• ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ 55 ਸਿੱਖਾਂ ਉਪਰ ਕੇਸ ਦਰਜ ਕੀਤਾ • ਠਾਣੇਦਾਰ ਸੰਜੀਵ ਕੁਮਾਰ ਉਪਾਧਿਆਏ ਨੇ 5 ਪ੍ਰਬੰਧਕਾਂ ਅਤੇ 50 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ • ਪੁਲਿਸ ਨੇ ਨਗਰ ਕੀਰਤਨ ਵਿੱਚ ਸ਼ਾਮਲ ਨਿਸ਼ਾਨ ਸਾਹਿਬ ਲੱਗੇ ਹੋਏ ਵਾਹਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ
ਭਾਰਤੀ ਉਪ-ਮਹਾਂਦੀਪ ਵਿੱਚ ਜਿੱਥੇ ਫੌਜ ਨੂੰ ਅੰਦਰੂਨੀ ਮਸਲਿਆਂ ਵਿੱਚ ਵਰਤਣ ਦਾ ਰੁਝਾਨ ਤਾਂ ਪਹਿਲਾਂ ਹੀ ਪ੍ਰਚੱਲਤ ਸੀ ਹੁਣ ਫੌਜ ਵੱਲੋਂ ਅੰਦਰੂਨੀ ਮਾਮਲਿਆਂ ਉੱਤੇ ਟੀਕਾ-ਟਿੱਪਣੀ ਦਾ ਅਮਲ ਵੀ ਸ਼ੁਰੂ ਹੋ ਗਿਆ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ "ਗੈਰ-ਸਿਆਸੀ ਗੱਲਬਾਤ" ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ ਲਾਉਣ ਵਾਲੇ ਪ੍ਰਬੰਧ) ਤੋਂ ਬਚਣ ਵਾਲੇ ਬਿਆਨ ਕਾਰਨ ਉਸਦਾ ਬਹੁਤ ਮੌਜੂ ਉਡਾਇਆ ਗਿਆ ਸੀ। ਪਰ ਹੁਣ ਫੌਜ ਮੁਖੀ ਨੇ ਕਿਹਾ ਕਿ "ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ"।
ਭਾਰਤੀ ਮੀਡੀਏ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੰਜਾਬ ਵਿੱਚ ਸਿੱਖਾਂ ਵਿਰੁੱਧ ਛੇਤੀ ਕਰਵਾਈ ਦੀ ਵਕਾਲਤ ਕੀਤੀ ਹੈ। ਬਿਪਨ ਰਾਵਤ ਦਾ ਕਹਿਣੈ ਕਿ “ਬਾਹਰੀ ਤਾਕਤਾਂ ਪੰਜਾਬ ਵਿੱਚ ਹਾਲਾਤ ਖਰਾਬ ਕਰਨਾ ਚਾਹੁੰਦੀਆਂ ਹਨ ਜੇਕਰ ਛੇਤੀ ਕਾਰਵਾਈ ਨਾ ਹੋਈ ਨਾ ਤਾਂ ਫੇਰ ਬਹੁਤ ਦੇਰੀ ਹੋ ਜਾਵੇਗੀ"