ਪਿਛਲੇ ਦਿਨੀਂ ਨਿਉਜਰਸੀ ਵਿੱਖੇ ਆਯੋਜਿਤ ਸਲਾਨਾ ਦੂਜਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ ਦੌਰਾਨ ਨਿਉਯਾਰਕ ਗੱਤਕਾ ਐਸੋਸੀਏਸ਼ਨ ਵਲੋਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੀ ਅਗਵਾਈ ਹੇਠ ਸ਼ਿਰਕਤ ਕੀਤੀ ਗਈ। ਗੁਰੂਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਦੇ ਵਿਸ਼ੇਸ ਉਧਮ ਸਦਕਾ ਚਲਾਈ ਜਾ ਰਹੀ ਗੱਤਕਾ ਖੇਡ ਦੀ ਸਟੇਟ ਬਾਡੀ, ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਮੱਲਾਂ ਮਾਰਦਿਆਂ ‘ਮੈਦਾਨੇ ਜੰਗ 2016’ ਦੀ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ।
ਹਿੰਦੂਤਵੀ ਸੋਚ ਵਾਲੀ ਭਾਜਪਾ ਸਰਕਾਰ ਦੀ ਸ਼ਹਿ ਤੇ ਹਿੰਦੂਤਵੀ ਜਮਾਤਾਂ ਵਲੋਂ 21 ਜੂਨ ਨੂੰ ਦੇਸ਼ ਭਰ ਵਿੱਚ ਯੋਗਾ ਦਿਵਸ ਮਨਾਉਣ ਦਾ ਐਲਾਨ ਕਰਨਾ, ਇਹਨਾਂ ਦੀ ਘੱਟ ਗਿਣਤੀਆਂ ਪ੍ਰਤੀ ਮੁਤੱਸਵੀ ਸੋਚ ਦਾ ਪ੍ਰਗਟਾਵਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਇਹਨਾਂ ਵਲੋਂ ਐਲਾਨੇ ਸੰਭਾਵੀ ਯੋਗ ਦਿਵਸ ਦੇ ਸਮਾਨਅੰਤਰ ਸਿੱਖਾਂ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦੇਣਾ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਵਿਰਾਸਤੀ ਖੇਡ ਗੱਤਕਾ ਸਵੈਰੱਖਿਆ ਦੀ ਵਡਮੁੱਲੀ ਦਾਤ ਹੈ ਸਾਨੂੰ ਵਿਰਸੇ ਨਾਲ ਜੜਦੀ ਹੈ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪੁਰਾਤਨ ਤੇ ਸਿੱਖ ਸਭਿਆਚਾਰ ਦੀ ਖੇਡ ਨਾਲ ਜੋੜਨ। ਇਹ ਵਿਚਾਰ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਬੂਰਮਾਜਰਾ ਨੇ ਅੱਜ ਇਥੇ ਕਰਤਾਰ ਬਿਰਧ ਆਸ਼ਰਮ ਵਿਖੇ ਕਰਵਾਏ ਸਲਾਨਾ ਗੁਰਮਤਿ ਸਮਾਗਮ ਤੇ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਸਮਾਪਤੀ ਉਪਰੰਤ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ।
ਜੰਮੂ ਅਤੇ ਕਸ਼ਮੀਰ ਸਿੰਘ ਵਿਚ ਇਤਿਹਾਸਕ ਜੰਗਜੂ ਕਲਾ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੰਮੂ ਅਤੇ ਕਸ਼ਮੀਰ ਗੱਤਕਾ ਐਸੋਸੀਏਸ਼ਨ ਦਾ ਗਠਨ ਕਰ ਦਿੱਤਾ ਗਿਆ ਹੈ। Gattkaਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਅਤੇ ਸੰਯੁਕਤ ਸਕੱਤਰ ਡਾ: ਦੀਪ ਸਿੰਘ ਨੇ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਇਸ ਵਿਰਾਸਤੀ ਖੇਡ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣ ਦਾ ਅਹਿਦ ਕੀਤਾ ਹੋਇਆ ਹੈ ਅਤੇ ਇਸ ਮਕ’ਦ ਦੀ ਪੂਰਤੀ ਲਈ ਹੁਣ ਤੱਕ 32 ਮੁਲਕਾਂ ਵਿਚ ਗੱਤਕਾ ਖੇਡ ਫੈਡਰੇਸ਼ਨਾਂ ਗਠਿਤ ਕੀਤੀਆਂ ਜਾ ਚੁੱਕੀਆਂ ਹਨ।
ਸਿੱਖਾਂ ਨੂੰ ਆਪਣੇ ਵਿਰਸੇ ਮੁਤਾਬਕ ਸੱਚ ਅਤੇ ਇਨਸਾਫ ਲਈ ਹਮੇਸ਼ਾ ਸ਼ੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ। ਕਿਉਕਿ ਇਨਸਾਫ ਅਤੇ ਸੱਚ ਹਾਕਮ ਅਤੇ ਮਹਿਕੂਮ ਕੌਮਾਂ ਦਰਮਿਆਨ ਇੱਕ ਅਜਿਹਾ ਸਦਾ ਰਹਿਣ ਵਾਲਾ ਮੁੱਦਾ ਹੈ, ਜਿਸਤੇ ਦੋਹਾਂ ਕੌਮਾਂ ਦੀ ਕਦੇ ਵੀ ਰਿਸਾਈ ਨਹੀਂ ਹੋ ਸਕਦੀ।ਮਹਿਕੂਮ ਕੌਮਾਂ ਦਾ ਸੱਚ ਹਾਕਮ ਕੌਮਾਂ ਨੂੰ ਕਦੇ ਪ੍ਰਵਾਨ ਨਹੀਂ ਹੁੰਦਾ। ਹਾਕਮ ਕੌਮ ਮਹਿਕੂਮ ਕੌਮਾਂ ਨੂੰ ਕਦੇ ਵੀ ਇਨਸਾਫ ਥਾਲੀ ਵਿੱਚ ਪਰੋਸ ਕੇ ਨਹੀਂ ਦਿੰਦੀ, ਇਹ ਹਾਸਲ ਕਰਨਾ ਪੈਂਦਾ ਹੈ।
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਜਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪਹਿਲਾ ਗੱਤਕਾ ਗੋਲਡ ਕੱਪ ਕਰਾਇਆ ਗਿਆ।ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਵਾਈ ’ਚ ਕਰਵਾਏ ਗਏ ਇਸ ਮੁਕਾਬਲੇ ਵਿਚ ’ਚ ਪੰਜਾਬ ਦੀਆਂ ਦਸ ਚੋਟੀ ਦੀਆਂ ਗੱਤਕਾ ਟੀਮਾਂ ਨੇ ਜੰਗਜੂ ਕਰਤਬ ਦਿਖਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਦੋ ਰੋਜਾ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਮਾਛੀਵਾੜਾ (ਲੁਧਿਆਣਾ) ਵਿਖੇ 16-17 ਅਗਸਤ ਨੂੰ ਕਰਵਾਈ ਜਾਵੇਗੀ। ਇਹ ਫੈਸਲਾ ਅੱਜ ਇੱਥੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।
« Previous Page