ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਰਬਾਬੀ ਸੀ। ਪਹਿਲੀ ਵਾਰ ਉਸਨੇ ਗੁਰੂ ਜੀ ਦੇ ਵਿਆਹ ਸਮੇਂ ਉਹਨਾਂ ਦੇ ਦਰਸ਼ਨ ਕੀਤੇ।ਮਰਦਾਨੇ ਨੇ ਆ ਕੇ ਲਾੜੇ ਕੋਲੋਂ ਲਾਗ ਮੰਗਿਆ। ਗੁਰੂ ਜੀ ਨੇ ਉਸ ਨੂੰ ਰਬੱੀ ਸ਼ਬਦ ਦੀ ਦਾਤ ਬਖਸ਼ੀ ਤੇ ਕਿਹਾ 'ਮੇਰੇ ਬੁਲਾਣ ਤਕ ਇੰਤਜ਼ਾਰ ਕਰੋ'। ਮਾਰਦਾਨੇ ਨੂੰ ਅਜੇਹਾ ਬੁਲਾਇਆ ਕਿ ਉਹ ਮੁੜ ਕਦੀ 'ਲਾੜੇ' ਤੋਂ ਵਿਛੜਿਆਂ ਹੀ ਨਾ । ਜਦੋਂ ਉਹ ਕਾਲਵਸ ਹੋਇਆ ਤਾਂ ਉਸ ਦੀ ਵੰਸ਼ ਗੁਰੂ ਜੀ ਦੀ ਸੇਵਾ ਕਰਦੀ ਰਹੀ। ਹੁਣ ਵੀ ਉਸ ਦੀ ਵੰਸ਼ਜ ਗੁਰਦੁਆਰਿਆਂ ਚ ਕੀਰਤਨ ਕਰਦੇ ਹਨ। ਪਰ ਪੁਰਾਣਾ ਪ੍ਰੇਮ ਜਾਂਦਾ ਰਿਹਾ ਹੈ ਤੇ ਇਸ ਖਾਲੀ ਥਾ ਨੂੰ ਹਾਲੀ ਤਕ ਭਰਿਆ ਨਹੀਂ ਜਾ ਸਕਿਆ।
ਗੁਰੂ ਸਾਹਿਬਾਨ ਤੋਂ ਜੀਵਨ ਲਈ ਸੇਧ ਲੈਣੀ ਅਤੇ ਆਪਣੀਆਂ ਵਰਤਮਾਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਗੁਰਮਤਿ ਅਨੁਸਾਰ ਰਾਹ ਤਲਾਸ਼ਣੇ ਸਿੱਖਾਂ ਦਾ ਫਰਜ਼ ਅਤੇ ਹੱਕ ਹੈ। ਇਹੀ ਰੁਝਾਨ ਸਰਕਾਰੀ ਅਤੇ ਗੈਰ ਸਰਕਾਰੀ ਅਕਾਦਮਿਕ ਚਰਚਾਵਾਂ ਵਿਚ ਵੀ ਆਮ ਵਰਤਾਰਾ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਹਰ ਸਾਲ ਗੁਰੂ ਸਾਹਿਬ ਦੇ ਗੁਰਪੁਰਬ ਤੇ ਹੋਣ ਵਾਲੇ ਅਕਾਦਮਿਕ ਸਮਾਗਮਾਂ ਵਿੱਚ ਅਨੇਕਾਂ ਅਜਿਹੇ ਵਿਸ਼ੇ ਸ਼ਾਮਿਲ ਹੁੰਦੇ ਹਨ ਜੋ ਵਰਤਮਾਨ ਨੂੰ ਦਰਪੇਸ਼ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ।
ਅਕਾਲ ਨੇ ਜਦੋਂ ਸਮੁੱਚੇ ਬ੍ਰਹਿਮੰਡ ਵਿਚਲੀਆਂ ਲੱਖਾਂ ਗਲੈਕਸੀਆਂ ਦੇ ਅਨੇਕਾਂ ਧਰਤ ਰੂਪੀ ਗ੍ਰਹਿਆਂ ਵਿਚੋਂ ਇਸ ਧਰਤ ਨੂੰ ਜੀਵਨ ਲਈ ਚੁਣਿਆ ਤਾਂ ਇਸ ਧਰਤ ਨੂੰ ਇੱਕ ਮਜ਼ਬੂਤ ਟੇਕ ਅਤੇ ਆਸਰੇ ਦੀ ਬਖ਼ਸ਼ਿਸ ਵੀ ਕੀਤੀ। ਉਹ ਆਸਰਾ ਤੇ ਟੇਕ ਸੀ ਸੰਤੁਲਨ ਦੀ ਧਰਤੀ ਦੀ ਹਰ ਵਸਤ ਅਤੇ ਹਰ ਪਹਿਲੂ ਦਾ ਸੰਤੁਲਨ ਪੈਦਾ ਹੋਇਆ ਹੈ।
ਤਰਨਤਾਰਨ ਤੋਂ ਦੱਖਣ ਪੂਰਬ ਵੱਲ੍ਹ ਕੋਈ 20 ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਪਿੰਡ ਪੱਠੇ ਵਿੰਡ ਪੁਰ, ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਯੋਗ ਪਿਤਾ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਅਸਥਾਨ ਹੈ। ਮਹਿਤਾ ਕਾਲੂ ਜੀ ਇਥੋਂ ਹੀ ਪੜ੍ਹੇ ਅਤੇ ਪਟਵਾਰੀ ਦੀ ਨੌਕਰੀ ਕਰਦਿਆਂ ਰਾਏ ਬੁਲਾਰ ਦੇ ਪ੍ਰੇਮ ਕਰਕੇ ਰਾਏ ਭੋਇਂ ਦੀ ਤਲਵੰਡੀ ਚਲੇ ਗਏ। ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਦੇ ਨਾਲ ਲੱਗਾ ਬੋਰਡ ਇਹ ਵੀ ਦੱਸਦਾ ਹੈ ਕਿ ਜੁਆਨੀ ਦੀ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਏ ਸਨ, ਬੇਦੀ ਵਿਰੋਧ ਕਰਨ ਲੱਗੇ।ਗੁਰੂ ਸਾਹਿਬ ਨੇ ਕਿਹਾ ਮਾਣ ਨਾ ਕਰੋ, ਪੱਠੇ ਵਿੰਡਪੁਰ, ਸਮਾਂ ਆਣ ਤੇ ਛੱਡ ਜਾਉਗੇ।ਸਾਡੀ ਸੱਚ ਦੀ ਜੋਤ ਸਦਾ ਹੀ ਰਹੇਗੀ।