ਗੁਜਰਾਤ ਵਿੱਚ ਸੰਨ 2002 ਵਿੱਚ ਹੋਏ ਮੁਸਲਮਾਨਾ ਦੇ ਕਤਲੇਆਮ ਵਿੱਚ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਕਾਰਜ਼ਸੀਲ ਅਤੇ ਕਤਲੇਆਮ ਦੇ ਦੋਸੀਆਂ ਨੂੰ ਅਦਾਲਤੀ ਕਟਹਿਰੇ ਤੱਕ ਲਿਜਾਣ ਵਾਲੀ ਮਨੁੱਖੀ ਅਧਿਕਾਰ ਕਾਰਕੂਨ ਅਤੇ ਸਮਾਜ ਸੇਵਕਾ ਤੀਸਤਾ ਸੀਤਲਵਾੜ ਨਾਲ ਸਬੰਧਿਤ ਸੰਸਥਾ ਸਬਰੰਗ ਕਮਿੳੂਨੀਕੇਸ਼ਨ ਅੈਂਡ ਪਬਲਿਸ਼ਿੰਗ ਪ਼ਾੲੀਵੇਟ ਲਿਮਿਟਡ ਨੂੰ ਵਿਤੀ ਸਹਾੲਿਤਾ ਦੇਣ ਦੇ ਮਾਮਲੇ ਦੀ ਜਾਂਚ ਸੀਬੀਅਾੲੀ ਨੂੰ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ਸਬਰੰਗ ਕਮਿੳੂਨੀਕੇਸ਼ਨ ੳੁੱਤੇ ਵਿਦੇਸ਼ੀ ਸਹਾੲਿਤਾ ਸਬੰਧੀ ਨਿਯਮਾਂ ਦੀ ੳੁਲੰਘਣਾ ਦਾ ਦੋਸ਼ ਲਾੲਿਅਾ ਹੈ।
ਕੈਨੇਡਾ ਦੀ ਇਕ ਅਦਾਲਤ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ 2002 ਦੇ ਗੁਜਰਾਤ ਦੰਗਿਆਂ ਦੌਰਾਨ ਮਾਨਵੀ ਹੱਕਾਂ ਦੀ ਉਲੰਘਣਾਂ ਨਾਲ ਸਬੰਧਤ ਕੇਸ ਵਿਚ ਸੰਮਨ ਜਾਰੀ ਕੀਤੇ ਸਨ ਪਰ ਕੈਨੇਡਾ ਦੇ ਅਟਾਰਨੀ ਜਨਰਲ ਨੇ ਹੁਕਮ ਨੂੰ ਰੋਕ ਦਿੱਤਾ ਹੈ ।