ਗਿਆਨੀ ਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਪ੍ਰਣਾਮ ਕਰਦੇ ਹਾਂ। ਉਹਨਾਂ ਨੇ 19 ਵੀਂ ਸਦੀ ਵਿੱਚ ਬ੍ਰਾਹਮਣਵਾਦੀ ਹਮਲੇ ਵਿਰੁੱਧ ਲੜਾਈ ਲੜੀ ਜਿਸਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਸਮਾਜ ਦੀ ਇੱਕ ਸੰਪਰਦਾ ਕਿਹਕੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰਕੇ ਬ੍ਰਾਹਮਣਵਾਦ ਨੇ ਸਿੱਖਾਂ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਜਕੜ ਲਿਆ ਸੀ।
ਪੰਜਾਬ ਦੇ ਵਸਨੀਕਾਂ ਅੰਦਰ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਵਧਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਨੌਜਵਾਨਾਂ ਦੀ ਜਥੇਬੰਦੀ ਪੁਸਤਕ ਪ੍ਰੇਮ ਲਹਿਰ ਵਲੋਂ ਲੁਧਿਆਣੇ ਵਿੱਚ ਪੈਂਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਵਿਚਾਰ ਗੋਸ਼ਟੀ: ਕਿਤਾਬ ਪੜਚੋਲ ਕਰਵਾਈ ਜਾ ਰਹੀ ਹੈ।
– ਡਾ. ਅਮਰਜੀਤ ਸਿੰਘ (ਵਾਸ਼ਿੰਗਟਨ) 6 ਸਤੰਬਰ, 2018 ਨੂੰ, ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 117 ਸਾਲ ਪੂਰੇ ਹੋ ਗਏ ਹਨ। ...
ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਵਿਰੁੱਧ ਜਥੇਬੰਦਕ ਸਰੂਪ ਨੂੰ ਮਜ਼ਬੂਤ ਕਰਨ ਲਈ ਅਤੇ ਸਾਜ਼ਗਾਰ ਭਵਿੱਖ ਸਿਰਜਣ ਲਈ 1 ਅਕਤੂਬਰ 1873 ਨੂੰ ਸਿੰਘ ਸਭਾ ਦੀ ਹੋਈ ਸਥਾਪਨਾ ਦੇ ਸਬੰਧ ਵਿਚ ਇਸ ਵਾਰ ਦਾ ਸੰਮੇਲਨ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ 1 ਅਕਤੂਬਰ ਨੂੰ ਹੋਵੇਗਾ। ਜਿਸ ਵਿਚ ਸਿੰਘ ਸਭਾ ਲਹਿਰ ਦੇ ਮੋਢੀਆਂ ਦੀ ਮਹਾਨ ਘਾਲਣਾ ਨੂੰ ਵਿਚਾਰਿਆ ਜਾਵੇਗਾ ਅਤੇ ਵਰਤਮਾਨ ਅੰਦਰ ਪੰਥ ਦੇ ਸਨਮੁਖ ਖੜ੍ਹੀਆਂ ਸਮੱਸਿਆਵਾਂ ਦੇ ਹੱਲ ਨੂੰ ਤਲਾਸ਼ਿਆ ਜਾਵੇਗਾ।