ਪੁਲਿਸ ਨੇ ਅੱਜ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿੱਚ ਲਿਆ ਕੇ 2013 ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਭਾਈ ਮਿੰਟੂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਸੀ।
ਸਿੱਖ ਸਿਆਸੀ ਕੈਦੀ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਉਰਫ ਜਿੰਦਰ ਨੂੰ 10 ਜਨਵਰੀ ਨੂੰ ਪੰਜਾਬ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਮੁਕਦਮਾ ਨੰਬਰ. 66/16 ਅਤੇ 375/99 ਦੀ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਨਾਲੋਂ ਤਕਰੀਬਨ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ।
ਕੇਂਦਰੀ ਜੇਲ੍ਹ, ਪਟਿਆਲਾ ਵਿਖੇ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੇ ਬੀਤੇ ਕੱਲ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਜੇਲ੍ਹ ਅਧਿਕਾਰੀ ਭਾਈ ਮਿੰਟੂ ਨੂੰ ਬੰਦ ਹਾਤੇ ਵਿੱਚੋਂ ਬਾਹਰ ਕੱਢਣ ਲਈ ਸਹਿਮਤ ਹੋ ਗਏ।
ਸਕੌਟਲੈਂਡ / ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (17 ਨਵੰਬਰ, 2017) ਬਾਘਾਪੁਰਾਣਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਰਿਮਾਂਡ ਖਤਮ ਹੋਣ 'ਤੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ। ਉਹ ਪਿਛਲੇ 13 ਦਿਨਾਂ ਤੋਂ ਪੁਲਿਸ ਰਿਮਾਂਡ 'ਤੇ ਸੀ, ਉਸਨੂੰ ਮੋਗਾ ਪੁਲਿਸ ਨੇ 4 ਨਵੰਬਰ ਨੂੰ ਉਸ ਵੇਲੇ ਚੁੱਕਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚ ਸੀ।
ਮੋਗਾ ਪੁਲਿਸ ਨੇ ਅੱਜ (15 ਨਵੰਬਰ, 2017) ਰਮਨਦੀਪ ਸਿੰਘ ਅਤੇ ਹਰਮਿੰਦਰ ਸਿੰਘ ਮਿੰਟੂ ਨੂੰ ਬਾਘਾਪੁਰਾਣਾ 'ਚ ਜੁਡੀਸ਼ਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੋਵਾਂ ਵੱਲੋਂ ਪੇਸ਼ ਹੋਏ।
ਮਿਲੀਆਂ ਖ਼ਬਰਾਂ ਮੁਤਾਬਕ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ 'ਚ ਬੰਦ ਸਿਆਸੀ ਸਿੱਖ ਕੈਦੀ ਹਰਮਿੰਦਰ ਸਿੰਘ ਮਿੰਟੂ ਨੂੰ ਬਾਘਾਪੁਰਾਣਾ ਪੁਲਿਸ ਵਲੋਂ 8 ਨਵੰਬਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ 'ਚੋਂ ਲਿਆਂਦਾ ਗਿਆ। ਭਾਈ ਮਿੰਟੂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ 13 ਨਵੰਬਰ ਤਕ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।
ਪੰਜਾਬ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਸੈੱਲ ਵੱਲੋਂ 2 ਸਾਲ ਪਹਿਲਾ ਧਮਾਕਾਖੇਜ਼ ਸਮਗਰੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਭਾਈ ਰਤਨਦੀਪ ਸਿੰਘ ਨੂੰ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ।
Next Page »