ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਗੁਜਰਾਤ ’ਚ 53 ਅੰਕਾਂ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ’ਚ 1000 ਮਰਦਾਂ ਦੇ ਮੁਕਾਬਲੇ 854 ਜਨਾਨੀਆਂ ਰਹਿ ਗਈਆਂ ਹਨ ਜਦਕਿ ਪਹਿਲਾਂ 907 ਜਨਾਨੀਆਂ ਸਨ। ਗੁਜਰਾਤ ਤੋਂ ਬਾਅਦ ਦੂਜਾ ਨੰਬਰ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਦਾ ਹੈ ਜਿਥੇ 35 ਅੰਕਾਂ ਦੀ ਗਿਰਾਵਟ ਦਰਜ ਹੋਈ ਹੈ।
ਗੁਜਰਾਤ 'ਚ ਹੁਣ ਜੇ ਕੋਈ ਗਾਂ ਵੱਢਣ ਦਾ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਹੋਵੇਗੀ ਉਮਰ ਕੈਦ। ਗੁਜਰਾਤ ਸਰਕਾਰ ਨੇ ਵਿਧਾਨ ਸਭਾ 'ਚ "ਗਾਂ ਸੰਭਾਲ ਕਾਨੂੰਨ" 'ਚ ਬਦਲਾਅ ਕਰ ਕੇ ਕਾਨੂੰਨ ਪਾਸ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਿਹਾ ਸੀ ਕਿ ਗਾਂ ਨੂੰ ਵੱਢਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਾ ਕਾਨੂੰਨ ਇਸੇ ਹਫਤੇ ਪਾਸ ਕੀਤਾ ਜਾਏਗਾ।