ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਗੁਜਰਾਤ ’ਚ 53 ਅੰਕਾਂ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ’ਚ 1000 ਮਰਦਾਂ ਦੇ ਮੁਕਾਬਲੇ 854 ਜਨਾਨੀਆਂ ਰਹਿ ਗਈਆਂ ਹਨ ਜਦਕਿ ਪਹਿਲਾਂ 907 ਜਨਾਨੀਆਂ ਸਨ। ਗੁਜਰਾਤ ਤੋਂ ਬਾਅਦ ਦੂਜਾ ਨੰਬਰ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਦਾ ਹੈ ਜਿਥੇ 35 ਅੰਕਾਂ ਦੀ ਗਿਰਾਵਟ ਦਰਜ ਹੋਈ ਹੈ।
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਭਰੋਸੇਮੰਦ ਵਿਜੈ ਰੁਪਾਨੀ ਨੂੰ ਗੁਜਰਾਤ 'ਚ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ ਤੇ ਉਹ ਦੂਸਰੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਸੰਭਾਲਣਗੇ। ਇਸ ਸਬੰਧੀ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤੀ। ਭਾਜਪਾ ਵਲੋਂ ਗੁਜਰਾਤ ਲਈ ਥਾਪੇ ਗਏ ਅਬਜ਼ਰਵਰ ਅਰੁਣ ਜੇਤਲੀ ਵਲੋਂ ਭਾਜਪਾ ਵਿਧਾਇਕ ਦਲ ਦੀ ਇਕੱਤਰਤਾ ਦੌਰਾਨ ਨਿਤਿਨ ਪਟੇਲ ਨੂੰ ਭਾਜਪਾ ਵਿਧਾਇਕ ਦਲ ਦਾ ਮੀਤ ਆਗੂ ਚੁਣਨ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਉੱਪ-ਮੁੱਖ ਮੰਤਰੀ ਨਿਤਿਨ ਪਟੇਲ ਵੀ ਆਪਣੇ ਅਹੁਦੇ 'ਤੇ ਬਣੇ ਰੱਖਣਗੇ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਬਹੁਮਤ ਹਾਸਲ ਕਰਕੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਸੋਮਵਾਰ (18 ਦਸੰਬਰ) ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ।
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ (18 ਦਸੰਬਜ) ਨੂੰ ਕੀਤਾ ਜਾਵੇਗਾ। ਭਾਜਪਾ ਵੱਲੋਂ ਛੇਵੀਂ ਵਾਰ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕਾਂਗਰਸ ਵੱਲੋਂ ਰਵਾਇਤ ਦੇ ਉਲਟ ਆਪਣੀ ਸਰਕਾਰ ਬਣਨ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਦਾ ਅਸਰ 2019 ਦੀਆਂ ਆਮ ਚੋਣਾਂ ’ਤੇ ਵੀ ਪਵੇਗਾ। ਅੱਜ ਸਵੇਰੇ 8 ਵਜੇ ਤੋਂ ਗੁਜਰਾਤ ਦੇ 33 ਜ਼ਿਲ੍ਹਿਆਂ ਵਿਚਲੇ 37 ਪੋਲਿੰਗ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ 68 ਹਲਕਿਆਂ ਵਿਚਲੇ 42 ਕੇਂਦਰਾਂ ਤੇ ਗਿਣਤੀ ਅੱਜ ਹੋਣੀ ਹੈ।
ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਕੱਲ੍ਹ (22 ਨਵੰਬਰ, 2017) ਅਗਲੇ ਮਹੀਨੇ ਗੁਜਰਾਤ ਚੋਣਾਂ 'ਚ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਵਿਰੋਧੀ ਦਲ ਨੇ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੀ ਉਨ੍ਹਾਂ ਦੀ ਮੰਗ ਸਵੀਕਾਰ ਕਰ
ਗੁਜਰਾਤ 'ਚ ਗੀਰ-ਸੋਮਨਾਥ ਜ਼ਿਲ੍ਹੇ ਦੇ ਊਨਾ ਕਸਬੇ 'ਚ ਦਲਿਤ ਨੌਜਵਾਨਾਂ ਦੀ ਕੁੱਟਮਾਰ ਦਾ ਮੁੱਦਾ ਹਿੰਸਕ ਹੋ ਗਿਆ ਹੈ। ਘਟਨਾ ਦੇ ਵਿਰੋਧ 'ਚ ਦਲਿਤ ਸੰਗਠਨਾਂ ਨੇ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ, ਜੋ ਕਈ ਥਾਵਾਂ 'ਤੇ ਹਿੰਸਕ ਹੋ ਗਿਆ। ਇਸ ਮਾਮਲੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਪੁਲਿਸ ਦਾ ਇਕ ਕਰਮਚਾਰੀ ਵੀ ਸ਼ਾਮਿਲ ਹੈ।